Crime
ਡੇਰਾਬੱਸੀ ਅਦਾਲਤ ’ਚੋਂ ਸਜ਼ਾ ਸੁਣਨ ਮਗਰੋਂ ਚਕਮਾ ਦੇ ਕੇ ਫ਼ਰਾਰ ਹੋਇਆ ਦੋਸ਼ੀ ਕਾਬੂ, ਪਟਿਆਲਾ ਜੇਲ੍ਹ ਭੇਜਿਆ
Watch on:
▶️ YouTube
ਡੇਰਾਬੱਸੀ ਅਦਾਲਤ ’ਚੋਂ ਸਜ਼ਾ ਸੁਣਨ ਮਗਰੋਂ ਚਕਮਾ ਦੇ ਕੇ ਫ਼ਰਾਰ ਹੋਇਆ ਦੋਸ਼ੀ ਕਾਬੂ, ਪਟਿਆਲਾ ਜੇਲ੍ਹ ਭੇਜਿਆ
ਡੇਰਾਬੱਸੀ ਅਦਾਲਤ ’ਚੋਂ ਸਜ਼ਾ ਸੁਣਨ ਮਗਰੋਂ ਚਕਮਾ ਦੇ ਕੇ ਫ਼ਰਾਰ ਹੋਇਆ ਦੋਸ਼ੀ ਕਾਬੂ, ਪਟਿਆਲਾ ਜੇਲ੍ਹ ਭੇਜਿਆ
ਡੇਰਾਬੱਸੀ ਪੁਲਿਸ ਨੇ ਅਦਾਲਤ ਵਿੱਚੋਂ ਸਜ਼ਾ ਸੁਣਾਏ ਜਾਣ ਉਪਰੰਤ ਚਕਮਾ ਦੇ ਕੇ ਫ਼ਰਾਰ ਹੋਏ ਇੱਕ ਦੋਸ਼ੀ ਨੂੰ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਮਗਰੋਂ ਮਾਨਯੋਗ ਜੱਜ ਦੇ ਹੁਕਮਾਂ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਵਿਖੇ ਦਰਜ ਮੁਕੱਦਮਾ ਨੰਬਰ 02 (ਮਿਤੀ 04-01-2021, ਅਧੀਨ ਧਾਰਾ 379, 411 ਆਈ.ਪੀ.ਸੀ.) ਦੇ ਮਾਮਲੇ ਵਿੱਚ ਦੋਸ਼ੀ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਨੇੜੇ ਪੁਰਾਣੀ ਪਾਣੀ ਦੀ ਟੈਂਕੀ, ਪੰਡਵਾਲਾ ਮੋੜ, ਮੁਬਾਰਿਕਪੁਰ (ਜ਼ਿਲ੍ਹਾ ਐਸ.ਏ.ਐਸ. ਨਗਰ) ਨੂੰ ਬੀਤੀ 18 ਸਤੰਬਰ 2026 ਨੂੰ ਮਾਨਯੋਗ ਅਦਾਲਤ ਸ੍ਰੀਮਤੀ ਡੈਫੀਨ ਘੋਤਰਾ, ਜੇ.ਐਮ.ਆਈ.ਸੀ. ਡੇਰਾਬੱਸੀ ਵੱਲੋਂ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਦੋਸ਼ੀ ਗੋਲਡੀ ਸਜ਼ਾ ਸੁਣਨ ਉਪਰੰਤ ਅਦਾਲਤ ਵਿੱਚੋਂ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ।
ਅਦਾਲਤ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ 3 ਅਕਤੂਬਰ 2026 ਵਾਸਤੇ ਗ਼ੈਰ-ਜ਼ਮਾਨਤੀ (ਨੌਨ ਬੇਲ-ਏਬਲ) ਵਾਰੰਟ ਜਾਰੀ ਕੀਤੇ ਗਏ ਸਨ। ਇਸ ਮਗਰੋਂ ਸਥਾਨਕ ਪੁਲਿਸ ਨੇ ਸਰਗਰਮੀ ਦਿਖਾਉਂਦੇ ਹੋਏ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ 1 ਅਕਤੂਬਰ 2026 ਨੂੰ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਅੱਜ ਮਿਤੀ 2 ਅਕਤੂਬਰ ਨੂੰ ਦੋਸ਼ੀ ਨੂੰ ਮਾਨਯੋਗ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕੀਤਾ, ਜਿੱਥੋਂ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਸੈਂਟਰਲ ਜੇਲ੍ਹ ਪਟਿਆਲਾ ਬੰਦ ਕਰਵਾ ਦਿੱਤਾ ਗਿਆ ਹੈ।