🔥 TRENDING कल्याणपुरा पुरोहितान में बदलाव की बयार... മലപ്പുറത്ത് എം.പി. അബ്ദുൽ സമദ് സമദാനി... संडीला में मिलावटी दूध बनाने वाली कंपन... રાજકોટમાં બનેલી દુઃખદ ઘટના ઘરેથી સળગેલ... पाकबड़ा में संत नामदेव बड़ा मंदिर परिस... ભોઈવાડામાં નવરાત્રી: આઠમા નોરતે ગરબાની...
19 Oct 2026•
ગુજરાતી मराठी ਪੰਜਾਬੀ বাংলা
Crime

ਬਟਾਲਾ 'ਚ ਵਾਰਦਾਤ: ਨੈਸ਼ਨਲ ਹਾਈਵੇਅ 'ਤੇ ਨੌਜਵਾਨ ਦਾ ਕਤਲ

✍️ Reporter: Shamsher Singh 🗓 19 Oct 2026, 11:28 AM 👁 23
Share: 💬 WhatsApp 📘 Facebook 𝕏 Post

ਬਟਾਲਾ 'ਚ ਵਾਰਦਾਤ: ਨੈਸ਼ਨਲ ਹਾਈਵੇਅ 'ਤੇ ਨੌਜਵਾਨ ਦਾ ਕਤਲ

ਬਟਾਲਾ 'ਚ ਵਾਰਦਾਤ: ਨੈਸ਼ਨਲ ਹਾਈਵੇਅ 'ਤੇ ਨੌਜਵਾਨ ਦਾ ਕਤਲ
‎Monday, Oct 19, 2026।
‎ਬਟਾਲਾ (need24)- ਬਟਾਲਾ ਦੇ ਨੈਸ਼ਨਲ ਹਾਈਵੇਅ 'ਤੇ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਮੌਤ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗਾਂਧੀ ਕੈਂਪ ਦੇ ਰਹਿਣ ਵਾਲੇ ਸੰਨੀ ਵਜੋਂ ਹੋਈ ਹੈ। ਮਾਂ ਨੇ ਪੁੱਤਰ ਦੇ ਦੋਸਤ 'ਤੇ ਹੀ ਕਤਲ ਦੇ ਗੰਭੀਰ ਇਲਜ਼ਾਮ ਲਗਾਏ ਹਨ, ਜਦਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
‎ਜਾਣਕਾਰੀ ਅਨੁਸਾਰ ਸੰਨੀ ਨੂੰ ਉਸਦਾ ਦੋਸਤ ਘਰੋਂ ਆਪਣੇ ਨਾਲ ਲੈ ਕੇ ਗਿਆ ਸੀ। ਦੇਰ ਰਾਤ ਤੱਕ ਘਰ ਨਾ ਪਰਤਣ 'ਤੇ ਮਾਂ ਕਮਲੇਸ਼ ਨੇ ਆਪਣੇ ਜਵਾਈ ਨੂੰ ਬੁਲਾ ਕੇ ਬਾਈਪਾਸ ਵੱਲ ਭਾਲ ਕਰਨ ਲਈ ਕਿਹਾ। ਇਸੇ ਦੌਰਾਨ ਸੰਨੀ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਸੰਨੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਸੂਚਨਾ ਮਿਲਣ 'ਤੇ ਉਹ ਪੁਲਸ ਚੌਕੀ ਪਹੁੰਚਿਆ ਤੇ ਪੁਲਸ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ 'ਤੇ ਗਿਆ, ਜਿੱਥੇ ਸੰਨੀ ਖੂਨ ਨਾਲ ਲੱਥਪੱਥ ਪਿਆ ਸੀ।
‎ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 12 ਵਜੇ ਸੂਚਨਾ ਮਿਲੀ ਕਿ ਸੰਨੀ ਦਾ ਦੋਸਤ ਉਸ ਨਾਲ ਮੋਟਰਸਾਈਕਲ 'ਤੇ ਪਿੰਡ ਏਮਾ ਵੱਲ ਜਾ ਰਿਹਾ ਸੀ। ਨੈਸ਼ਨਲ ਹਾਈਵੇਅ 'ਤੇ 5 ਨੌਜਵਾਨ ਖੜ੍ਹੇ ਸਨ, ਜਿਨ੍ਹਾਂ 'ਚੋਂ ਇੱਕ ਨੇ ਗੋਲੀ ਚਲਾ ਦਿੱਤੀ ਜੋ ਸੰਨੀ ਨੂੰ ਲੱਗੀ। ਦੋਵੇਂ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਪੈਦਲ ਦੂਰ ਤੱਕ ਗਏ, ਜਿੱਥੇ ਸੰਨੀ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਕਿਹਾ ਕਿ ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
📲Get App