🔥 TRENDING नीड24न्यूज़ के रिपोर्टर आसिफ खान को जन्... સાબરકાંઠા પોલીસે પોશીનામાંથી ૧૩ કિલોથી... વૌવા કચ્છ ઘડુલી હાઈવે બન્યો રોડના અસહ્... નેશનલ હાઈવે પર પંદર દિવસ પહેલાં ચાલતી... શાપરના દસારામ ઓટો ગેરેજમાંથી દારૂની પે... बाड़मेर: एक्सपायर्ड कोल्ड ड्रिंक पीने...
09 Oct 2026•
ગુજરાતી मराठी ਪੰਜਾਬੀ বাংলা
National

ਮੁਲਾਜ਼ਮ ਦੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ

✍️ Reporter: Shamsher Singh 🗓 09 Oct 2026, 05:15 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਮੁਲਾਜ਼ਮ ਦੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ

Friday, Oct 09, 2026 -ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ.ਏ.) ਨਾਲ ਸਬੰਧਤ ਅਦਾਲਤੀ ਮਾਣਹਾਨੀ ਦੇ ਮਾਮਲੇ ਵਿਚ ਅੱਜ (ਸ਼ੁੱਕਰਵਾਰ) ਅਹਿਮ ਸੁਣਵਾਈ ਹੋਈ। ਹਾਈਕੋਰਟ ਨੇ ਸੁਣਵਾਈ ਦੌਰਾਨ ਸਾਰੀਆਂ ਚਾਰ ਅਰਜ਼ੀਆਂ ਨੂੰ ਇਕੱਠੇ ਸੁਣਨ ਲਈ ਰੋਸਟਰ ਅਨੁਸਾਰ ਡਿਵੀਜ਼ਨ ਬੈਂਚ (ਕ੍ਰਿਮੀਨਲ ਕੰਟੈਂਪਟ ਬੈਂਚ) ਕੋਲ ਭੇਜਣ ਦੇ ਹੁਕਮ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਅਕਤੂਬਰ 12 ਨੂੰ ਹੋਵੇਗੀ। ਇਸ ਫ਼ੈਸਲੇ ਨਾਲ ਹੁਣ ਇਨ੍ਹਾਂ ਅਰਜ਼ੀਆਂ ਦੀ ਸੁਣਵਾਈ ਇੱਕੋ ਬੈਂਚ ਵੱਲੋਂ ਕੀਤੀ ਜਾਵੇਗੀ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨਾਲ ਜੁੜੇ ਇਸ ਮਾਮਲੇ ’ਤੇ ਅਗਲੀ ਸੁਣਵਾਈ ਦੌਰਾਨ ਹੋਣ ਵਾਲੀ ਕਾਰਵਾਈ ’ਤੇ ਸਬੰਧਤ ਧਿਰਾਂ ਦੀ ਨਜ਼ਰ ਰਹੇਗੀ।
📲Get App