🔥 TRENDING ಬಿಜೆಪಿ ರಾಜ್ಯಾಧ್ಯಕ್ಷ ಬಿ.ವೈ. ವಿಜಯೇಂದ್ರ ಅ... छठ पूजा के लिए शेरा नगर नहर पर पानी की... चौरी बाजार पहुंचीं दिल्ली की मुख्यमंत्... મુન્દ્રામાં મેફેડ્રોને સાથે શખ્સ પકડાય... कोरडेवाडीतील ग्रामसभा: १ मेला १०० ग्रा... Amit Shah Launches 'Save Democracy' Ma...
05 Nov 2026•
ગુજરાતી मराठी ਪੰਜਾਬੀ বাংলা
Automobile

ਪੰਜਾਬ ''ਚ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ,

✍️ Reporter: Shamsher Singh 🗓 12 Oct 2026, 02:56 PM 👁 78
Watch on: ▶️ YouTube
Share: 💬 WhatsApp 📘 Facebook 𝕏 Post

ਪੰਜਾਬ ''ਚ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ,

ਪੰਜਾਬ ''ਚ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਨੌਜਵਾਨ ਨੂੰ ਭੱਜਣ ਤੱਕ ਦਾ ਮੌਕਾ ਨਾ ਮਿਲਿਆ
‎Monday, Oct 12, 2026
‎
‎ਮਾਧੋਪੁਰ/ਪਠਾਨਕੋਟ (ਸ਼ਮਸ਼ੇਰ ਸਿੰਘ ਮਰਾੜ) : ਮਾਧੋਪੁਰ-ਸ਼ਾਹਪੁਰਕੰਡੀ ਸੜਕ ’ਤੇ ਸਥਿਤ ਪਾਵਰ ਹਾਊਸ ਦੀ ਉਸਾਰੀ ਵਾਲੀ ਥਾਂ ਨੇੜੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ’ਤੇ ਦੇਰ ਸ਼ਾਮ ਅਚਾਨਕ ਅ ਬੁਸਮਾਨੀ ਬਿਜਲੀ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਵੱਖ-ਵੱਖ ਸੂਬਿਆਂ ਤੋਂ ਆਏ ਮਜ਼ਦੂਰ ਪਾਵਰ ਹਾਊਸ ਦੀ ਉਸਾਰੀ ਵਾਲੀ ਥਾਂ ’ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਨੌਜਵਾਨ ਇਸ ਦੀ ਲਪੇਟ ਵਿਚ ਆ ਗਏ। ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿਸ਼ਾਲ (21) ਵਾਸੀ ਅਵਧਾਨਾ, ਜ਼ਿਲ੍ਹਾ ਉਰਈ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਜਿਤੇਂਦਰ ਉਰਫ਼ ਜਿਤਨ (19) ਵਾਸੀ ਸ਼ਾਹਪੁਰਕੰਢੀ ਅਤੇ ਗਗਨ (17) ਵਾਸੀ ਜੁਗਿਆਲ ਕਾਲੋਨੀ ਦੇ ਨਾਂ ਸਾਹਮਣੇ ਆਏ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਤ ਅਧਿਕਾਰੀ ਅਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪੁਲਸ ਵੱਲੋਂ ਮਾਮਲੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਗਈ। ਇਸ ਹਾਦਸੇ ਕਾਰਨ ਮਜ਼ਦੂਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
📲Get App