🔥 ट्रेंडिंग उज्जैन जिले में पिछले 24 घंटे में औसत... તલોદ તાલુકાના મુધાસણા શક્તિકેન્દ્રમાં... Pratap Nagar sangan गुजरात उपमुख्यमंत्री जापानी कार्यकारी... तिलक चौक, काइमोर में मातरानी का भव्य व... जीएमडीसी ने गुजरात सरकार को ₹223.55 कर...
22 अक्टू. 2026•
ગુજરાતી मराठी ਪੰਜਾਬੀ বাংলা
अपराध

ਕੰਜਕਾਂ ਮੌਕੇ ਘਰ ਸੱਦੀਆਂ ਕੁੜੀਆਂ ! ਚੋਰੀ ਦੇ ਸ਼ੱਕ ''ਚ ਬੰਧਕ ਬਣਾ ਕੇ ਕੁੱਟੀਆਂ, ਪੁਲਸ ਵਲੋਂ ਮਾਮਲਾ ਦਰਜ

✍️ रिपोर्टर: Shamsher Singh 🗓 21 अक्टू. 2026, 10:59 PM 👁 16
शेयर करें: 💬 WhatsApp 📘 Facebook 𝕏 Post

ਕੰਜਕਾਂ ਮੌਕੇ ਘਰ ਸੱਦੀਆਂ ਕੁੜੀਆਂ ! ਚੋਰੀ ਦੇ ਸ਼ੱਕ ''ਚ ਬੰਧਕ ਬਣਾ ਕੇ ਕੁੱਟੀਆਂ, ਪੁਲਸ ਵਲੋਂ ਮਾਮਲਾ ਦਰਜ

ਕੰਜਕਾਂ ਮੌਕੇ ਘਰ ਸੱਦੀਆਂ ਕੁੜੀਆਂ ! ਚੋਰੀ ਦੇ ਸ਼ੱਕ ''ਚ ਬੰਧਕ ਬਣਾ ਕੇ ਕੁੱਟੀਆਂ, ਪੁਲਸ ਵਲੋਂ ਮਾਮਲਾ ਦਰਜ
‎Wednesday, Oct 21, 2026 ।
‎ਇੰਦੌਰ (ਏਜੰਸੀ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੰਜਕਾਂ ਲਈ ਘਰ ਬੁਲਾਈਆਂ ਗਈਆਂ ਕੁੜੀਆਂ ਨੂੰ 500 ਰੁਪਏ ਦੀ ਚੋਰੀ ਦੇ ਸ਼ੱਕ 'ਚ ਬੰਧਕ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਸੇਵਾਮੁਕਤ ਅਧਿਆਪਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਤੀਆ ਨੇ ਕਿਹਾ ਕਿ ਐੱਮਆਈਜੀ ਥਾਣਾ ਖੇਤਰ 'ਚ ਰਹਿਣ ਵਾਲੀ ਇਕ ਸੇਵਾਮੁਕਤ ਅਧਿਆਪਕਾ ਅਨੀਤਾ ਨੇ ਮੰਗਲਵਾਰ ਨੂੰ ਨਰਾਤਿਆਂ 'ਤੇ ਕੰਜਕਾਂ ਲਈ 8 ਤੋਂ 11 ਸਾਲ ਦੀਆਂ 7 ਕੁੜੀਆਂ ਆਪਣੇ ਘਰ ਬੁਲਾਇਆ ਸੀ।
‎
‎ਉਨ੍ਹਾਂ ਕਿਹਾ ਕਿ ਇਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਕੰਜਕਾਂ ਦੌਰਾਨ 500 ਰੁਪਏ ਵਾਲਾ ਲਿਫਾਫਾ ਗਾਇਬ ਹੋਣ ਤੋਂ ਬਾਅਦ ਚੋਰੀ ਦੇ ਸ਼ੱਕ 'ਚ ਕੁੜੀਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਦੰਡੋਤੀਆ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ, ਭਾਰਤੀ ਦੰਡਾਵਲੀ ਦੀ ਧਾਰਾ 127 (ਕੈਦ) ਅਤੇ 115 (ਹਮਲਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ,"ਸੀਸੀਟੀਵੀ ਫੁਟੇਜ ਅਤੇ ਘਟਨਾ ਸਥਾਨ ਦੇ ਨੇੜੇ ਸੁਤੰਤਰ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।" ਚੋਰੀ ਦੇ ਸ਼ੱਕ ਕਾਰਨ ਕੁੜੀਆਂ ਦੇ ਕੱਪੜੇ ਉਤਾਰੇ ਜਾਣ ਦੀਆਂ ਖਬਰਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਐੱਫਆਈਆਰ 'ਚ ਦਰਜ ਨਹੀਂ ਹੈ।
📲Get App