🔥 TRENDING વાગરા તાલુકાના ઔદ્યોગિક વિસ્તાર દહેજમા... Schools to Close Tomorrow Amid Heavy R... Sikh Religious Leader Condemns Disresp... Farmer Sits on Railway Track in Jaland... Delhi Police Seize 50-Crore Worth of H... Former Bureaucrats’ Delegation to Subm...
05 Oct 2026•
ગુજરાતી मराठी ਪੰਜਾਬੀ বাংলা
ਰੋਪੜ: ਗਿਆਨੀ ਜੈਲ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਗਰ ਕੌਂਸਲ ਪ੍ਰਧਾਨ ਸਤਿਆਲ ਦੀ ਵਿਕਾਸ ਕਾਰਜਾਂ ਲਈ ਕੀਤੀ ਸ਼ਲਾਘਾ
Local

ਰੋਪੜ: ਗਿਆਨੀ ਜੈਲ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਗਰ ਕੌਂਸਲ ਪ੍ਰਧਾਨ ਸਤਿਆਲ ਦੀ ਵਿਕਾਸ ਕਾਰਜਾਂ ਲਈ ਕੀਤੀ ਸ਼ਲਾਘਾ

✍️ Reporter: Sandeep Kumar Joshi 🗓 05 Oct 2026, 06:35 PM 👁 13
Share: 💬 WhatsApp 📘 Facebook 𝕏 Post

ਗਿਆਨੀ ਜੈਲ ਸਿੰਘ ਨਗਰ ਰੋਪੜ ਵਿੱਚ ਵਿਕਾਸ ਕਾਰਜਾਂ ਲਈ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦਾ ਧੰਨਵਾਦ ਕੀਤਾ ਗਿਆ। ਮੁਲਾਕਾਤ ਦੌਰਾਨ ਸੜਕਾਂ ਦੀ ਮੁਰੰਮਤ, ਸਟ੍ਰੀਟ ਲਾਈਟਾਂ ਅਤੇ ਪਾਰਕਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।

ਰੋਪੜ, 4 ਅਕਤੂਬਰ: ਗਿਆਨੀ ਜੈਲ ਸਿੰਘ ਨਗਰ ਰੋਪੜ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਗਿਆਨੀ ਜੈਲ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਨਗਰ ਦੀ ਬਿਹਤਰੀ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਧਾਨ ਸਤਿਆਲ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਭਵਨ ਰੋਪੜ ਤੋਂ ਸਰਕਾਰੀ ਕਾਲਜ ਤੱਕ ਸੜਕ ਦੀ ਮੁਰੰਮਤ ਅਤੇ ਫੁੱਟਪਾਥਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਜੈਲ ਸਿੰਘ ਨਗਰ ਵਿਖੇ ਸਟ੍ਰੀਟ ਲਾਈਟਾਂ ਨਾਲੋਂ ਨਾਲ ਠੀਕ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਕਾਂ ਦੀ ਸਾਂਭ-ਸਭਾਲ ਨਗਰ ਕੌਂਸਲ ਵੱਲੋਂ ਠੇਕੇ ਤੇ ਹੋ ਰਹੀ ਹੈ, ਜਿਸ ਨਾਲ ਪਾਰਕਾਂ ਦੀ ਖੂਬਸੂਰਤੀ ਵਿੱਚ ਵਾਧਾ ਹੋ ਰਿਹਾ ਹੈ। ਪ੍ਰਧਾਨ ਨੇ ਦਾਅਵਾ ਕੀਤਾ ਕਿ ਬਾਕੀ ਬਚੇ ਵਿਕਾਸ ਕਾਰਜ ਜਲਦ ਹੀ ਪੂਰੇ ਕੀਤੇ ਜਾਣਗੇ।

ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਾਲੀ ਸੜਕ ਉੱਤੇ ਲਾਈਆਂ ਗਈਆਂ ਲਾਈਟਾਂ ਲਈ ਨਗਰ ਕੌਂਸਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ, ਸ਼ਹਿਰ ਅੰਦਰ ਡੋਗ ਸ਼ੈਲਟਰ ਬਣਾਉਣ ਵਾਲੀ ਤਜਵੀਜ਼ ਦਾ ਵੀ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ।

ਇਸ ਮੌਕੇ ਖੱਤਰੀ ਵੈਲਫੇਅਰ ਬੋਰਡ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ, ਗੁਰਸੀਰਤ ਕੌਰ ਸੈਣੀ, ਮਹੇਸ਼ ਉਬਰਾਏ, ਰਾਜ ਭੱਲਾ ਗੌਰਵ, ਮੋਹਣ ਸਿੰਘ, ਅਵਤਾਰ ਸਿੰਘ ਲੌਂਗੀਆ ਅਤੇ ਰਣਜੀਤ ਸਿੰਘ ਗਿੱਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
📲Get App