🔥 TRENDING कुचेसर रोड पर शिक्षा समारोह में परशुरा... इस अवसर पर मननीय मुख्यमंत्री महापौर सु... UCEED 2027 Registration Deadline Today... Shree Cement Expands Bihar Footprint w... Union Minister Yadav Criticises INDIA... Bihar Green Conclave 2026 Urges Rapid...
05 Nov 2026•
ગુજરાતી मराठी ਪੰਜਾਬੀ বাংলা
Crime

ਹਸਪਤਾਲ 'ਚ ਪਤੀ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦੇਖਣ ਪਹੁੰਚੀ ਪਤਨੀ, ਲਗਾਏ ਜੈਕਾਰੇ

✍️ Reporter: Shamsher Singh 🗓 19 Oct 2026, 02:30 PM 👁 59
Watch on: ▶️ YouTube
Share: 💬 WhatsApp 📘 Facebook 𝕏 Post

ਹਸਪਤਾਲ 'ਚ ਪਤੀ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦੇਖਣ ਪਹੁੰਚੀ ਪਤਨੀ, ਲਗਾਏ ਜੈਕਾਰੇ

ਹਸਪਤਾਲ 'ਚ ਪਤੀ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦੇਖਣ ਪਹੁੰਚੀ ਪਤਨੀ, ਲਗਾਏ ਜੈਕਾਰੇ
‎Monday, Oct 19, 2026 ।
‎ਮਾਨਸਾ : ਐਂਟੀ ਡਰੱਗ ਟਾਸਕ ਫੋਰਸ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ 6ਵੇਂ ਦਿਨ ਵੀ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਆਪਣੇ ਪਤੀ ਦੇ ਕਤਲ ਹੱਤਿਆ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਐਤਵਾਰ ਨੂੰ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਸਿਵਲ ਹਸਪਤਾਲ ਪਹੁੰਚੀ, ਉਨ੍ਹਾਂ ਨੇ ਉੱਥੇ ਜਾ ਕੇ ਹੰਝੂ ਵਹਾਉਣ ਦੀ ਬਜਾਏ ਜੈਕਾਰੇ ਬੁਲਾਏ ਅਤੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਉਨ੍ਹਾਂ ਦਾ ਸੰਘਰਸ਼ ਮਰਦੇ ਦਮ ਤਕ ਜਾਰੀ ਰਹੇਗਾ। ਉਹ ਨਾ ਡੋਲਣਗੇ ਅਤੇ ਨਾ ਕਿਸੇ ਲਾਲਚ, ਲੋਭ ’ਚ ਆਉਣਗੇ।
‎ਉਧਰ ਝੋਟਾ ਦੀ ਮਾਂ ਅਮਰਜੀਤ ਕੌਰ ਨੇ ਸਿਵਲ ਹਸਪਤਾਲ ’ਚ ਜਾ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਪਰਵਿੰਦਰ ਝੋਟਾ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਦੀਆਂ ਅਨੇਕਾਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਪਰ ਸਰਕਾਰ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਇਕ ਸਾਜਿਸ਼ ਅਤੇ ਯੋਜਨਾ ਅਧੀਨ ਮਰਵਾਇਆ ਗਿਆ ਹੈ। ਇਸ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸੱਤਾ ਬਦਲਦਿਆਂ ਦੇਰ ਨਹੀਂ ਲੱਗਦੀ।
📲Get App