🔥 TRENDING समस्तीपुर में सड़क सुरक्षा के लिए विशे... गंगापुर सिटी में सुरक्षा व्यवस्था को ल... मुख्यमंत्री योगी आदित्यनाथ का बस्ती दौ... મહીસાગરમાં શ્રમિકો માટે માત્ર 5 રૂપિયા... दुर्गा पूजा: दरभंगा में सुरक्षा व्यवस्... Ramayana Film Releases English Trailer...
16 Oct 2026•
ગુજરાતી मराठी ਪੰਜਾਬੀ বাংলা
ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

✍️ Reporter: Jiwan kumar 🗓 16 Oct 2026, 09:12 PM 👁 12
Share: 💬 WhatsApp 📘 Facebook 𝕏 Post

ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਬਠਿੰਡਾ ਤੋਂ ਅੰਬਾਲਾ ਜਾ ਰਹੀ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਣਕਾਰੀ ਅਨੁਸਾਰ ਤਕਨੀਕੀ ਖ਼ਰਾਬੀ ਕਾਰਨ ਇਹ ਘਟਨਾ ਵਾਪਰੀ। ਹਾਦਸੇ ਵਿੱਚ ਰੇਲਵੇ ਟਰੈਕ ਨੂੰ ਕੁਝ ਨੁਕਸਾਨ ਪਹੁੰਚਿਆ। ਰੇਲਵੇ ਵਿਭਾਗ ਵੱਲੋਂ ਡੱਬਿਆਂ ਨੂੰ ਹਟਾਉਣ ਅਤੇ ਟਰੈਕ ਦੀ ਮੁਰੰਮਤ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਨਾਲ ਲੱਦੀ ਮਾਲ ਗੱਡੀ; ਰੇਲਵੇ ਵਿਭਾਗ ਵੱਲੋਂ ਰਾਹਤ ਕਾਰਜ ਸ਼ੁਰੂ, ਟਰੈਕ ਦੀ ਮੁਰੰਮਤ ਲਈ ਰੂਟ ਕੁਝ ਸਮੇਂ ਵਾਸਤੇ ਬੰਦ

ਬਠਿੰਡਾ/ਰਾਮਪੁਰਾ ਫੂਲ (ਜੀਵਨ ਬਾਂਸਲ): ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮਾਲ ਗੱਡੀ ਬਠਿੰਡਾ ਤੋਂ ਅੰਬਾਲਾ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਲੱਦੀਆਂ ਹੋਈਆਂ ਸਨ। ਮੁੱਢਲੀ ਜਾਣਕਾਰੀ ਮੁਤਾਬਕ ਤਕਨੀਕੀ ਖ਼ਰਾਬੀ ਕਾਰਨ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਵਿਭਾਗ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹਾਦਸੇ ਕਾਰਨ ਰੇਲਵੇ ਟਰੈਕ ਨੂੰ ਕੁਝ ਨੁਕਸਾਨ ਪਹੁੰਚਿਆ, ਹਾਲਾਂਕਿ ਮੁੱਢਲੀ ਜਾਣਕਾਰੀ ਅਨੁਸਾਰ ਵੱਡੇ ਨੁਕਸਾਨ ਤੋਂ ਬਚਾਅ ਰਿਹਾ।

ਘਟਨਾ ਮੁੱਖ ਰੇਲਵੇ ਲਾਈਨ ਦੇ ਨੇੜੇ ਵਾਪਰਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਸਬੰਧਤ ਰੂਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ, ਤਾਂ ਜੋ ਪਟੜੀ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਹਾਦਸਾਗ੍ਰਸਤ ਡੱਬਿਆਂ ਨੂੰ ਟਰੈਕ ਤੋਂ ਹਟਾਇਆ ਜਾ ਸਕੇ।

ਰੇਲਵੇ ਵਿਭਾਗ ਵੱਲੋਂ ਟਰੈਕ ਨੂੰ ਮੁੜ ਚਾਲੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਅਤੇ ਰੇਲ ਆਵਾਜਾਈ ’ਤੇ ਪਏ ਪ੍ਰਭਾਵ ਸਬੰਧੀ ਹੋਰ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
📲Get App