खेल
ਕੋਚ ਦਾ ਨਾਂ ਲੈਂਦੇ ਹੀ ਇੰਟਰਵਿਊ 'ਚ ਰੋ ਪਈ ਹਰਮਨਪ੍ਰੀਤ ਕੌਰ, ਫਿਰ ਮਾਈਕ ਸੁੱਟ ਕੇ ਚਲੀ ਗਈ, ਵੇਖਦੇ ਰਹਿ ਗਏ ਸਭ
यहाँ देखें:
▶️ YouTube
ਕੋਚ ਦਾ ਨਾਂ ਲੈਂਦੇ ਹੀ ਇੰਟਰਵਿਊ 'ਚ ਰੋ ਪਈ ਹਰਮਨਪ੍ਰੀਤ ਕੌਰ, ਫਿਰ ਮਾਈਕ ਸੁੱਟ ਕੇ ਚਲੀ ਗਈ, ਵੇਖਦੇ ਰਹਿ ਗਏ ਸਭ
ਕੋਚ ਦਾ ਨਾਂ ਲੈਂਦੇ ਹੀ ਇੰਟਰਵਿਊ 'ਚ ਰੋ ਪਈ ਹਰਮਨਪ੍ਰੀਤ ਕੌਰ, ਫਿਰ ਮਾਈਕ ਸੁੱਟ ਕੇ ਚਲੀ ਗਈ, ਵੇਖਦੇ ਰਹਿ ਗਏ ਸਭ
Wednesday, Oct 21, 2026 ।
ਰਾਏਪੁਰ : ਜ਼ਿੰਬਾਬਵੇ ਖ਼ਿਲਾਫ਼ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਨੇ 41 ਗੇਂਦਾਂ ਵਿੱਚ 10 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 91 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹਰਮਨਪ੍ਰੀਤ ਨੇ ਮਹਿਜ਼ 25 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ, ਜਿਸ ਦੀ ਬਦੌਲਤ ਭਾਰਤੀ ਟੀਮ ਨੇ 7 ਵਿਕਟਾਂ 'ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ।
ਕਪਤਾਨੀ ਤੋਂ ਹਟਣ ਤੋਂ ਬਾਅਦ ਖੇਡੀ ਗਈ ਇਸ ਯਾਦਗਾਰੀ ਪਾਰੀ ਤੋਂ ਬਾਅਦ ਹਰਮਨਪ੍ਰੀਤ ਕੌਰ ਕਾਫ਼ੀ ਭਾਵੁਕ ਨਜ਼ਰ ਆਈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਇਸ ਸ਼ਾਨਦਾਰ ਪਾਰੀ ਦਾ ਪੂਰਾ ਸ਼੍ਰੇਅ ਆਪਣੇ ਬੱਲੇਬਾਜ਼ੀ ਕੋਚ ਹਿਮਾਂਸ਼ੂ ਨੂੰ ਦਿੱਤਾ। ਹਰਮਨਪ੍ਰੀਤ ਨੇ ਕਿਹਾ ਕਿ ਉਹ 'ਹਿਮਾਂਸ਼ੂ ਭਈਆ' ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜੋ ਉਨ੍ਹਾਂ ਦੀ ਬੱਲੇਬਾਜ਼ੀ 'ਤੇ ਲਗਾਤਾਰ ਮਿਹਨਤ ਕਰ ਰਹੇ ਹਨ। ਆਪਣੇ ਕੋਚ ਦਾ ਜ਼ਿਕਰ ਕਰਦਿਆਂ ਹਰਮਨਪ੍ਰੀਤ ਦਾ ਗਲਾ ਭਰ ਆਇਆ ਅਤੇ ਅੱਖਾਂ ਵਿੱਚੋਂ ਹੰਝੂ ਛਲਕ ਪਏ। ਇਸ ਤੋਂ ਬਾਅਦ ਉਹ ਮਾਈਕ ਸੁੱਟ ਕੇ ਕੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੀ ਗਈ। ਉਨ੍ਹਾਂ ਦਾ ਇਹ ਭਾਵੁਕ ਪਲ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।