🔥 TRENDING પંચમહાલના શહેરા તાલુકામાં 23 વર્ષીય લગ... Thief Poses as Shampoo Buyer, Snatches... Gwalior commemorates 745 sadhus on Vij... Mumbai Crime Branch: Tiger Shroff not... राया में गूंजे मां काली के जयकारे, भक्... बिरनगढ़ में छठ पूजा की तैयारी के लिए क...
20 Oct 2026•
ગુજરાતી मराठी ਪੰਜਾਬੀ বাংলা
Food

ਚਾਂਈਂ-ਚਾਂਈਂ ਚਾਉਮਿਨ ਖਾਣ ਵਾਲੇ ਹੋ ਜਾਓ ਸਾਵਧਾਨ ! ਕੁੜੀ ਦੀ ਇੰਝ ਨਿਕਲੀ ਜਾਨ

✍️ Reporter: Shamsher Singh 🗓 20 Oct 2026, 07:45 PM 👁 6
Share: 💬 WhatsApp 📘 Facebook 𝕏 Post

ਚਾਂਈਂ-ਚਾਂਈਂ ਚਾਉਮਿਨ ਖਾਣ ਵਾਲੇ ਹੋ ਜਾਓ ਸਾਵਧਾਨ ! ਕੁੜੀ ਦੀ ਇੰਝ ਨਿਕਲੀ ਜਾਨ

ਚਾਂਈਂ-ਚਾਂਈਂ ਚਾਉਮਿਨ ਖਾਣ ਵਾਲੇ ਹੋ ਜਾਓ ਸਾਵਧਾਨ ! ਕੁੜੀ ਦੀ ਇੰਝ ਨਿਕਲੀ ਜਾਨ
‎Tuesday, Oct 20, 2026 ।
‎ਏਟਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਇਕ ਮੰਦਰ ਨੇੜੇ ਲੱਗੇ ਮੇਲੇ 'ਚ ਚਾਉਮਿਨ ਅਤੇ ਆਈਸਕ੍ਰੀਮ ਖਾਣ ਮਗਰੋਂ ਇਕ 12 ਸਾਲਾ ਕੁੜੀ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਖਾਣੇ ਦਾ ਕੋਈ ਟੁਕੜਾ ਉਸ ਦੀ ਸਾਹ ਨਲੀ 'ਚ ਫਸ ਗਿਆ ਹੋਵੇਗਾ। ਏਟਾ ਜ਼ਿਲ੍ਹੇ ਦੇ ਮਿਰਹਚੀ ਕਸਬੇ ਦੀ ਰਹਿਣ ਵਾਲੀ ਵਿਦਿਆਰਥਣ ਤਨੂ ਸ਼੍ਰੀਵਾਸਤਵ 9 ਦਿਨਾਂ ਦਾ ਵਰਤ ਪੂਰਾ ਕਰਨ ਤੋਂ ਬਾਅਦ ਸੋਮਵਾਰ ਦੁਪਹਿਰ ਆਪਣੇ ਪਰਿਵਾਰ ਨਾਲ ਕਾਸਗੰਜ ਦੇ ਮਾਂ ਚਾਮੁੰਡਾ ਦੇਵੀ ਮੰਦਰ ਪਹੁੰਚੀ ਸੀ।
‎ਅਧਿਕਾਰੀਆਂ ਨੇ ਦੱਸਿਆ ਕਿ ਪੂਜਾ ਕਰਨ ਤੋਂ ਬਾਅਦ, ਉਸ ਨੇ ਮੰਦਰ ਕੰਪਲੈਕਸ 'ਚ ਲੱਗੇ ਮੇਲੇ 'ਚ ਚਾਉਮਿਨ ਅਤੇ ਆਈਸਕ੍ਰੀਮ ਖਾਧੀ ਅਤੇ ਸ਼ਾਮ 4:30 ਵਜੇ ਦੇ ਕਰੀਬ ਘਰ ਵਾਪਸ ਆਉਂਦੇ ਸਮੇਂ, ਉਹ ਅਚਾਨਕ ਬੇਚੈਨ ਹੋ ਗਈ ਅਤੇ ਉਲਟੀਆਂ ਕਰਨ ਲੱਗੀ। ਅਧਿਕਾਰੀਆਂ ਦੇ ਅਨੁਸਾਰ, ਉਸ ਦਾ ਪਰਿਵਾਰ ਉਸ ਨੂੰ ਕਾਸਗੰਜ ਦੇ ਕਲਾਵਤੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਟਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਰਾਜੇਂਦਰ ਪ੍ਰਸਾਦ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁੜੀ ਦੇ ਉਲਟੀਆਂ ਕਰਦੇ ਸਮੇਂ ਚਾਉਮਿਨ ਦਾ ਕੋਈ ਟੁਕੜਾ ਉਸ ਦੀ ਸਾਹ ਨਲੀ 'ਚ ਫਸ ਗਿਆ ਹੋਵੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ,"ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।" ਕੁੜੀ 'ਦਿ ਏਂਜਲ ਫਿਊਚਰ ਸਕੂਲ' ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਸ਼ਰਦ ਸ਼੍ਰੀਵਾਸਤਵ, ਆਸਾਮ ਦੇ ਡਿਬਰੂਗੜ੍ਹ 'ਚ ਇਕ ਨਿੱਜੀ ਕੰਪਨੀ 'ਚ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਹਨ।
📲Get App