🔥 TRENDING उदयपुर में विश्व हाथ धुलाई दिवस पर स्क... 'ਤਬਾਦਲੇ ਵੇਲੇ ਲੋਕ ਕਹਿਣ-ਸਾਹਿਬ, ਤੁਸੀਂ ਨਾ... ધનસુરાના રમોસ ગામે શ્રમિક અન્નપૂર્ણા ક... પત્રકાર પરીવારે માં અંબા ની આરતી કરી ધ... ભાવનગર SP નિતેશ પાંડેનો મોટો નિર્ણય: ક... One Week Left to Apply for 860 Prison...
16 Oct 2026•
ગુજરાતી मराठी ਪੰਜਾਬੀ বাংলা
ਆਦਿ ਬਦਰੀ ਮਾਂ ਭਗਵਤੀ ਮੰਦਰ ''ਚ ਲੱਗੀ ਭਿਆਨਕ ਅੱਗ ! ਕਈ ਕਿਲੋਮੀਟਰ ਤੱਕ ਦਿਖੀਆਂ ਲਪਟਾਂ
Religion

ਆਦਿ ਬਦਰੀ ਮਾਂ ਭਗਵਤੀ ਮੰਦਰ ''ਚ ਲੱਗੀ ਭਿਆਨਕ ਅੱਗ ! ਕਈ ਕਿਲੋਮੀਟਰ ਤੱਕ ਦਿਖੀਆਂ ਲਪਟਾਂ

✍️ Reporter: Shamsher Singh 🗓 16 Oct 2026, 02:40 PM 👁 11
Share: 💬 WhatsApp 📘 Facebook 𝕏 Post

ਆਦਿ ਬਦਰੀ ਮਾਂ ਭਗਵਤੀ ਮੰਦਰ ''ਚ ਲੱਗੀ ਭਿਆਨਕ ਅੱਗ ! ਕਈ ਕਿਲੋਮੀਟਰ ਤੱਕ ਦਿਖੀਆਂ ਲਪਟਾਂ

ਆਦਿ ਬਦਰੀ ਮਾਂ ਭਗਵਤੀ ਮੰਦਰ ''ਚ ਲੱਗੀ ਭਿਆਨਕ ਅੱਗ ! ਕਈ ਕਿਲੋਮੀਟਰ ਤੱਕ ਦਿਖੀਆਂ ਲਪਟਾਂ
‎Friday, Oct 16, 2026 ।
‎ਬਾਗੇਸ਼ਵਰ- ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ 'ਚ ਆਦਿ ਬਦਰੀ ਮਾਂ ਭਗਵਤੀ ਮੰਦਰ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਇੱਥੇ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਨਰਾਤਿਆਂ 'ਚ ਅੱਗ ਲੱਗਣ ਕਾਰਨ ਭਾਜੜਾਂ ਪੈ ਗਈਆਂ, ਕਿਉਂਕਿ ਇੱਥੇ ਭਗਤਾਂ ਦੀ ਭੀੜ ਰਹਿੰਦੀ ਹੈ। ਅੱਗ ਦੀਆਂ ਲਪਟਾਂ ਨੂੰ ਦੇਖ ਇਕ ਪਿੰਡ ਵਾਸੀ ਨੇ ਇਸ ਘਟਨਾ ਦੀ ਵੀਡੀਓ ਬਣਾਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਦੀਆਕੋਟ 'ਚ ਮਾਂ ਭਗਵਤੀ ਇਹ ਮੰਦਰ ਲੱਕੜ ਦਾ ਬਣਿਆ ਹੋਇਆ ਸੀ ਅਤੇ ਆਪਣੀ ਸੁੰਦਰ ਲੱਕੜੀ ਦੀ ਨੱਕਾਸ਼ੀ ਲਈ ਜਾਣਿਆ ਜਾਂਦਾ ਸੀ। ਮੰਦਰ ਦੇ ਰਵਾਇਤੀ ਲੱਕੜ ਦੇ ਕੰਮ ਨੇ ਇਸ ਨੂੰ ਇੱਕ ਵੱਖਰੀ ਪਛਾਣ ਦਿੱਤੀ। ਨਰਾਤਿਆਂ ਦੌਰਾਨ ਵਾਪਰੀ ਇਸ ਘਟਨਾ ਨੇ ਚਿੰਤਾ ਪੈਦਾ ਕਰ ਦਿੱਤੀ ਹੈ, ਅਤੇ ਸਥਾਨਕ ਲੋਕ ਇਸ ਨੂੰ ਅਸ਼ੁੱਭ ਮੰਨ ਰਹੇ ਹਨ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਂ ਪੂਜਾ ਲਈ ਜਗਾਇਆ ਗਿਆ ਦੀਵਾ ਕਾਰਨ ਮੰਨਿਆ ਜਾ ਰਿਹਾ ਹੈ।
‎ਇਹ ਘਟਨਾ ਨਰਾਤਿਆਂ ਦੇ 6ਵੇਂ ਦਿਨ ਵਾਪਰੀ। ਇਹ ਮੰਦਰ ਕੁਮਾਉਂ ਖੇਤਰ 'ਚ ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਤਹਿਸੀਲ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਹੈ। ਇੱਥੇ ਸਵੇਰੇ-ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਮੰਦਰ ਦਾ ਮੁੱਖ ਢਾਂਚਾ ਤਬਾਹ ਹੋ ਗਿਆ ਹੈ। ਕਿਉਂਕਿ ਮੰਦਰ ਲੱਕੜ ਦਾ ਬਣਿਆ ਹੋਇਆ ਸੀ, ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮੰਦਰ ਪਹਾੜੀਆਂ 'ਤੇ ਸਥਿਤ ਹੋਣ ਕਾਰਨ, ਅੱਗ ਬੁਝਾਉਣ ਦੀਆਂ ਢੁਕਵੀਆਂ ਸੇਵਾਵਾਂ ਉਪਲਬਧ ਨਹੀਂ ਸਨ। ਇਸ ਨਾਲ ਅੱਗ 'ਤੇ ਕਾਬੂ ਪਾਉਣ ਦੇਰੀ ਹੋਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋ ਗਿਆ।
‎
‎ਉੱਤਰਾਖੰਡ ਦਾ ਇਹ ਦੇਵੀ ਮੰਦਰ ਨੂੰ ਇਕ ਮਸ਼ਹੂਰ ਸ਼ਕਤੀਪੀਠ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਭਗਵਤੀ ਨੇ ਇੱਥੇ ਦੈਂਤ ਨਿਸ਼ੁੰਭ ਨੂੰ ਮਾਰਿਆ ਸੀ, ਜਿਸ ਕਾਰਨ ਇਸ ਸਥਾਨ ਦਾ ਮੂਲ ਨਾਮ ਵਧਕੋਟ ਪਿਆ ਸੀ। ਬਾਅਦ 'ਚ ਇਹ ਸਥਾਨ ਬਦੀਆਕੋਟ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਹ ਮੰਦਰ ਦਾਨਪੁਰ ਘਾਟੀ 'ਚ ਸਥਿਤ ਹੈ, ਜਿਸ ਕਾਰਨ ਇਹ ਗੜ੍ਹਵਾਲ ਅਤੇ ਕੁਮਾਉਂ ਦੋਵਾਂ ਖੇਤਰਾਂ 'ਚ ਮਸ਼ਹੂਰ ਹੋ ਗਿਆ ਹੈ। ਦੂਜੇ ਰਾਜਾਂ ਦੇ ਸ਼ਰਧਾਲੂ ਵੀ ਇਸ ਸਥਾਨ 'ਤੇ ਆਉਂਦੇ ਹਨ। ਇੱਥੇ ਸਲਪਾਤੀ ਮੇਲਾ ਵੀ ਲੱਗਦਾ ਹੈ।
📲Get App