🔥 TRENDING दौसा की सड़कों पर रात को निकाल एसपी India Consider Suryansh Shedge for New... Uttar Pradesh BJP leader robbed and ti... Uttar Pradesh's BC Sakhi Scheme Boosts... दिल्ली आंदोलनाच्या समर्थनार्थ मुंबईत व... 11,000-Volt Shock Injures Student’s Ha...
14 Oct 2026•
ગુજરાતી मराठी ਪੰਜਾਬੀ বাংলা
Education

ਕਈ ਸਕੂਲਾਂ, ਕਾਲਜਾਂ ਵਿਚ ਛੁੱਟੀ, ਪਰਵਿੰਦਰ ਝੋਟਾ ਕਤਲ ਕਾਰਨ ਲਿਆ ਗਿਆ ਫੈਸਲਾ

✍️ Reporter: Shamsher Singh 🗓 14 Oct 2026, 02:12 PM 👁 17
Watch on: ▶️ YouTube
Share: 💬 WhatsApp 📘 Facebook 𝕏 Post

ਕਈ ਸਕੂਲਾਂ, ਕਾਲਜਾਂ ਵਿਚ ਛੁੱਟੀ, ਪਰਵਿੰਦਰ ਝੋਟਾ ਕਤਲ ਕਾਰਨ ਲਿਆ ਗਿਆ ਫੈਸਲਾ

ਕਈ ਸਕੂਲਾਂ, ਕਾਲਜਾਂ ਵਿਚ ਛੁੱਟੀ, ਪਰਵਿੰਦਰ ਝੋਟਾ ਕਤਲ ਕਾਰਨ ਲਿਆ ਗਿਆ ਫੈਸਲਾ
‎Wednesday, Oct 14, 2026 । ਮਾਨਸਾ (ਸ਼ਮਸ਼ੇਰ ਸਿੰਘ ਮਰਾੜ) ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਮਾਨਸਾ ਸ਼ਹਿਰ ਵਿਚ ਬਣੇ ਤਣਾਅਪੂਰਨ ਮਾਹੌਲ ਦਾ ਅਸਰ ਵਿੱਦਿਅਕ ਅਦਾਰਿਆਂ 'ਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅੱਜ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਕਰ ਦਿੱਤੀ ਗਈ, ਜਦਕਿ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਡੀਏਵੀ ਸਕੂਲ, ਮਿਲੇਨਿਯਮ ਸਕੂਲ, ਐਸ.ਡੀ. ਗਰਲਜ਼ ਕਾਲਜ ਅਤੇ ਸ੍ਰੀ ਚੇਤੰਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਿਰ ਸਮੇਤ ਹੋਰ ਕਈ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰਹੇ। ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਸ਼ਹਿਰ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਵਿੱਦਿਅਕ ਅਦਾਰਿਆਂ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ।
📲Get App