🔥 TRENDING सिकंदराराऊ: सराय उम्दा बेगम स्थित श्री... बेतरतीब टिप्पणी पर प्रश्न: क्या यह अनु... ग्राम पंचायत बलबहरा के दमकी टोला में द... സ്കൂൾ ബസ് അപകടത്തിൽപ്പെട്ടു. കല്ലറ സുകുമാരൻ അനുസ്മരണ ദിനം सिमराही बाजार के राधा‑कृष्ण ठाकुरबाड़ी...
13 Oct 2026•
ગુજરાતી मराठी ਪੰਜਾਬੀ বাংলা
Health

: ਪਿੰਡ ਰਾਓਵਾਲੀ ''ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ ਚਿਤਾਵਨੀ

✍️ Reporter: Shamsher Singh 🗓 13 Oct 2026, 08:20 PM 👁 14
Watch on: ▶️ YouTube
Share: 💬 WhatsApp 📘 Facebook 𝕏 Post

: ਪਿੰਡ ਰਾਓਵਾਲੀ ''ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ ਚਿਤਾਵਨੀ

ਪਿੰਡ ਰਾਓਵਾਲੀ ''ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ ਚਿਤਾਵਨੀ
‎Tuesday, Oct 13, 2026 ।ਜਲੰਧਰ (ਸ਼ਮਸ਼ੇਰ ਸਿੰਘ ਮਰਾੜ) : ਪਿੰਡ ਰਾਓਵਾਲੀ ਦੇ ਬਿਲਕੁਲ ਨੇੜੇ ਪ੍ਰਸ਼ਾਸਨ ਵੱਲੋਂ ਲਗਾਈ ਜਾ ਰਹੀ ਪਟਾਕਾ ਮਾਰਕੀਟ ਦਾ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਇਹ ਪਟਾਕਾ ਮਾਰਕੀਟ ਸਥਾਪਤ ਕੀਤੀ ਜਾ ਰਹੀ ਹੈ, ਉਸ ਦੇ ਬਿਲਕੁਲ ਨਜ਼ਦੀਕ ਫੈਕਟਰੀਆਂ ਤੇ ਦੋ ਪੈਟਰੋਲ ਪੰਪ ਸਥਿਤ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਬੱਚੇ ਰਹਿੰਦੇ ਹਨ, ਜਿਸ ਕਰਕੇ ਕਿਸੇ ਬੱਚੇ ਦੀ ਸ਼ਰਾਰਤ ਨਾਲ ਇੱਥੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ।
‎ਸਰਪੰਚ ਰਾਣਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਾਕਾ ਮਾਰਕੀਟ ਸਥਾਪਤ ਕਰਨ ਤੋਂ ਪਹਿਲਾਂ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਜਾਂ ਪੰਚਾਇਤਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਜਲਦ ਹੀ ਰਿਪੋਰਟ ਲੈ ਕੇ ਮਾਰਕੀਟ ਦੀ ਜਗ੍ਹਾ ਬਦਲਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਟਾਕਾ ਮਾਰਕੀਟ ਦੀ ਜਗ੍ਹਾ ਨਾ ਬਦਲੀ ਗਈ ਤਾਂ ਪਿੰਡ ਵਾਸੀਆਂ ਨਾਲ ਸਲਾਹ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਟਾਕਾ ਮਾਰਕੀਟ ਦੇ ਕਿਸੇ ਵੀ ਪ੍ਰਧਾਨ ਜਾਂ ਪ੍ਰਬੰਧਕ ਨੇ ਹੁਣ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ।
📲Get App