🔥 TRENDING रेलवे भर्ती 2026: स्टेशन मास्टर बनने क... नबीनगर में बाइक दुर्घटना, एक बच्चा घाय... जोगणिया माता के दर्शनों को उमड़ा आस्था... WhatsApp ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਬਿਨ... Teen Arrested in Illinois for Plotting... भैरू चौक गरबा महोत्सव: पांचवें दिन महि...
16 Oct 2026•
ગુજરાતી मराठी ਪੰਜਾਬੀ বাংলা
ਪੰਜਾਬ ਵਿੱਚ ਅਮਨ ਅਮਾਨ ਅਤੇ ਇਕ ਸੰਤੁਲਨ ਗੁਆਉਣ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ, ਮੰਡੀਆਂ 'ਚ ਭਿੱਜਿਆ ਝੋਨਾ; ਤੇਜ਼ ਹਵਾ ਨਾਲ ਖੇਤਾਂ 'ਚ ਵਿਛੀ ਪੱਕੀ ਫ਼ਸਲ।
Agriculture

ਪੰਜਾਬ ਵਿੱਚ ਅਮਨ ਅਮਾਨ ਅਤੇ ਇਕ ਸੰਤੁਲਨ ਗੁਆਉਣ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ, ਮੰਡੀਆਂ 'ਚ ਭਿੱਜਿਆ ਝੋਨਾ; ਤੇਜ਼ ਹਵਾ ਨਾਲ ਖੇਤਾਂ 'ਚ ਵਿਛੀ ਪੱਕੀ ਫ਼ਸਲ।

✍️ Reporter: Shamsher Singh 🗓 16 Oct 2026, 11:30 AM 👁 18
Share: 💬 WhatsApp 📘 Facebook 𝕏 Post

ਪੰਜਾਬ ਵਿੱਚ ਅਮਨ ਅਮਾਨ ਅਤੇ ਇਕ ਸੰਤੁਲਨ ਗੁਆਉਣ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ, ਮੰਡੀਆਂ 'ਚ ਭਿੱਜਿਆ ਝੋਨਾ; ਤੇਜ਼ ਹਵਾ ਨਾਲ ਖੇਤਾਂ 'ਚ ਵਿਛੀ ਪੱਕੀ ਫ਼ਸਲ।

16 Oct 2026, ਲੁਧਿਆਣਾ;ਪੰਜਾਬ ਵਿੱਚ ਅਮਨ ਅਮਾਨ ਅਤੇ ਇਕ ਸੰਤੁਲਨ ਗੁਆਉਣ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ, ਮੰਡੀਆਂ 'ਚ ਭਿੱਜਿਆ ਝੋਨਾ; ਤੇਜ਼ ਹਵਾ ਨਾਲ ਖੇਤਾਂ 'ਚ ਵਿਛੀ ਪੱਕੀ ਫ਼ਸਲ।
‎16 Oct 2026, ਲੁਧਿਆਣਾ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਮੌਸਮ ਨੇ ਕਰਵਟ ਲਈ। ਕਈ ਥਾਵਾਂ 'ਤੇ ਤੇਜ਼ ਮੀਂਹ ਪਿਆ, ਜਦਕਿ ਤਰਨਤਾਰਨ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਗੜੇਮਾਰੀ ਵੀ ਹੋਈ। ਮੀਂਹ ਕਾਰਨ ਮੰਡੀਆਂ ਵਿੱਚ ਵਿਕਰੀ ਲਈ ਲਿਆਂਦਾ ਝੋਨਾ ਭਿੱਜ ਗਿਆ। ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਕਈ ਥਾਵਾਂ 'ਤੇ ਝੋਨੇ ਦੀ ਫ਼ਸਲ ਵਿਛ ਗਈ।
‎ਸੰਗਰੂਰ, ਤਰਨਤਾਰਨ ਅਤੇ ਮੁਕਤਸਰ ਵਿੱਚ ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ ਅਤੇ ਟਰਾਂਸਫਾਰਮਰ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਮੰਡੀਆਂ ਵਿੱਚ ਝੋਨਾ ਭਿੱਜਣ ਕਾਰਨ ਕਿਸਾਨਾਂ ਨੂੰ ਫ਼ਸਲ ਸੁਕਾਉਣ ਅਤੇ ਸੰਭਾਲਣ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਤੋਂ ਪਹਿਲਾਂ ਬੀਤੇ ਐਤਵਾਰ ਨੂੰ ਪਏ ਮੀਂਹ ਕਾਰਨ ਵੀ ਮੰਡੀਆਂ ਵਿੱਚ ਝੋਨੇ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਲਗਾਤਾਰ ਬਦਲ ਰਹੇ ਮੌਸਮ ਨੇ ਵਾਢੀ ਅਤੇ ਝੋਨੇ ਦੀ ਖ਼ਰੀਦ ਵਿੱਚ ਜੁਟੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
‎ਮੌਸਮ ਵਿਭਾਗ ਨੇ 16 ਅਕਤੂਬਰ ਨੂੰ ਵੀ ਪੰਜਾਬ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਅਨੁਸਾਰ 17 ਅਕਤੂਬਰ ਤੋਂ ਮੌਸਮ ਸਾਫ਼ ਹੋਣ ਦੀ ਉਮੀਦ ਹੈ। ਕਿਸਾਨਾਂ ਲਈ ਅਗਲੇ ਦਿਨ ਵੀ ਅਹਿਮ ਰਹਿਣਗੇ, ਕਿਉਂਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਫ਼ਸਲ ਦੇ ਨਾਲ-ਨਾਲ ਮੰਡੀਆਂ ਵਿੱਚ ਪਈ ਫ਼ਸਲ ਦੀ ਸੰਭਾਲ ਵੀ ਚੁਣੌਤੀ ਬਣੀ ਹੋਈ ਹੈ।
📲Get App