🔥 ट्रेंडिंग ಕೇಂದ್ರ ಸರ್ಕಾರಕ್ಕೆ ಜಾನಸನ್ ಘೋಡೆ ಒತ್ತಾಯ જૂનાગઢ વન વિભાગના વનકર્મીઓએ રાત્રિમાં... E‑Bike Rental Service Launched at Hamp... Volunteer Groups Launch Harihara Plant... बिहार के सीएम समराट चौधरी ने आयोजित कि... डिप्टी कमिश्नर ने स्वामित्व अधिकार अभि...
19 अक्टू. 2026•
ગુજરાતી मराठी ਪੰਜਾਬੀ বাংলা
राजनीति

ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ

✍️ रिपोर्टर: Shamsher Singh 🗓 19 अक्टू. 2026, 02:40 PM 👁 22
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ

ਅਮਿਤ ਸ਼ਾਹ ਦੇ ਭਲਕੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਮਾਨਸਾ ਤੋਂ ਬਾਅਦ ਕਿੱਥੇ ਜਾਣਗੇ
‎Monday, Oct 19, 2026।
‎ਮਾਨਸਾ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਸੰਬਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਸ਼ਡਿਊਲ ਤੈਅ ਹੋ ਗਿਆ ਹੈ। ਇਸ ਸ਼ਡਿਊਲ ਦੇ ਮੁਤਾਬਕ ਅਮਿਤ ਸ਼ਾਹ 20 ਅਕਤੂਬਰ ਨੂੰ ਦੁਪਹਿਰ 12 ਵਜੇ ਮਾਨਸਾ ਜਾਣਗੇ। ਇਸ ਤੋਂ ਬਾਅਦ ਦੁਪਹਿਰ 1.15 ਵਜੇ ਸੰਗਰੂਰ ਅਤੇ ਦੁਪਹਿਰ 3.15 ਵਜੇ ਗੁਰਦਾਸਪੁਰ ਜਾਣਗੇ। ਦੱਸਣਯੋਗ ਹੈ ਕਿ ਮਾਨਸਾ ਵਿਖੇ ਪਰਵਿੰਦਰ ਝੋਟਾ ਦਾ ਕਤਲ ਕੀਤਾ ਗਿਆ, ਗੁਰਦਾਸਪੁਰ ਵਿਖੇ ਬਿਕਰਮਜੀਤ ਦਾ ਕਤਲ ਕੀਤਾ ਗਿਆ ਅਤੇ ਸੰਗਰੂਰ ਵਿਖੇ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ।
‎ਇਹ ਤਿੰਨੇਂ ਨਸ਼ਾ ਵਿਰੋਧੀ ਕਾਰਕੁਨ ਸਨ। ਹਾਲਾਂਕਿ ਪਹਿਲਾਂ ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਅਮਿਤ ਸ਼ਾਹ ਦੇ ਆਉਣ ਦਾ ਸਵਾਗਤ ਕਰਨ ਦੀ ਗੱਲ ਆਖਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਕਿਸੇ ਵਲੋਂ ਵਿਰੋਧ ਨਾ ਕੀਤਾ ਜਾਵੇ।
‎ਭੀਮ ਸਿੰਘ ਨੇ ਕਿਹਾ ਕਿ ਸਿਰਫ ਕੇਂਦਰ ਹੀ ਹੈ, ਜੋ ਉਨ੍ਹਾਂ ਨੂੰ ਇਨਸਾਫ਼ ਦਿਵਾ ਸਕਦਾ ਹੈ, ਹੋਰ ਉਨ੍ਹਾਂ ਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਵਿਅਕਤੀ ਧਰਨੇ 'ਚ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਾ ਕੀਤਾ ਜਾਵੇ।
📲Get App