🔥 TRENDING Karnataka Court Grants Relief to Sidda... Karnataka Protest Forces Travelers to... Udupi District Achieves 100% Literacy,... हाईकोर्ट का बड़ा आदेश: नेहरू प्लेस में... Government Postpones 0.4% UPI Fee on T... Lucknow Floods Persist for 15 Days, 50...
14 Oct 2026•
ગુજરાતી मराठी ਪੰਜਾਬੀ বাংলা
ਹੁਣ ਨਹੀਂ ਹੋਵੇਗਾ ਪੇਪਰ ਲੀਕ ! ਇਸ ਨਵੇਂ ਸੁਝਾਅ ''ਤੇ ਹੋ ਰਹੀ ਚਰਚਾ
Education

ਹੁਣ ਨਹੀਂ ਹੋਵੇਗਾ ਪੇਪਰ ਲੀਕ ! ਇਸ ਨਵੇਂ ਸੁਝਾਅ ''ਤੇ ਹੋ ਰਹੀ ਚਰਚਾ

✍️ Reporter: Shamsher Singh 🗓 14 Oct 2026, 10:48 AM 👁 16
Share: 💬 WhatsApp 📘 Facebook 𝕏 Post

ਹੁਣ ਨਹੀਂ ਹੋਵੇਗਾ ਪੇਪਰ ਲੀਕ ! ਇਸ ਨਵੇਂ ਸੁਝਾਅ ''ਤੇ ਹੋ ਰਹੀ ਚਰਚਾ

ਹੁਣ ਨਹੀਂ ਹੋਵੇਗਾ ਪੇਪਰ ਲੀਕ ! ਇਸ ਨਵੇਂ ਸੁਝਾਅ ''ਤੇ ਹੋ ਰਹੀ ਚਰਚਾ
‎Wednesday, Oct 14, 2026 ।ਨਵੀਂ ਦਿੱਲੀ (need24)- ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਸ਼ਨ ਪੱਤਰ ਲੀਕ ਦੀ ਸਮੱਸਿਆ ਨੂੰ ਯੋਜਨਾਬੱਧ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ। ਰਾਸ਼ਟਰੀ ਰਾਜਧਾਨੀ ਵਿਚ ‘ਬਲੂਮਬਰਗ ਨਿਊ ਇਕੋਨੋਮੀ ਫੋਰਮ 2026’ ਵਿਚ ਨੀਲੇਕਣੀ ਨੇ ਕਿਹਾ ਕਿ ਇਹ ਸਾਰੀਆਂ ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਸਾਡੀ ਕਮੇਟੀ ਕਰੇਗੀ। ਮੈਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਸਾਡੇ ਸੁਝਾਵਾਂ ਨੂੰ ਲਾਗੂ ਕਰਨ ਲਈ ਕਾਫੀ ਉਤਸ਼ਾਹਿਤ ਹਨ।
‎ਨੀਲੇਕਣੀ ਪ੍ਰੀਖਿਆ ਸੁਧਾਰਾਂ ’ਤੇ ਗਠਿਤ ਉੱਚ-ਪੱਧਰੀ ਟਾਸਕ ਫੋਰਸ ਦੇ ਮੁਖੀ ਹਨ। ਇਸ ਟਾਸਕ ਫੋਰਸ ਦਾ ਗਠਨ ਜੁਲਾਈ ਵਿਚ ਕੀਤਾ ਗਿਆ ਸੀ। ਮਈ ਵਿਚ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ ਅੰਡਰਗ੍ਰੈਜੂਏਟ (ਨੀਟ-ਯੂ. ਜੀ.) ਦਾ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਮੈਡੀਕਲ ਪ੍ਰਵੇਸ਼ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਅਤੇ ਫਿਰ ਦੁਬਾਰਾ ਪ੍ਰੀਖਿਆ ਕਰਵਾਉਣੀ ਪਈ ਸੀ। ਇਨਫੋਸਿਸ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ‘ਪੇਪਰ ਲੀਕ’ ਹੋਣ ਤੋਂ ਰੋਕਣ ਦਾ ਇਕ ਤਰੀਕਾ ਇਹ ਹੈ ਕਿ ਪਹਿਲਾਂ ਤੋਂ ਤੈਅ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਥਾਂ ਇਨ੍ਹਾਂ ਨੂੰ ਪ੍ਰੀਖਿਆ ਤੋਂ ਠੀਕ ਪਹਿਲਾਂ ਆਖਰੀ ਸਮੇਂ ’ਚ ਬਣਾਇਆ ਜਾਵੇ। ਇਹ ਪੁੱਛੇ ਜਾਣ ’ਤੇ ਕਿ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਮਦਦ ਨਾਲ ਪ੍ਰੀਖਿਆ ਵਾਲੇ ਦਿਨ ਪ੍ਰਸ਼ਨ ਪੱਤਰ ਤਿਆਰ ਕੀਤਾ ਜਾ ਸਕਦਾ ਹੈ, ਨੀਲੇਕਣੀ ਨੇ ‘ਹਾਂ’ ਵਿਚ ਜਵਾਬ ਦਿੱਤਾ।
📲Get App