🔥 TRENDING एटा में चोरी के इनवर्टर और गोल्ड लोन र... ખાવડા ચોરી કેસનો ફરાર રાજસ્થાની આરોપી... Telangana Power Consumers Face Rs 5,42... Student Travel Insurance: Key Benefits... Hyderabad Police Scrutinize Licensed F... Deputy CM Pravati Parida Says Women Wi...
06 Oct 2026•
ગુજરાતી मराठी ਪੰਜਾਬੀ বাংলা
ਨੂਰਪੁਰ ਬੇਦੀ ਵਿੱਚ ਪਹਿਲੀ 'ਪੀਰ ਬਾਬਾ ਜਿੰਦਾ ਸ਼ਹੀਦ ਮੈਰਾਥਨ' ਲਈ ਪਦਮ ਸ੍ਰੀ ਅਜੇ ਠਾਕੁਰ ਨੂੰ ਸੱਦਾ, ਕੀਤਾ ਪੋਸਟਰ ਰਿਲੀਜ਼
Sports

ਨੂਰਪੁਰ ਬੇਦੀ ਵਿੱਚ ਪਹਿਲੀ 'ਪੀਰ ਬਾਬਾ ਜਿੰਦਾ ਸ਼ਹੀਦ ਮੈਰਾਥਨ' ਲਈ ਪਦਮ ਸ੍ਰੀ ਅਜੇ ਠਾਕੁਰ ਨੂੰ ਸੱਦਾ, ਕੀਤਾ ਪੋਸਟਰ ਰਿਲੀਜ਼

✍️ Reporter: Sandeep Kumar Joshi 🗓 06 Oct 2026, 06:38 PM 👁 20
Share: 💬 WhatsApp 📘 Facebook 𝕏 Post

ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਵੱਲੋਂ ਨੂਰਪੁਰ ਬੇਦੀ ਵਿੱਚ ਕਰਵਾਈ ਜਾ ਰਹੀ ਪਹਿਲੀ ਮੈਰਾਥਨ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਸੁਸਾਇਟੀ ਮੈਂਬਰਾਂ ਨੇ ਪਦਮ ਸ੍ਰੀ ਅਜੇ ਠਾਕੁਰ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਉਨ੍ਹਾਂ ਵੱਲੋਂ ਮੈਰਾਥਨ ਦਾ ਪੋਸਟਰ ਰਿਲੀਜ਼ ਕੀਤਾ ਗਿਆ।

ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਨੂਰਪੁਰ ਬੇਦੀ ਵਿਖੇ ਕਰਵਾਈ ਜਾ ਰਹੀ ਪਹਿਲੀ ‘ਪੀਰ ਬਾਬਾ ਜਿੰਦਾ ਸ਼ਹੀਦ ਮੈਰਾਥਨ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ। ਇਸੇ ਤਹਿਤ ਸੁਸਾਇਟੀ ਦੇ ਮੈਂਬਰਾਂ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ, ਅਰਜੁਨ ਐਵਾਰਡੀ ਅਤੇ ਪਦਮ ਸ੍ਰੀ ਅਜੇ ਠਾਕੁਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੈਰਾਥਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।

ਇਸ ਮੁਲਾਕਾਤ ਵਿੱਚ ਸੁਸਾਇਟੀ ਦੇ ਸਰਗਰਮ ਮੈਂਬਰ ਦੀਪਕ ਪੁਰੀ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦੇ ਯਤਨਾਂ ਸਦਕਾ ਸੁਸਾਇਟੀ ਦੇ ਮੈਂਬਰਾਂ ਦੀ ਅਜੇ ਠਾਕੁਰ ਨਾਲ ਸਿੱਧੀ ਮੁਲਾਕਾਤ ਹੋ ਸਕੀ। ਇਸ ਮੌਕੇ ਸੁਸਾਇਟੀ ਵੱਲੋਂ ਅਜੇ ਠਾਕੁਰ ਨੂੰ ਮੈਰਾਥਨ ਵਿੱਚ ਸ਼ਾਮਲ ਹੋਣ ਲਈ ਸਿੱਧਾ ਸੱਦਾ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਅਜੇ ਠਾਕੁਰ ਵੱਲੋਂ ‘ਪੀਰ ਬਾਬਾ ਜਿੰਦਾ ਸ਼ਹੀਦ ਪਹਿਲੀ ਮੈਰਾਥਨ ਨੂਰਪੁਰ ਬੇਦੀ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।

ਅਜੇ ਠਾਕੁਰ ਨੇ ਸੁਸਾਇਟੀ ਵੱਲੋਂ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਰਾਥਨ ਵਰਗੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਮੈਰਾਥਨ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਵਿੱਚ ਨੌਜਵਾਨਾਂ ਅਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ।

ਸੁਸਾਇਟੀ ਦੇ ਮੈਂਬਰਾਂ ਨੇ ਅਜੇ ਠਾਕੁਰ ਨੂੰ ਬੇਨਤੀ ਕੀਤੀ ਕਿ ਉਹ ਮੈਰਾਥਨ ਵਾਲੇ ਦਿਨ ਨੂਰਪੁਰ ਬੇਦੀ ਪਹੁੰਚ ਕੇ ਖਿਡਾਰੀਆਂ ਅਤੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ। ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਦਾ ਉਤਸ਼ਾਹ ਹੋਰ ਵਧੇਗਾ ਅਤੇ ਇਲਾਕੇ ਵਿੱਚ ਖੇਡਾਂ ਪ੍ਰਤੀ ਚੇਤਨਾ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੌਕੇ ਐਥਲੀਟ ਮਾਸਟਰ ਜੋਗਾ ਸਿੰਘ, ਸੁਸਾਇਟੀ ਦੇ ਸਰਗਰਮ ਮੈਂਬਰ ਦੀਪਕ ਪੁਰੀ, ਮੁਲਾਜ਼ਮ ਆਗੂ ਅਵਨੀਤ ਚੱਢਾ, ਐਡਵੋਕੇਟ ਮੁਨੀਸ਼ ਪੁਰੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
📲Get App