🔥 ट्रेंडिंग ਹੋਸ਼ਿਆਰਪੁਰ ਮੰਡੀ ਵਿੱਚ ਬਾਰਸ਼ ਦੇ ਪਾਣੀ ਕਾਰ... धूमधाम उत्साह के साथ मनाई गई भगवान अग्... नवरात्र के दौरान महिला पुलिसकर्मी सादी... ગુજરાતમાં NPSથી OPS રૂપાંતરણમાં ઐતિહાસ... *কলকাতা-তে মহালয়া'য় দেবীপক্ষের শুভ সূ... भागलपुर में CNG ऑटो से 15 किलो गांजा ब...
11 अक्टू. 2026•
ગુજરાતી मराठी ਪੰਜਾਬੀ বাংলা
खेल

ਭਾਰੀ ਬਾਰਿਸ਼ ਕਾਰਨ ਪਾਵਰ ਕਲੋਨੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੁਲਤਵੀ

✍️ रिपोर्टर: Sandeep Kumar Joshi 🗓 11 अक्टू. 2026, 07:10 PM 👁 24
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post

ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਆਯੋਜਿਤ ਫੁੱਟਬਾਲ ਟੂਰਨਾਮੈਂਟ ਦੇ ਦੋ ਸੈਮੀਫਾਈਨਲ ਮੈਚ ਹੋਏ, ਪਰ ਲਗਾਤਾਰ ਬਾਰਿਸ਼ ਕਾਰਨ ਫਾਈਨਲ ਅਤੇ ਸਨਮਾਨ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ।

ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਆਯੋਜਿਤ ਕੀਤੇ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਦੋ ਸੈਮੀਫਾਈਨਲ ਮੈਚ ਖੇਡੇ ਗਏ। ਹਾਲਾਂਕਿ, ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਫਾਈਨਲ ਮੈਚ ਅਤੇ ਸਨਮਾਨ ਸਮਾਰੋਹ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਪਾਵਰ ਕਲੋਨੀ ਦੀ ਟੀਮ ਨੇ ਮਲਕਪੁਰ ਦੀ ਟੀਮ ਨੂੰ 2-1 ਨਾਲ ਹਰਾਇਆ। ਦੂਜੇ ਸੈਮੀਫਾਈਨਲ ਮੈਚ ਵਿੱਚ ਪਪਰਾਲਾ ਦੀ ਟੀਮ ਨੇ ਨੰਗਲ ਬਾਬਾ ਦੀ ਟੀਮ ਨੂੰ ਇੱਕ ਗੋਲ ਦੇ ਮੁਕਾਬਲੇ ਜ਼ੀਰੋ ਗੋਲ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਇਸੇ ਦੌਰਾਨ, ਜੂਨੀਅਰ ਵਰਗ ਦੇ ਫਾਈਨਲ ਮੈਚ ਵਿੱਚ ਪਾਵਰ ਕਲੋਨੀ ਦੀ ਟੀਮ ਨੇ ਘਨੌਲੀ ਦੀ ਟੀਮ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਜੱਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਨੇ ਵਰ੍ਹਦੇ ਮੀਂਹ ਦੇ ਬਾਵਜੂਦ ਮੈਚਾਂ ਦਾ ਆਨੰਦ ਮਾਣਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਵਰ ਕਲੋਨੀ ਫੁੱਟਬਾਲ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ, ਸਰਪ੍ਰਸਤ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਅਕਾਲੀ ਆਗੂ ਆਰ ਪੀ ਸਿੰਘ ਸ਼ੈਲੀ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਐਡਵੋਕੇਟ ਰਾਜੀਵ ਸ਼ਰਮਾ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਚੌਧਰੀ ਵੇਦ ਪ੍ਰਕਾਸ਼, ਪਰਮਜੀਤ ਸਿੰਘ ਮਾਡਲ ਟਾਊਨ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਕਲੱਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਪਾਬਲਾ, ਟੀਮ ਮੈਨੇਜਰ ਸਵਰਨ ਸਿੰਘ, ਸੇਵਾ ਸਿੰਘ, ਪ੍ਰਧਾਨ ਸੱਜਣ ਸਿੰਘ ਗਿਲਕੋ ਵੈਲੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰੁਪਿੰਦਰ ਸਿੰਘ ਲੱਖੇਵਾਲ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਤਰਨੀ, ਕ੍ਰਿਸ਼ਚਨ ਵਿੰਗ ਦੇ ਪ੍ਰਧਾਨ ਸੁਨੀਲ ਪੌਲ, ਐਡਵੋਕੇਟ ਮੋਹਿੰਦਰ ਸਿੰਘ ਭਲਿਆਣ, ਗੁਰਦੀਪ ਸਿੰਘ ਭੱਲਿਆਂਨ ਅਤੇ ਜਸਬੀਰ ਸਿੰਘ ਚਨਾਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
📲Get App