🔥 ट्रेंडिंग झारसुगुड़ा के रेलवे कॉलोनी में दुर्गा... ભરૂચમાં પોલીસ સ્મૃતિ દિન પર શહીદ જવાનો... तिलहर के ग्राम कटिया में बुजुर्ग श्री... বসিরহাটের আরবেলিয়া গ্রামে বিশ্বনাথ বস... MLA Raja Gouda Nayak Invited to Mass W... अगसौली पुलिस चौकी को थाना बनाने की तैय...
21 अक्टू. 2026•
ગુજરાતી मराठी ਪੰਜਾਬੀ বাংলা
बिज़नेस

ਤਿਉਹਾਰਾਂ ''ਚ ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਓ ਸਾਵਧਾਨ ! ਡਿਲੀਵਰ ਹੋ ਰਹੇ ਖ਼ਾਲੀ ਪੈਕੇਟ

✍️ रिपोर्टर: Shamsher Singh 🗓 21 अक्टू. 2026, 01:20 PM 👁 17
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਤਿਉਹਾਰਾਂ ''ਚ ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਓ ਸਾਵਧਾਨ ! ਡਿਲੀਵਰ ਹੋ ਰਹੇ ਖ਼ਾਲੀ ਪੈਕੇਟ

ਤਿਉਹਾਰਾਂ ''ਚ ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਓ ਸਾਵਧਾਨ ! ਡਿਲੀਵਰ ਹੋ ਰਹੇ ਖ਼ਾਲੀ ਪੈਕੇਟ
‎Wednesday, Oct 21, 2026 ।
‎ਨੈਸ਼ਨਲ ਡੈਸਕ- ਤਿਉਹਾਰੀ ਸੀਜ਼ਨ 'ਚ ਆਨਲਾਈਨ ਸ਼ਾਪਿੰਗ ਵਿਚਾਲੇ ਗਾਹਕਾਂ ਨੂੰ ਠੱਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਬੈਠੇ ਡਿਲਿਵਰੀ ਸਹੂਲਤਜਨਕ ਤਾਂ ਹੈ ਪਰ ਸੀਜਨ 'ਚ ਸਥਿਤੀ ਇਹ ਹੈ ਕਿ ਕਈ ਮਾਮਲਿਆਂ 'ਚ ਪੈਕੇਟ ਖਾਲੀ ਮਿਲ ਰਹੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਸੋਸ਼ਲ ਮੀਡੀਆ 'ਚ ਰੀਲਜ਼ ਅਤੇ ਸ਼ਾਰਟਸ ਦੇਖਣ ਤੋਂ ਬਾਅਦ ਮਿਲੇ ਆਰਡਰ 'ਤੇ ਮਿਲ ਰਹੀਆਂ ਹਨ। ਘੱਟ ਕੀਮਤ ਦੇ 200 ਤੋਂ 300 ਰੁਪਏ ਵਾਲੇ ਆਰਡਰ 'ਚ ਧੋਖਾਧੜੀ ਜ਼ਿਆਦਾ ਦੇਖੀ ਜਾ ਰਹੀ ਹੈ।
‎ਪੀੜਤਾਂ ਨੂੰ ਕਸਟਮਰ ਕੇਅਰ ਤੋਂ ਵੀ ਰਿਸਪਾਂਸ ਨਹੀਂ ਮਿਲ ਰਿਹਾ ਹੈ। ਸ਼ੱਕ ਹੈ ਕਿ ਆਨਲਾਈਨ ਕੰਪਨੀਆਂ ਦੇ ਨਾਂ 'ਤੇ ਵੀ ਦੇਸ਼ 'ਚ ਕਈ ਫਰਾਡ ਫਰਮ ਸਰਗਰਮ ਹੋ ਚੁੱਕੀਆਂ ਹਨ। ਦੇਸ਼ 'ਚ ਸਾਲ 'ਚ 7 ਲੱਖ ਕਰੋੜ ਦਾ ਆਨਲਾਈਨ ਕਾਰੋਬਾਰ ਹੁੰਦਾ ਹੈ। ਇਸ ਦੇ ਬਾਵਜੂਦ ਇਸ ਦੇ ਕਸਟਮਰ ਸਰਵਿਸ ਅਤੇ ਰਿਸਪਾਂਸ ਟੀਮ ਉਪਭੋਗਤਾਂ ਦੀ ਮਦਦ ਨਹੀਂ ਕਰ ਪਾਉਂਦੀ ਹੈ। ਤਿਉਹਾਰਾਂ 'ਚ ਥਰਡ ਪਾਰਟੀ ਡਿਲਿਵਰੀ 'ਚ ਵੀ ਈ-ਕਾਮਰਸ ਕੰਪਨੀਆਂ ਦਾ ਅਕਸ ਖ਼ਰਾਬ ਹੋਇਆ ਹੈ।
📲Get App