🔥 TRENDING Nine Arrested in Damoh Pregnant Cow Mu... NGT orders Shahpura Talab boundary dec... बिहार सार्वजनिक सेवा आयोग द्वारा स्कूल... 10वीं बोर्ड परीक्षा अब साल में दो बार... वार्ड नं 15 में सीवर ढक्कन बदलने की अन... बॉर्डर इलाके में चुनावी यात्रा के दौरा...
05 Oct 2026•
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਡਾ. ਅੰਬੇਡਕਰ ਭਵਨ ਵਿਖੇ ਜਾਦੂ ਦੇ ਸ਼ੋਅ ਦਾ ਕੀਤਾ ਉਦਘਾਟਨ
Local

ਰੂਪਨਗਰ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਡਾ. ਅੰਬੇਡਕਰ ਭਵਨ ਵਿਖੇ ਜਾਦੂ ਦੇ ਸ਼ੋਅ ਦਾ ਕੀਤਾ ਉਦਘਾਟਨ

✍️ Reporter: Sandeep Kumar Joshi 🗓 05 Oct 2026, 06:30 PM 👁 15
Share: 💬 WhatsApp 📘 Facebook 𝕏 Post

ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਡਾ. ਬੀ. ਆਰ. ਅੰਬੇਡਕਰ ਭਵਨ ਵਿਖੇ ਲੋਕਾਂ ਦੇ ਮਨੋਰੰਜਨ ਲਈ ਕਰਵਾਏ ਗਏ ਜਾਦੂ ਦੇ ਸ਼ੋਅ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੁਰਾਤਨ ਕਲਾਵਾਂ ਨੂੰ ਜਿਊਂਦਾ ਰੱਖਣ ਲਈ ਕੀਤੇ ਗਏ ਇਸ ਪ੍ਰਬੰਧ ਦੀ ਸ਼ਲਾਘਾ ਕੀਤੀ।

ਰੂਪਨਗਰ, 5 ਅਕਤੂਬਰ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਡਾ. ਬੀ. ਆਰ. ਅੰਬੇਡਕਰ ਭਵਨ ਰੂਪਨਗਰ ਵਿਖੇ ਲੋਕਾਂ ਦੇ ਮਨੋਰੰਜਨ ਲਈ ਕਰਵਾਏ ਗਏ ਜਾਦੂ ਦੇ ਸ਼ੋਅ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਵਿੱਚ ਜਾਦੂ ਦੇ ਸ਼ੋਅ, ਸਰਕਸਾਂ ਅਤੇ ਪਿੰਡਾਂ ਵਿੱਚ ਬਾਜ਼ੀ ਪਾਉਣ ਵਰਗੀਆਂ ਲੋਕ ਕਲਾਵਾਂ ਦਾ ਪੁਰਾਤਨ ਸਮੇਂ ਤੋਂ ਹੀ ਅਹਿਮ ਸਥਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਜਦੋਂ ਅੱਜ ਦੇ ਸਮੇਂ ਵਾਂਗ ਮਨੋਰੰਜਨ ਦੇ ਆਧੁਨਿਕ ਸਾਧਨ ਉਪਲਬਧ ਨਹੀਂ ਸਨ, ਉਸ ਵੇਲੇ ਜਾਦੂ ਦੇ ਸ਼ੋਅ, ਸਰਕਸ ਅਤੇ ਹੋਰ ਲੋਕ ਕਲਾਵਾਂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਹੁੰਦੀਆਂ ਸਨ।

ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਬਦਲਦੇ ਸਮੇਂ ਦੇ ਬਾਵਜੂਦ ਪੁਰਾਤਨ ਕਲਾਵਾਂ ਨੂੰ ਜਿਊਂਦਾ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਇਨ੍ਹਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਜਾਦੂ ਦੇ ਸ਼ੋਅ ਦੇ ਪ੍ਰਬੰਧਕਾਂ ਅਤੇ ਜਾਦੂਗਰ ਸਮਰਾਟ ਅਜੂਬਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਪੁਰਾਤਨ ਕਲਾ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।

ਇਸ ਮੌਕੇ ਉੜੀਸਾ ਦੇ ਪ੍ਰਸਿੱਧ ਜਾਦੂਗਰ ਸਮਰਾਟ ਅਜੂਬਾ ਨੇ ਵੱਖ-ਵੱਖ ਜਾਦੂ ਦੀਆਂ ਕਲਾਵਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੱਸਿਆ ਕਿ ਜਾਦੂ ਦੀ ਕਲਾ ਉਨ੍ਹਾਂ ਨੂੰ ਵਿਰਸੇ ਵਿੱਚ ਪ੍ਰਾਪਤ ਹੋਈ ਹੈ ਅਤੇ ਇਸ ਕਲਾ ਨੂੰ ਪੇਸ਼ ਕਰਨ ਦਾ ਮੁੱਖ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜਾਦੂ ਦੀ ਕਲਾ ਨੂੰ ਸਿਰਫ਼ ਮਨੋਰੰਜਨ ਦੇ ਰੂਪ ਵਿੱਚ ਲਿਆ ਜਾਵੇ ਅਤੇ ਇਸ ਨੂੰ ਖੁਦ ਅਜ਼ਮਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਉਂਕਿ ਬਿਨਾਂ ਸਿਖਲਾਈ, ਤਜਰਬੇ ਅਤੇ ਲੋੜੀਂਦੇ ਅਭਿਆਸ ਤੋਂ ਜਾਦੂ ਦੀਆਂ ਕਲਾਵਾਂ ਕਰਨ ਦੀ ਕੋਸ਼ਿਸ਼ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਇਸ ਮੌਕੇ ਪ੍ਰਧਾਨ ਨਗਰ ਕੌਂਸਲ ਇੰਦਰਪਾਲ ਸਿੰਘ ਰਾਜੂ ਸਤਿਆਲ, ਅਮਰਿੰਦਰ ਪਾਲ ਸਿੰਘ ਸੋਨੂ, ਅਵਤਾਰ ਸਿੰਘ ਆੜਤੀ, ਗੁਰਿੰਦਰ ਸਿੰਘ ਜੱਗੀ, ਸੰਜੀਵ ਕੁਮਾਰ, ਪ੍ਰਧਾਨ ਚੇਤਨ ਕਾਲੀਆ, ਸ਼ਿਵ ਕੁਮਾਰ ਲਾਲਪੁਰ ਚੇਅਰਮੈਨ, ਭਾਗ ਸਿੰਘ ਮੈਦਾਨ ਚੇਅਰਮੈਨ, ਪਰਮਿੰਦਰ ਪਾਲ ਸਿੰਘ ਬਿੰਟਾ, ਨੀਸਾ ਚੱਡਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
📲Get App