🔥 TRENDING सिकंदरा राऊ के मोहल्ला मटकोटा में महान... हरियाणा की आज की ताज़ा और ब्रेकिंग न्य... प्रधानमंत्री नरेंद्र मोदी ने देशवासियो... Delhi Protest Demands Modi Govt Crack... Himal Southasian Publishes Insight on... India’s Strong T20I Batting Record Aga...
20 Oct 2026•
ગુજરાતી मराठी ਪੰਜਾਬੀ বাংলা
Crime

ਦਿਨ-ਦਿਹਾੜੇ ਔਰਤ ਦੇ ਕੰਨ ਦੀ ਵਾਲੀ ਝਪਟੀ, ਇਕ ਹਫ਼ਤੇ 'ਚ ਤੀਜੀ ਵਾਰਦਾਤ, ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਗੰਭੀਰ ਸਵਾਲ।

✍️ Reporter: Shamsher Singh 🗓 20 Oct 2026, 09:30 AM 👁 11
Share: 💬 WhatsApp 📘 Facebook 𝕏 Post

ਦਿਨ-ਦਿਹਾੜੇ ਔਰਤ ਦੇ ਕੰਨ ਦੀ ਵਾਲੀ ਝਪਟੀ, ਇਕ ਹਫ਼ਤੇ 'ਚ ਤੀਜੀ ਵਾਰਦਾਤ, ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਗੰਭੀਰ ਸਵਾਲ।

ਦਿਨ-ਦਿਹਾੜੇ ਔਰਤ ਦੇ ਕੰਨ ਦੀ ਵਾਲੀ ਝਪਟੀ, ਇਕ ਹਫ਼ਤੇ 'ਚ ਤੀਜੀ ਵਾਰਦਾਤ, ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਗੰਭੀਰ ਸਵਾਲ।
need24news:‎ਖੇਤਰ ਦੇ ਬਲਟਾਣਾ ਵਿਚ ਝਪਟਮਾਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਮੋਟਰਸਾਈਕਲ ਸਵਾਰ ਇਕੱਲਾ ਮੁਲਜ਼ਮ ਸ਼ਰੇਆਮ ਰਾਹ ਜਾਂਦੀ ਔਰਤ ਦੇ ਕੰਨ ਤੋਂ ਸੋਨੇ ਦੀ ਵਾਲੀ ਝਪਟ ਕੇ ਆਸਾਨੀ ਨਾਲ ਫ਼ਰਾਰ ਹੋ ਜਾਂਦਾ ਹੈ। ਸੋਮਵਾਰ ਸ਼ਾਮ ਕਰੀਬ 4 ਵਜੇ ਪੀਰ ਬਾਬਾ ਰੋਡ 'ਤੇ ਗਿੱਲ ਕਾਲੋਨੀ ਦੇ ਗੇਟ ਕੋਲ ਆਪਣੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਇਕ ਮਹਿਲਾ ਨੂੰ ਇਸ ਵਾਰਦਾਤ ਦਾ ਨਿਸ਼ਾਨਾ ਬਣਾਇਆ ਗਿਆ।
‎ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿਚ ਮੁਲਜ਼ਮ ਦੇ ਮੋਟਰਸਾਈਕਲ ਦੇ ਪਿੱਛੇ 'ਸਵਿਗੀ' ਦਾ ਡਿਲੀਵਰੀ ਬਾਕਸ ਲੱਗਿਆ ਸਾਫ਼ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਰੀਬ ਇਕ ਹਫ਼ਤੇ ਦੇ ਅੰਦਰ-ਅੰਦਰ ਇਲਾਕੇ ਵਿਚ ਝਪਟਮਾਰੀ ਦੀ ਇਹ ਤੀਜੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਸਥਾਨਕ ਇਲਾਕੇ ਦੀ ਸੁਰੱਖਿਆ ਵਿਵਸਥਾ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
‎
‎ਡਿਲੀਵਰੀ ਬਾਕਸ ਦੀ ਆੜ 'ਚ ਕੌਣ ਕਰ ਰਿਹਾ ਖੇਡ?
‎
‎ਸੀਸੀਟੀਵੀ ਕੈਮਰੇ ਵਿਚ ਡਿਲੀਵਰੀ ਬਾਕਸ ਲੱਗਿਆ ਦੇਖਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਕੀ ਕੋਈ ਅਪਰਾਧੀ ਅਜਿਹੇ ਬਾਕਸ ਦੀ ਆੜ ਵਿਚ ਆਪਣੀ ਅਸਲੀ ਪਛਾਣ ਲੁਕਾ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਘਟਨਾ ਨੇ ਸਬੰਧਤ ਡਿਲੀਵਰੀ ਕੰਪਨੀਆਂ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਕਿ ਕੀ ਕੰਪਨੀਆਂ ਕੋਲ ਆਪਣੇ ਡਿਲੀਵਰੀ ਭਾਈਵਾਲਾਂ ਦੀ ਪਛਾਣ ਅਤੇ ਦਸਤਾਵੇਜ਼ਾਂ ਦੀ ਪੁਖ਼ਤਾ ਤਸਦੀਕ ਕਰਨ ਦੀ ਪ੍ਰਣਾਲੀ ਮੌਜੂਦ ਹੈ ਜਾਂ ਨਹੀਂ। ਪੁਲਿਸ ਪ੍ਰਸ਼ਾਸਨ ਨੂੰ ਵੀ ਹੁਣ ਇਸ ਪੱਖੋਂ ਡੂੰਘਾਈ ਨਾਲ ਜਾਂਚ ਕਰਨੀ ਹੋਵੇਗੀ ਕਿ ਇਸ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਬਾਕਸ ਅਸਲ ਵਿਚ ਕਿਸ ਨਾਲ ਸਬੰਧਤ ਹੈ। ਹਾਲਾਂਕਿ, ਫੁਟੇਜ ਵਿਚ ਬਾਕਸ ਨਜ਼ਰ ਆਉਣ ਮਾਤਰ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਮੁਲਜ਼ਮ ਸਵਿਗੀ ਦਾ ਅਸਲੀ ਕਰਮਚਾਰੀ ਹੈ, ਪਰ ਇਹ ਜਾਂਚ ਦਾ ਅਹਿਮ ਵਿਸ਼ਾ ਜ਼ਰੂਰ ਹੈ।
‎ਇਸ ਵਾਰਦਾਤ ਦੌਰਾਨ ਮੁਲਜ਼ਮ ਪਿੱਛੋਂ ਅਚਾਨਕ ਆਉਂਦਾ ਹੈ, ਮਹਿਲਾ ਦੇ ਕੰਨ ਤੋਂ ਵਾਲੀ ਖਿੱਚਦਾ ਹੈ ਅਤੇ ਪਲਕ ਝਪਕਦਿਆਂ ਹੀ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਪੀੜਤ ਮਹਿਲਾ ਨੇ ਉਸ ਨੂੰ ਫੜਨ ਲਈ ਕੁਝ ਦੂਰ ਤੱਕ ਉਸ ਦਾ ਪਿੱਛਾ ਵੀ ਕੀਤਾ, ਪਰ ਉਹ ਹੱਥ ਨਹੀਂ ਆਇਆ। ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਕ ਇਕੱਲਾ ਮੁਲਜ਼ਮ ਇਸ ਤਰ੍ਹਾਂ ਬੇਖੌਫ਼ ਹੋ ਕੇ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦਾ ਹੈ, ਤਾਂ ਇਲਾਕੇ ਵਿਚ ਪੁਲਿਸ ਦੀ ਗਸ਼ਤ ਅਤੇ ਸ਼ੱਕੀ ਵਾਹਨਾਂ ਦੀ ਨਿਗਰਾਨੀ ਕਿੰਨੀ ਕੁ ਪ੍ਰਭਾਵਸ਼ਾਲੀ ਹੈ?
‎
‎ਪੁਲਿਸ ਦਾ ਪੱਖ : ''ਇਹ ਮੁਲਜ਼ਮ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਜਲਦ ਕਾਬੂ ਕਰਨ ਲਈ ਪੁਲਿਸ ਟੀਮਾਂ ਨੂੰ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਖੰਘਾਲਣ ਵਿਚ ਲਗਾਇਆ ਗਿਆ ਹੈ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।''
📲Get App