राजनीति
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰੋਪੜ ਵਿੱਚ ਵਰਕਰਾਂ ਨਾਲ ਮੀਟਿੰਗ
यहाँ देखें:
▶️ YouTube
ਰੋਪੜ ਵਿਖੇ ਪੰਜ ਆਬ ਹੋਟਲ ਵਿਖੇ ਹੋਈ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਵਰਕਰਾਂ ਦਾ ਮਨੋਬਲ ਵਧਾਇਆ।
ਰੋਪੜ: 12 ਅਕਤੂਬਰ ਨੂੰ ਪੰਜ ਆਬ ਹੋਟਲ ਬਾਈਪਾਸ ਰੋਪੜ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇੱਕ ਵੱਡੀ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਕਰਵਾਈਆਂ ਜਾ ਰਹੀਆਂ ਵਰਕਰ ਮਿਲਣੀਆਂ ਦੀ ਲੜੀ ਤਹਿਤ ਹੋਈ।
ਮੀਟਿੰਗ ਵਿੱਚ ਪਾਰਟੀ ਦੇ ਉੱਘੇ ਨੇਤਾ ਅਤੇ ਪੰਜਾਬ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਅਤੇ ਗਗਨਦੀਪ ਸਿੰਘ ਗੋਰਾਇਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਪਾਰਟੀ ਹਾਈਕਮਾਨ ਰੋਪੜ ਜ਼ਿਲ੍ਹੇ ਵਿੱਚ ਪਾਰਟੀ ਦੇ ਵਧ ਰਹੇ ਪ੍ਰਭਾਵ ਤੋਂ ਕਾਫੀ ਖੁਸ਼ ਨਜ਼ਰ ਆਈ। ਵਰਕਰਾਂ ਨੇ ਆਪਣੇ ਵਿਚਾਰ ਪਾਰਟੀ ਆਗੂਆਂ ਨਾਲ ਸਾਂਝੇ ਕੀਤੇ ਅਤੇ ਜ਼ਿਲ੍ਹੇ ਵਿੱਚ ਪਾਰਟੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਬਾਰੇ ਜਾਣਕਾਰੀ ਦਿੱਤੀ।
ਐਡਵੋਕੇਟ ਸਰਬਜੀਤ ਸਿੰਘ ਬੈਂਸ ਅਤੇ ਡਾ. ਰਵੀ ਸਿੰਘ ਮੋਰਿੰਡਾ ਨੇ ਆਪਣੇ ਸੰਬੋਧਨ ਰਾਹੀਂ ਵਰਕਰਾਂ ਦਾ ਹੌਸਲਾ ਵਧਾਇਆ, ਜਿਸ ਨਾਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਡਾ. ਦਲਜੀਤ ਸਿੰਘ ਸੋਢੀ, ਬੀਬੀ ਸੁਰਿੰਦਰ ਕੌਰ, ਬੱਚਿਤੱਰ ਸਿੰਘ ਜਟਾਣਾ, ਨਿਤਿਨ ਕੁਮਾਰ, ਜਗਦੀਪ ਸਿੰਘ ਕੰਸਾਲਾ, ਸੁਖਵਿੰਦਰ ਸਿੰਘ ਬੜਵਾ, ਜਗਮੋਹਨ ਸਿੰਘ ਮੁੰਧੋ, ਡਾ. ਹੀਰਾ ਸਿੰਘ, ਕਮਲਜੀਤ ਸਿੰਘ, ਬਾਬਾ ਗੁਰਦੀਪ ਸਿੰਘ, ਰਜਿੰਦਰ ਸਿੰਘ ਘਨੌਲਾ, ਅਮਨ ਸਿੰਘ ਮੋਰਿੰਡਾ, ਰੁਪਿੰਦਰ ਪਾਲ ਸਿੰਘ ਅਤੇ ਹੋਰ ਕਈ ਉੱਘੇ ਸਮਾਜ ਸੇਵਕ ਵੀ ਮੌਜੂਦ ਸਨ।