🔥 TRENDING ರೈತರ ಹೋರಾಟ ಮುಗಿದ ಬೆನ್ನಲ್ಲೇ ರಾಷ್ಟ್ರೀಯ ಹ... खिदमत फाउंडेशन बड़ौत द्वारा तीसरे रक्त... Supreme Court Warns Strict Action Agai... ଭୋଟ୍ ଗ୍ରହଣ ଚାଲିଥିବା ବେଳେ ନିର୍ବାଚନ ଦାୟି... India's Ministry of Defence signs ₹4,1... Bengaluru Airport and Vancouver Sign S...
16 Oct 2026•
ગુજરાતી मराठी ਪੰਜਾਬੀ বাংলা
Business

ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ ! ''ਟੈਕਸਾਂ'' ''ਚ ਕੀਤਾ ਬਦਲਾਅ

✍️ Reporter: Shamsher Singh 🗓 16 Oct 2026, 12:34 PM 👁 23
Watch on: ▶️ YouTube
Share: 💬 WhatsApp 📘 Facebook 𝕏 Post

ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ ! ''ਟੈਕਸਾਂ'' ''ਚ ਕੀਤਾ ਬਦਲਾਅ

ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ ! ''ਟੈਕਸਾਂ'' ''ਚ ਕੀਤਾ ਬਦਲਾਅ
‎Friday, Oct 16, 2026 । Need;24ਨਵੀਂ ਦਿੱਲੀ- ਅਮਰੀਕਾ-ਇਰਾਨ ਤੇ ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੀਆਂ ਜੰਗਾਂ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਕਾਰਨ ਪੈਟਰੋਲੀਅਮ ਕੰਪਨੀਆਂ ਤੇ ਇਸ ਨਾਲ ਜੁੜੀਆਂ ਇੰਡਸਟਰੀਆਂ ਮੋਟਾ ਮੁਨਾਫ਼ਾ ਕਮਾ ਰਹੀਆਂ ਹਨ। ਇਸੇ ਦੌਰਾਨ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਏ ਉਤਾਰ-ਚੜ੍ਹਾਅ ਨੂੰ ਦੇਖਦੇ ਹੋਏ ਤੇਲ-ਗੈਸ ਦੇ ਨਿਰਯਾਤ 'ਤੇ ਵਿੰਡਫ਼ਾਲ ਟੈਕਸ ਦੀਆਂ ਦਰਾਂ 'ਚ ਸੋਧ ਕੀਤੀ ਹੈ।
‎ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸ਼ੁੱਕਰਵਾਰ, 16 ਅਕਤੂਬਰ ਤੋਂ ਪੈਟਰੋਲ ਦੇ ਨਿਰਯਾਤ 'ਤੇ ਐਕਸਪੋਰਟ ਡਿਊਟੀ ਵਧਾ ਦਿੱਤੀ ਗਈ ਹੈ, ਜਦਕਿ ਡੀਜ਼ਲ 'ਤੇ ਲੱਗਣ ਵਾਲੀ ਡਿਊਟੀ 'ਚ ਭਾਰੀ ਕਟੌਤੀ ਕੀਤੀ ਗਈ ਹੈ। ਪੈਟਰੋਲ ਦੇ ਨਿਰਯਾਤ 'ਤੇ ਵਿੰਡਫ਼ਾਲ ਟੈਕਸ 50 ਪੈਸੇ ਪ੍ਰਤੀ ਲੀਟਰ ਤੋਂ ਵਧਾ ਕੇ 2.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਜਦਕਿ ਡੀਜ਼ਲ ਦੇ ਨਿਰਯਾਤ 'ਤੇ ਡਿਊਟੀ ਨੂੰ 16 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 8.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।
📲Get App