🔥 TRENDING Andhra Pradesh Opens Applications for... Supreme Court clarifies electoral roll... Gujarat Energy Minister Calls on Indus... Gujarat Local Body Elections and By‑po... Delhi urged to raise standards in comp... ખેરોજ રોડ પર અકસ્માત: બસ અને સ્વિફ્ટ ક...
17 Oct 2026•
ગુજરાતી मराठी ਪੰਜਾਬੀ বাংলা
ਅਧਿਆਪਕਾਂ ਦੀ ਛੁੱਟੀ ਦੇ ਨਵੇਂ ਨਿਯਮ, ਵਟ੍ਹਸਐਪ 'ਤੇ ਸੁਨੇਹਾ ਭੇਜਣ ਨਾਲ ਨਹੀਂ ਚੱਲੇਗਾ ਕੰਮ; ਲਿਖਤੀ ਅਰਜ਼ੀ ਨਾਲ ਹੀ ਮਿਲੇਗੀ ਮਨਜ਼ੂਰੀ।
Education

ਅਧਿਆਪਕਾਂ ਦੀ ਛੁੱਟੀ ਦੇ ਨਵੇਂ ਨਿਯਮ, ਵਟ੍ਹਸਐਪ 'ਤੇ ਸੁਨੇਹਾ ਭੇਜਣ ਨਾਲ ਨਹੀਂ ਚੱਲੇਗਾ ਕੰਮ; ਲਿਖਤੀ ਅਰਜ਼ੀ ਨਾਲ ਹੀ ਮਿਲੇਗੀ ਮਨਜ਼ੂਰੀ।

✍️ Reporter: Shamsher Singh 🗓 17 Oct 2026, 08:24 PM 👁 20
Share: 💬 WhatsApp 📘 Facebook 𝕏 Post

ਅਧਿਆਪਕਾਂ ਦੀ ਛੁੱਟੀ ਦੇ ਨਵੇਂ ਨਿਯਮ, ਵਟ੍ਹਸਐਪ 'ਤੇ ਸੁਨੇਹਾ ਭੇਜਣ ਨਾਲ ਨਹੀਂ ਚੱਲੇਗਾ ਕੰਮ; ਲਿਖਤੀ ਅਰਜ਼ੀ ਨਾਲ ਹੀ ਮਿਲੇਗੀ ਮਨਜ਼ੂਰੀ।

ਅਧਿਆਪਕਾਂ ਦੀ ਛੁੱਟੀ ਦੇ ਨਵੇਂ ਨਿਯਮ, ਵਟ੍ਹਸਐਪ 'ਤੇ ਸੁਨੇਹਾ ਭੇਜਣ ਨਾਲ ਨਹੀਂ ਚੱਲੇਗਾ ਕੰਮ; ਲਿਖਤੀ ਅਰਜ਼ੀ ਨਾਲ ਹੀ ਮਿਲੇਗੀ ਮਨਜ਼ੂਰੀ।
ਨੀਡ24,Oct17,2026‎, ਫਤਿਹਾਬਾਦ : ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ ਲਗਪਗ 4,500 ਅਧਿਆਪਕਾਂ ਲਈ ਛੁੱਟੀਆਂ ਅਤੇ ਸਕੂਲ ਦੇ ਸਮੇਂ ਦੌਰਾਨ ਹਾਜ਼ਰੀ ਸਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਹੁਣ ਅਧਿਆਪਕ ਸਿਰਫ਼ ਵਟਸਐਪ ਸੁਨੇਹਾ ਭੇਜ ਕੇ ਜਾਂ ਫ਼ੋਨ ਕਾਲ ਕਰਕੇ ਛੁੱਟੀ ਦੀ ਮਨਜ਼ੂਰੀ ਨਹੀਂ ਲੈ ਸਕਣਗੇ।
‎ਛੁੱਟੀ 'ਤੇ ਜਾਣ ਤੋਂ ਪਹਿਲਾਂ, ਅਧਿਆਪਕਾਂ ਨੂੰ ਆਪਣੇ ਸਬੰਧਤ ਉੱਚ ਅਧਿਕਾਰੀ ਅਤੇ 'ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ' (DDO) ਨੂੰ ਲਿਖਤੀ ਅਰਜ਼ੀ ਦੇਣੀ ਪਵੇਗੀ।
‎ਸਬੰਧਤ ਅਧਿਕਾਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਛੁੱਟੀ ਨੂੰ ਜਾਇਜ਼ ਮੰਨਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਕਈ ਅਧਿਆਪਕ ਫ਼ੋਨ ਕਾਲਾਂ ਜਾਂ ਵਟ੍ਹਸਐਪ ਰਾਹੀਂ ਆਮ ਛੁੱਟੀਆਂ ਜਾਂ ਹੋਰ ਤਰ੍ਹਾਂ ਦੀਆਂ ਛੁੱਟੀਆਂ ਲਈ ਮਨਜ਼ੂਰੀ ਲੈ ਰਹੇ ਸਨ। ਇਸ ਕਾਰਨ ਸਕੂਲਾਂ ਵਿੱਚ ਛੁੱਟੀਆਂ ਦਾ ਵਿਵਸਥਿਤ ਰਿਕਾਰਡ ਰੱਖਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ।ਇਸ ਪ੍ਰਕਿਰਿਆ ਨੂੰ ਸਰਕਾਰੀ ਨਿਯਮਾਂ ਦੇ ਉਲਟ ਮੰਨਦੇ ਹੋਏ, ਅਧਿਕਾਰੀਆਂ ਨੂੰ ਇਸ ਪ੍ਰਣਾਲੀ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਤੋਂ ਕਰਮਚਾਰੀਆਂ ਨੂੰ ਛੁੱਟੀ ਲੈਣ ਤੋਂ ਪਹਿਲਾਂ ਲਿਖਤੀ ਅਰਜ਼ੀ ਦੇ ਕੇ ਆਪਣੇ ਉੱਚ ਅਧਿਕਾਰੀ ਅਤੇ DDO ਨੂੰ ਸੂਚਿਤ ਕਰਨਾ ਪਵੇਗਾ।ਪ੍ਰਸ਼ਾਸਨ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧੀਨ ਆਉਣ ਵਾਲੇ ਪ੍ਰਿੰਸੀਪਲ, ਅਧਿਆਪਕ ਅਤੇ ਹੋਰ ਸਟਾਫ਼ ਮੈਂਬਰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ।
‎ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵਟ੍ਹਸਐਪ ਰਾਹੀਂ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ; ਸਬੰਧਤ ਅਧਿਕਾਰੀਆਂ ਨੂੰ ਇੱਕ ਰਸਮੀ ਪੱਤਰ ਸੌਂਪਣਾ ਲਾਜ਼ਮੀ ਹੋਵੇਗਾ। ਅਧਿਆਪਕ ਕਿੱਥੇ ਹਨ, ਇਸ ਬਾਰੇ ਪੂਰਾ ਰਿਕਾਰਡ ਰੱਖਿਆ ਜਾਵੇਗਾ। — ਅਨੁਰਾਗ ਢਾਲੀਆ, ਏ.ਡੀ.ਸੀ. ਅਤੇ ਨੋਡਲ ਅਫ਼ਸਰ।
📲Get App