🔥 TRENDING मुख्यमंत्री सम्राट चौधरी ने रामविलास प... दिल्ली पुलिस ने सेक्सटॉर्शन साइबर ठगी... ದಾವಣಗೆರೆಯ ಗಾಂಧಿ ವೃತ್ತದಲ್ಲಿ ಜರ್ಮನ್ ಮಾದರ... Class XII student stabbed to death, an... Hundreds Detained as Anti‑SIR Protests... आज माननीय मुख्यमंत्री जी के निर्देशानु...
15 Oct 2026•
ગુજરાતી मराठी ਪੰਜਾਬੀ বাংলা
ਸਤਿਸੰਗ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਔਰਤ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ
Local

ਸਤਿਸੰਗ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਔਰਤ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ

✍️ Reporter: Shamsher Singh 🗓 15 Oct 2026, 12:04 PM 👁 11
Share: 💬 WhatsApp 📘 Facebook 𝕏 Post

ਸਤਿਸੰਗ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਔਰਤ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ

ਸਤਿਸੰਗ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਔਰਤ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ। ਸ਼ਮਸ਼ੇਰ ਸਿੰਘ ਮਰਾ; ਤਪਾ ਮੰਡੀ - ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਅੱਜ ਸਵੇਰ ਦੇ ਪੰਜ ਕੁ ਵਜੇ ਸੇਵਾ ਲਈ ਜਾ ਰਹੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰਾਂ ਦੀ ਭਰੀ ਬੱਸ ਦੇ ਖੜੇ ਟਰੱਕ ਨਾਲ ਟਕਰਾ ਜਾਣ ਤੇ ਔਰਤ ਸਮੇਤ ਛੇ ਜਣੇ ਦੀ ਗੰਭੀਰ ਜਖਮੀ ਹੋ ਗਏ, ਜਦਕਿ ਹੋਰ ਸ਼ਰਧਾਲੂਆਂ ਦਾ ਬਚਾਅ ਰਿਹਾ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਲਾਲਪੁਰਾ (ਸੂਰਤਗੜ੍ਹ) ਵਿਖੇ ਹੋ ਰਹੇ ਵੱਡੇ ਸਤਿਸੰਗ 'ਚ ਸੇਵਾ ਲਈ ਦਿੜ੍ਹਬੇ (ਸੰਗਰੂਰ) ਤੋਂ ਸੇਵਾਦਾਰ ਬਸ ਰਾਹੀਂ ਲਾਲਪੁਰਾ (ਸੂਰਤਗੜ੍ਹ) ਵਿਖੇ ਜਾ ਰਹੇ ਸਨ।ਜਦੋਂ ਉਹ ਮੁੱਖ ਮਾਰਗ ਤੇ ਮਹਿਤਾ ਕੱਟ ਤੋਂ ਤਪਾ ਸਾਈਡ ਵੱਲ ਥੋੜਾ ਅੱਗੇ ਆਏ ਤਾਂ ਅਚਾਨਕ ਬਸ ਬੇਕਾਬੂ ਹੋ ਕੇ ਖੜੇ ਟਰੱਕ ਨਾਲ ਜਾ ਟਕਰਾਈ। ਜਿਸ ਕਾਰਨ ਬੱਸ 'ਚ ਸਵਾਰ ਸੇਵਾਦਾਰ ਨੰਦਨ ਸਿੰਘ, ਪਰਮਜੀਤ ਸਿੰਘ, ਨਰਾਇਣ ਦਾਸ, ਨੇਕ ਸਿੰਘ, ਨਿਰਮਲ ਸਿੰਘ ਅਤੇ ਅਰਸ਼ਦੀਪ ਕੌਰ ਗੰਭੀਰ ਰੂਪ 'ਚ ਜਖਮੀ ਹੋ ਗਏ। ਜਦ ਕਿ ਬਾਕੀ ਸੇਵਾਦਾਰਾਂ ਦਾ ਬਚਾਅ ਰਿਹਾ।ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ।ਜਿੱਥੇ ਡਾਕਟਰਾਂ ਨੇ ਜਖਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਸੰਗਰੂਰ ਰੈਫਰ ਕਰ ਦਿੱਤਾ। ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦਾ ਹੀ ਡੇਰਾ ਬਿਆਸ ਤਪਾ ਦੇ ਮੋਢੀ ਭਗਤ ਰਾਮ ਪੱਪੀ ਤਪਾ ਵੀ ਸੰਗਤ ਸਮੇਤ ਮੌਕੇ ਤੇ ਪੁੱਜੇ ਅਤੇ ਸੰਗਤ ਦੀ ਹਰ ਸੰਭਵ ਮਦਦ ਕੀਤੀ। ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦੁਰਘਟਨਾਗ੍ਰਸਤ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
📲Get App