🔥 TRENDING सिगरा पुलिस ने दुष्कर्म एवं ब्लैकमेल क... East Delhi traffic diversions announce... Muslim Leader Shariq Patel to Oversee... Child Killed in Head-On Motorcycle Col... शारदीय नवरात्रोत्सवात आई वाघजाई देवी म... सलमारी कॉलेज मोड़ से सोमवारी हटिया नदी...
19 Oct 2026•
ગુજરાતી मराठी ਪੰਜਾਬੀ বাংলা
Politics

ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

✍️ Reporter: Shamsher Singh 🗓 19 Oct 2026, 09:22 PM 👁 18
Watch on: ▶️ YouTube
Share: 💬 WhatsApp 📘 Facebook 𝕏 Post

ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ
‎Monday, Oct 19, 2026 ।
‎ਲੁਧਿਆਣਾ (need24) : ਮਹਾਨਗਰ ਦੇ ਇਤਿਹਾਸਕ ਸ਼੍ਰੀ ਰਾਮਲੀਲਾ ਮੈਦਾਨ ਦਰੇਸੀ ਵਿਚ ਇਸ ਵਾਰ ਦੁਸਹਿਰੇ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਦਿਨੇਸ਼ ਮਰਵਾਹਾ ਅਤੇ ਹੋਰ ਅਹੁਦੇਦਾਰਾਂ ਨੇ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 100 ਸਾਲ ਤੋਂ ਵੀ ਵੱਧ ਪੁਰਾਣੇ ਇਸ ਇਤਿਹਾਸਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵਿਕਾਰ ਕਰ ਲਿਆ ਹੈ। ਗ੍ਰਹਿ ਮੰਤਰੀ 20 ਅਕਤੂਬਰ ਨੂੰ ਇਕ ਦਿਨਾਂ ਪੰਜਾਬ ਦੌਰੇ 'ਤੇ ਰਹਿਣਗੇ, ਜਿਥੇ ਉਹ ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੇ ਪੀੜਤ ਪਰਿਵਾਰ ਅਤੇ ਸੂਬੇ ਦੇ ਹੋਰ ਪੀੜਤ ਪਰਿਵਾਰਾਂ ਨਾ ਮੁਲਾਕਾਤ ਤੋਂ ਬਾਅਦ ਸ਼ਾਮ 4.30 ਵਜੇ ਸਿੱਧਾ ਲੁਧਿਆਣਾ ਦੇ ਦਰੇਸੀ ਗ੍ਰਾਊਂਡ ਪਹੁੰਚਣਗੇ।
‎ਦੌਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਨੀਲ ਮੌਦਗਿਲ, ਜ਼ਿਲ੍ਹਾ ਉਪ ਸਕੱਤਰ ਹਰਸ਼ ਸ਼ਰਮਾ ਅਤੇ ਜ਼ਿਲ੍ਹਾ ਉਪ ਪ੍ਰਧਨ ਮਹੇਸ਼ ਦੱਤ ਸ਼ਰਮਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਦੌਰਾ ਬੇਹੱਦ ਮਹੱਤਵਪੂਰਣ ਹੈ। ਤੈਅ ਪ੍ਰੋਗਰਾਮ ਅਨੁਸਾਰ, ਉਹ ਪੰਜਾਬ ਦੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਾਮ 4.30 ਵਜੇ ਦਰੇਸੀ ਗ੍ਰਾਊਂਡ 'ਚ ਪਹੁੰਚ ਕੇ ਰਾਮ ਲੀਲਾ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ।
📲Get App