🔥 TRENDING जैसलमेर में 5209.72 बीघा ओरण भूमि का ह... শমীক বাবু: অস্তিত্বহীন দলের আলোচনা অপ্... सुमेरपुर: धणा में कांग्रेस प्रत्याशी ज... বিজেপির তৃণমূলীকরণ নিয়ে সাংবাদিকদের প... ছাগলের জন্য ঘাস কাটতে গিয়ে বিদ্যুৎস্পৃ... કેન્દ્રીય ચૂંટણીપંચ દ્વારા મતદાર નોંધણ...
05 Oct 2026•
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪੱਧਰੀ ਮੈਰਾਥਨ ਦੀ ਟੀ-ਸ਼ਰਟ ਲਾਂਚ ਕੀਤੀ
Local

ਰੂਪਨਗਰ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪੱਧਰੀ ਮੈਰਾਥਨ ਦੀ ਟੀ-ਸ਼ਰਟ ਲਾਂਚ ਕੀਤੀ

✍️ Reporter: Sandeep Kumar Joshi 🗓 05 Oct 2026, 06:26 PM 👁 11
Share: 💬 WhatsApp 📘 Facebook 𝕏 Post

‘ਸਿਹਤਮੰਦ ਰੂਪਨਗਰ, ਸਿਹਤਮੰਦ ਪੰਜਾਬ’ ਮੁਹਿੰਮ ਤਹਿਤ 11 ਅਕਤੂਬਰ ਨੂੰ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਤੋਂ ਸ਼ੁਰੂ ਹੋਣ ਵਾਲੀ ਮੈਰਾਥਨ ਲਈ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਟੀ-ਸ਼ਰਟ ਦਾ ਉਦਘਾਟਨ ਕੀਤਾ।

ਰੂਪਨਗਰ, 5 ਅਕਤੂਬਰ: ‘ਸਿਹਤਮੰਦ ਰੂਪਨਗਰ, ਸਿਹਤਮੰਦ ਪੰਜਾਬ’ ਅਤੇ ‘ਤੰਦਰੁਸਤੀ ਦਾ ਸੁਨੇਹਾ’ ਮੁਹਿੰਮ ਤਹਿਤ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ, ਨੂਰਪੁਰ ਬੇਦੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਜ਼ਿਲ੍ਹਾ ਪੱਧਰੀ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਇਸ ਸਬੰਧੀ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਡਿਪਟੀ ਕਮਿਸ਼ਨਰ ਅਦਿਤਿਆ ਡਚਲਵਾਲ ਦੀ ਹਾਜ਼ਰੀ ਵਿੱਚ ਮੈਰਾਥਨ ਦੌੜ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਲਈ ਟੀ-ਸ਼ਰਟ ਦਾ ਉਦਘਾਟਨ ਕੀਤਾ।

ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਮੈਰਾਥਨ ਦੌੜ 11 ਅਕਤੂਬਰ ਨੂੰ ਸਵੇਰੇ 5 ਵਜੇ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਤੋਂ ਸ਼ੁਰੂ ਹੋਵੇਗੀ। ਦੌੜ ਲਈ ਦੋ ਵੱਖ-ਵੱਖ ਟਰੈਕ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਪਹਿਲਾ ਟਰੈਕ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਤੋਂ ਮਧੂਬਨ ਵਾਟਿਕਾ ਸਕੂਲ ਤੱਕ ਅਤੇ ਦੂਜਾ ਟਰੈਕ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਤੋਂ ਬੈਂਸਾਂ ਤੱਕ ਹੈ। ਚਾਹਵਾਨ ਵਿਅਕਤੀ 8 ਅਕਤੂਬਰ ਤੱਕ ਦਿੱਤੇ ਗਏ ਕਿਊਆਰ ਕੋਡ ਰਾਹੀਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਵਿਧਾਇਕ ਨੇ ਦੱਸਿਆ ਕਿ ਮੈਰਾਥਨ ਦਾ ਮੁੱਖ ਉਦੇਸ਼ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸਰੀਰਕ ਗਤੀਵਿਧੀਆਂ ਨਾਲ ਜੋੜਨਾ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ “ਤੰਦਰੁਸਤ ਸਮਾਜ ਦੀ ਨੀਂਹ ਤੰਦਰੁਸਤ ਨੌਜਵਾਨਾਂ ਨਾਲ ਮਜ਼ਬੂਤ ਹੁੰਦੀ ਹੈ। ਮੈਰਾਥਨ ਸਿਰਫ਼ ਦੌੜ ਨਹੀਂ, ਸਗੋਂ ਲੋਕਾਂ ਨੂੰ ਸਿਹਤ, ਨਸ਼ਾ ਮੁਕਤੀ ਅਤੇ ਸਰਗਰਮ ਜੀਵਨਸ਼ੈਲੀ ਦਾ ਸੁਨੇਹਾ ਦੇਣ ਦਾ ਇੱਕ ਸਾਰਥਕ ਉਪਰਾਲਾ ਹੈ।” ਉਨ੍ਹਾਂ ਇਲਾਕੇ ਦੇ ਨੌਜਵਾਨਾਂ, ਖਿਡਾਰੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੈਰਾਥਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਦੇ ਮੈਂਬਰ ਸਰਪੰਚ ਗੁਰਨਾਮ ਸਿੰਘ ਅਸਮਾਨਪੁਰ, ਮਾਸਟਰ ਜੋਗਾ ਸਿੰਘ ਸੈਣੀ ਮਾਜਰਾ, ਅਮਨ ਚੱਢਾ, ਤਿਲਕ ਰਾਜ ਪੰਮਾ, ਭਾਗ ਸਿੰਘ ਮਦਾਨ, ਵਾਸ਼ਿੰਗਟਨ ਸਿੰਘ ਸਮੀਰੋਵਾਲ, ਬਾਬਾ ਲਖਵਿੰਦਰ ਸਿੰਘ ਸੈਣੀ ਮਾਜਰਾ, ਗੁਰਵਿੰਦਰ ਸਿੰਘ ਲਾਲਪੁਰ ਅਤੇ ਪਰਮਿੰਦਰ ਸਿੰਘ ਬਾਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
📲Get App