🔥 TRENDING ମୁଖ୍ୟ ନିର୍ବାଚନ ଆୟୁକ୍ତଙ୍କୁ ନେଇ ଗୁରୁତ୍ୱପ... Bigg Boss 13 Launches Instant Prize Co... CEIR પોર્ટલની મદદથી રાજુલા પોલીસે ગુમ... ગાંધીનગરમાં એક્ટિવાને બસની ટક્કર: પતિન... ધ્રોલ નજીક સરકારી ગાડી અને બાઇક વચ્ચે... નવરાત્રી દરમિયાન SG હાઇવે પર ટ્રાફિક વ...
09 Oct 2026•
ગુજરાતી मराठी ਪੰਜਾਬੀ বাংলা
Politics

ਡਾ. ਦਲਜੀਤ ਸਿੰਘ ਚੀਮਾ ਵੱਲੋਂ ਰੂਪਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ

✍️ Reporter: Sandeep Kumar Joshi 🗓 09 Oct 2026, 05:58 PM 👁 14
Watch on: ▶️ YouTube
Share: 💬 WhatsApp 📘 Facebook 𝕏 Post

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਦੇ ਵਾਰਡ ਨੰਬਰ 17 ਅਤੇ 16 ਵਿੱਚ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਭਾਗ ਲਿਆ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਡੋਰ ਟੂ ਡੋਰ ਮੁਹਿੰਮ ਤਹਿਤ ਅੱਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸ਼ਹਿਰ ਦੇ ਵਾਰਡ ਨੰਬਰ 17 (ਵੱਡੀ ਹਵੇਲੀ) ਅਤੇ ਵਾਰਡ ਨੰਬਰ 6 ਦਾ ਦੌਰਾ ਕਰਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ।

ਵਾਰਡ ਨੰਬਰ 17 ਤੋਂ ਇਹ ਮੁਹਿੰਮ ਸ਼ੁਰੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਆਰ ਪੀ ਸਿੰਘ ਸ਼ੈਲੀ ਦੇ ਘਰ ਅਤੇ ਵਾਰਡ ਨੰਬਰ 6 ਵਿੱਚ ਸਾਬਕਾ ਕੌਂਸਲਰ ਅਤੇ ਪਾਰਟੀ ਦੇ ਪੀ ਏ ਸੀ ਮੈਂਬਰ ਮਨਜਿੰਦਰ ਸਿੰਘ ਧਨੋਆ ਦੇ ਘਰ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਫਾਰਮ ਭਰੇ।

ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀਆਂ ਤੋਂ ਇਲਾਵਾ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਆਰ ਪੀ ਸਿੰਘ ਸ਼ੈਲੀ, ਸਾਬਕਾ ਕੌਂਸਲਰ ਜਸਵਿੰਦਰ ਕੌਰ, ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਬੀਬਾ ਚਰਨਜੀਤ ਕੌਰ ਮਲਕਪੁਰ, ਅਜਾਇਬ ਸਿੰਘ, ਬਲਜੀਤ ਸਿੰਘ, ਮਨਜਿੰਦਰ ਸਿੰਘ ਧਨੋਆ, ਹਰਸੁਖਇੰਦਰ ਸਿੰਘ ਬੋਬੀ ਬੋਲਾ, ਸਰਬਜੀਤ ਸਿੰਘ ਮਸੂਤਾ, ਕੁਲਬੀਰ ਕੌਰ ਧਨੋਆ, ਬਲਜੀਤ ਸਿੰਘ ਡੀ ਐੱਮ, ਪ੍ਰਵੀਨ ਕੁਮਾਰ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰੁਪਿੰਦਰ ਸਿੰਘ ਲੱਖੇਵਾਲ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਤਰਨੀ, ਭੁਪਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸੈਣੀ, ਨਰਿੰਦਰ ਸਿੰਘ ਬਾਲਾ, ਸਿਮਰਨ ਗਿੱਲ, ਸੋਈ ਦੇ ਜ਼ਿਲ੍ਹਾ ਪ੍ਰਧਾਨ ਗੱਜਣ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।
📲Get App