🔥 TRENDING ਅਮਨਦੀਪ ਸਿੰਘ ਨੂੰ ਲੋਕ ਜਨ ਸ਼ਕਤੀ ਪਾਰਟੀ ਵੱਲ... રાજકોટ મવડીમાં બાપાસીતારામ ચોક પાસે વા... अरवल के नवपदस्थापित पुलिस अधीक्षक किरण... Chennai Suffers Record‑Breaking Floods... AIADMK Senior Leader Extends 'Open Arm... Chennai Sees Rainfall at 4 PM
18 Oct 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟੇ ਦੇ ਇਨਸਾਫ ਲਈ ਮਾਨਸਾ ''ਚ ਲੱਗੇ ਧਰਨੇ ''ਚ ਪਹੁੰਚੇ ਬੱਬੂ ਮਾਨ, ਜਾਣੋ ਕੀ ਬੋਲੇ

✍️ Reporter: Shamsher Singh 🗓 18 Oct 2026, 07:25 PM 👁 21
Share: 💬 WhatsApp 📘 Facebook 𝕏 Post

ਪਰਵਿੰਦਰ ਝੋਟੇ ਦੇ ਇਨਸਾਫ ਲਈ ਮਾਨਸਾ ''ਚ ਲੱਗੇ ਧਰਨੇ ''ਚ ਪਹੁੰਚੇ ਬੱਬੂ ਮਾਨ, ਜਾਣੋ ਕੀ ਬੋਲੇ

ਪਰਵਿੰਦਰ ਝੋਟੇ ਦੇ ਇਨਸਾਫ ਲਈ ਮਾਨਸਾ ''ਚ ਲੱਗੇ ਧਰਨੇ ''ਚ ਪਹੁੰਚੇ ਬੱਬੂ ਮਾਨ, ਜਾਣੋ ਕੀ ਬੋਲੇ
‎Sunday, Oct 18, 2026 ।
‎ਜਲੰਧਰ : ਮਾਨਸਾ ਵਿੱਚ ਪਿਛਲੇ ਦਿਨੀਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਦੌਰਾਨ ਧਰਨੇ ਵਿੱਚ ਅੱਜ ਪੰਜਾਬੀ ਗਾਇਕ ਬੱਬੂ ਮਾਨ ਵੀ ਪਹੁੰਚੇ । ਬੱਬੂ ਮਾਨ ਨੇ ਝੋਟੇ ਦੇ ਪਿਤਾ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਲੜਾਈ ਇਕੱਲੀ ਪਰਵਿੰਦਰ ਦੀ ਨਹੀਂ ਸਗੋਂ ਸਾਰੇ ਪੰਜਾਬ ਦੀ ਲੜਾਈ ਹੈ । ਪਰਵਿੰਦਰ ਇਕ ਵਧੀਆ ਨੌਜਵਾਨ ਸੀ ਅਤੇ ਉਹ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਵਾਲਾ ਅਤੇ ਗੁਰੂ ਦੀ ਬਾਣਾ ਪੜ੍ਹਨ ਵਾਲਾ ਸੀ । ਇਸ ਤੋਂ ਬਾਅਦ ਬੱਬੂ ਮਾਨ ਨੇ ਪਰਵਿੰਦਰ ਝੋਟੇ ਦੇ ਬਾਪੂ ਨੂੰ ਲੈ ਕੇ ਕਿਹਾ ਕਿ ਧੰਨ ਜਿਗਰਾ ਹੈ । ਇਸ ਦੇ ਨਾਲ ਹੀ  ਬੱਬੂ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਨਸ਼ੇ ਨੂੰ ਛੱਡ ਕੇ ਗੁਰੂ ਦੇ ਲੜ ਲੱਗਣ।
‎ਪਰਵਿੰਦਰ ਦੇ ਪਿਤਾ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਬਾਪੂ ਭੀਮ ਸਿੰਘ ਨੇ ਬਹੁਤ ਵੱਡਾ ਜਿਗਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਸਾਖੀਆਂ-ਕਹਾਣੀਆਂ ਵਿੱਚ ਸੁਣਦੇ ਹਾਂ, ਬਾਪੂ ਨੇ ਸਾਬਤ ਕਰ ਦਿੱਤਾ ਹੈ ਕਿ ਅਸਲੀ ਪੰਜਾਬੀ ਅਜਿਹਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨਹੀਂ ਜਿਹੜੇ ਸੋਸ਼ਲ ਮੀਡੀਆ 'ਤੇ ਧੜੇਬੰਦੀਆਂ ਬਣਾ ਕੇ ਇੱਕ-ਦੂਜੇ ਨੂੰ ਗਾਲ੍ਹਾਂ ਕੱਢਣ ਅਤੇ ਬਹਿਸਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨੇ ਜਿਹੜੇ ਆਪਣੇ ਘਰ ਤੋਂ ਪਹਿਲਾਂ ਪਿੰਡ ਦਾ, ਫਿਰ ਪੰਜਾਬ ਦਾ ਭਲਾ ਸੋਚਦੇ ਹਨ ਅਤੇ ਦੂਜਿਆਂ ਨੂੰ ਆਪਣੇ ਮਾਂ-ਬਾਪ ਵਾਂਗ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇੱਥੇ ਆਏ ਹਨ।
‎ਇਸ ਤੋਂ ਬਾਅਦ ਬੱਬੂ ਮਾਨ ਨੇ ਕਿਹਾ ਕਿ ਜੇਕਰ ਪਹਿਲਾਂ ਹੀ ਨਸ਼ੇ ਨੂੰ ਰੋਕਿਆ ਜਾਂਦਾ ਤਾਂ ਅੱਜ ਪਰਵਿੰਦਰ ਝੋਟਾ ਸਾਡੇ ਕੋਲ ਹੁੰਦਾ। ਇਸ ਤੋਂ ਇਲਾਵਾ ਮਾਨ ਨੇ ਇਹ ਵੀ ਕਿਹਾ ਕਿ ਜੋਂ ਇਸ ਮਾਮਲੇ ਵਿੱਚ ਦੋਸ਼ੀ ਹਨ ਉਨ੍ਹਾਂ 'ਤੇ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋਂ ਅੱਗੇ ਤੋਂ ਕਿਸੇ ਵੀ ਨੌਜਵਾਨ ਦੀ ਮੌਤ ਨਾ ਹੋਵੇ । ਬੱਬੂ ਮਾਨ ਅੱਗੇ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਅੱਗੇ ਮਾਮਲਾ ਹੁੰਦਾ ਹੈ ਤਾਂ ਕਿਸੇ ਵੀ ਨੌਜਵਾਨ ਨੇ ਗਲਤ ਕਦਮ ਨਹੀਂ ਚੁੱਕਣਾ । ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਨੌਜਵਾਨਾਂ ਨੂੰ ਨਸ਼ੀਆਂ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਨਸ਼ੇ ਨਾਲ ਨਾ ਮਾਰਿਆ ਜਾਵੇ।
📲Get App