🔥 TRENDING राजस्थान में पंचायती राज चुनाव की घोषण... વંથલી તાલુકામાં પ્રજાલક્ષી પ્રશ્નોના ન... आज हरियाणा में प्रशासनिक तबादलों में स... Tipra Motha Targets 470-500 Village Co... Tripura CM Reaffirms Commitment to Str... Himachal CM Announces Continuation of...
03 Oct 2026•
ગુજરાતી मराठी ਪੰਜਾਬੀ বাংলা
ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਅਥਲੀਟਾਂ ਨੇ ਦਿਖਾਇਆ ਦਮ
Sports

ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਅਥਲੀਟਾਂ ਨੇ ਦਿਖਾਇਆ ਦਮ

✍️ Reporter: Jiwan kumar 🗓 03 Oct 2026, 06:05 PM 👁 14
Share: 💬 WhatsApp 📘 Facebook 𝕏 Post

ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਸਪੋਰਟਸ ਸਕੂਲ ਘੁੱਦਾ ਵਿਖੇ ਵੱਖ-ਵੱਖ ਉਮਰ ਵਰਗਾਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਡਿਸਕਸ ਥ੍ਰੋ, ਸ਼ਾਟਪੁੱਟ, 1500 ਤੇ 5000 ਮੀਟਰ ਦੌੜ, ਵਾਕ, ਲੰਬੀ ਛਾਲ ਅਤੇ ਉੱਚੀ ਛਾਲ ਵਿੱਚ ਅਥਲੀਟਾਂ ਨੇ ਆਪਣੀ ਪ੍ਰਤਿਭਾ ਦਿਖਾਈ। ਜੇਤੂ ਖਿਡਾਰੀਆਂ ਨੂੰ ਮਮਤਾ ਖੁਰਾਣਾ ਸੇਠੀ ਅਤੇ ਜਸਵੀਰ ਸਿੰਘ ਗਿੱਲ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਬਠਿੰਡਾ, 3 ਅਕਤੂਬਰ: (ਜੀਵਨ ਬਾਂਸਲ)ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਪੋਰਟਸ ਸਕੂਲ ਘੁੱਦਾ ਵਿਖੇ ਚੱਲ ਰਹੀ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਵੱਖ-ਵੱਖ ਮੁਕਾਬਲਿਆਂ ਵਿੱਚ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਈ ਮੁਕਾਬਲੇ ਫਸਵੇਂ ਰਹੇ।

ਮੀਟ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਪ੍ਰਬੰਧਾਂ ਅਧੀਨ ਕਰਵਾਈ ਜਾ ਰਹੀ ਹੈ। ਦੂਜੇ ਦਿਨ ਮਮਤਾ ਖੁਰਾਣਾ ਸੇਠੀ ਅਤੇ ਜਸਵੀਰ ਸਿੰਘ ਗਿੱਲ ਨੇ ਜੇਤੂ ਅਥਲੀਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

ਮੁੱਖ ਨਤੀਜੇ

* ਡਿਸਕਸ ਥ੍ਰੋ ਅੰਡਰ-17 ਲੜਕੇ: ਸਿਧਾਰਥ (ਮੰਡੀ ਕਲਾਂ) ਪਹਿਲਾ, ਗੁਰਮੀਤ ਸਿੰਘ (ਗੋਨਿਆਣਾ) ਦੂਜਾ, ਜਸ਼ਨਦੀਪ ਸਿੰਘ (ਸੰਗਤ) ਤੀਜਾ।
* ਸ਼ਾਟਪੁੱਟ ਅੰਡਰ-17 ਲੜਕੇ: ਸੋਨੂ ਸਿੰਘ (ਮੌੜ) ਪਹਿਲਾ, ਜਸਮੀਤ ਸਿੰਘ (ਤਲਵੰਡੀ ਸਾਬੋ) ਦੂਜਾ, ਸਿਧਾਰਥ (ਭੁੱਚੋ ਮੰਡੀ) ਤੀਜਾ।
* 5000 ਮੀਟਰ ਵਾਕ ਅੰਡਰ-17 ਲੜਕੇ: ਮਨਪ੍ਰੀਤ ਸਿੰਘ ਪਹਿਲਾ, ਮਨਦੀਪ ਸਿੰਘ ਦੂਜਾ, ਅਭੀਨੂਰਪ੍ਰੀਤ ਸਿੰਘ ਤੀਜਾ।
* 1500 ਮੀਟਰ ਅੰਡਰ-19 ਲੜਕੀਆਂ: ਅਮਨਦੀਪ ਕੌਰ ਪਹਿਲੀ, ਆਕਾਸ਼ਦੀਪ ਕੌਰ ਦੂਜੀ, ਰਮਨਦੀਪ ਕੌਰ ਤੀਜੀ।
* ਸ਼ਾਟਪੁੱਟ ਅੰਡਰ-19 ਲੜਕੀਆਂ: ਨਵਰੀਤ ਕੌਰ (ਮੰਡੀ ਫੂਲ) ਪਹਿਲੀ, ਪਰਨੀਤ ਕੌਰ (ਭਗਤਾ) ਦੂਜੀ, ਮਨਪ੍ਰੀਤ ਕੌਰ (ਤਲਵੰਡੀ ਸਾਬੋ) ਤੀਜੀ।
* ਡਿਸਕਸ ਥ੍ਰੋ ਅੰਡਰ-19 ਲੜਕੇ: ਬਲਜਿੰਦਰ ਸਿੰਘ (ਤਲਵੰਡੀ ਸਾਬੋ) ਪਹਿਲਾ, ਜੋਬਨਪ੍ਰੀਤ ਸਿੰਘ (ਬਠਿੰਡਾ-1) ਦੂਜਾ, ਅਰਮਾਨ ਸਿੰਘ (ਮੰਡੀ ਫੂਲ) ਤੀਜਾ।
* ਲੰਬੀ ਛਾਲ ਅੰਡਰ-19 ਲੜਕੀਆਂ: ਹਰਵਿੰਦਰ ਕੌਰ (ਗੋਨਿਆਣਾ) ਪਹਿਲੀ, ਪੂਜਾ (ਭਗਤਾ) ਦੂਜੀ, ਸਹਿਜਦੀਪ ਕੌਰ (ਮੰਡੀ ਫੂਲ) ਤੀਜੀ।
* 5000 ਮੀਟਰ ਵਾਕ ਅੰਡਰ-19 ਲੜਕੇ: ਮਨਪ੍ਰੀਤ (ਬਠਿੰਡਾ-2) ਪਹਿਲਾ, ਸੁਖਜੀਤ ਦੂਜਾ, ਲਵਪ੍ਰੀਤ ਸਿੰਘ ਤੀਜਾ।
* 3000 ਮੀਟਰ ਵਾਕ ਅੰਡਰ-19 ਲੜਕੀਆਂ: ਮਨਵੀਰ ਕੌਰ ਪਹਿਲੀ, ਅਰਸ਼ਦੀਪ ਕੌਰ ਦੂਜੀ।
* ਸ਼ਾਟਪੁੱਟ ਅੰਡਰ-19 ਲੜਕੇ: ਕਰਮਜੀਤ ਸਿੰਘ (ਗੋਨਿਆਣਾ) ਪਹਿਲਾ, ਨਵਕਰਨ ਸਿੰਘ (ਮੰਡੀ ਮੌੜ) ਦੂਜਾ, ਸਾਹਿਬਦੀਪ ਸਿੰਘ (ਗੋਨਿਆਣਾ) ਤੀਜਾ।
* ਲੰਬੀ ਛਾਲ ਅੰਡਰ-19 ਲੜਕੇ: ਰੋਹਨਪ੍ਰੀਤ ਸਿੰਘ (ਬਠਿੰਡਾ-2) ਪਹਿਲਾ, ਸਲਵਾਨ ਖਾਨ (ਮੰਡੀ ਫੂਲ) ਦੂਜਾ, ਗੁਰਮਨਦੀਪ ਸਿੰਘ (ਗੋਨਿਆਣਾ) ਤੀਜਾ।
* ਲੰਬੀ ਛਾਲ ਅੰਡਰ-19 ਲੜਕੀਆਂ: ਹਰਮਨਦੀਪ ਕੌਰ (ਸੰਗਤ) ਪਹਿਲੀ, ਜਸਪ੍ਰੀਤ ਕੌਰ (ਬਠਿੰਡਾ-2) ਦੂਜੀ, ਲਖਨੂਰ ਤੀਜੀ।
* 1500 ਮੀਟਰ ਅੰਡਰ-19 ਲੜਕੇ: ਕੁਲਦੀਪ ਸਿੰਘ (ਤਲਵੰਡੀ ਸਾਬੋ) ਪਹਿਲਾ, ਗੁਰਵੀਰ ਸਿੰਘ (ਬਹਿਮਨ ਦੀਵਾਨਾ) ਦੂਜਾ, ਸਰਵਣ ਸਿੰਘ ਤੀਜਾ।
* ਉੱਚੀ ਛਾਲ ਅੰਡਰ-17 ਲੜਕੀਆਂ: ਪਾਹੁਲਪ੍ਰੀਤ ਕੌਰ ਸ਼ੇਰਗਿੱਲ (ਬਠਿੰਡਾ-1) ਪਹਿਲੀ, ਜੈਸੀਨ ਕੌਰ ਦੂਜੀ, ਕਮਲਪ੍ਰੀਤ ਕੌਰ ਤੀਜੀ।

ਮੀਟ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜ਼ੋਨਲ ਪ੍ਰਧਾਨਾਂ ਤੇ ਸਕੱਤਰਾਂ, ਵੱਖ-ਵੱਖ ਈਵੈਂਟਾਂ ਦੇ ਕਨਵੀਨਰਾਂ, ਕੋ-ਕਨਵੀਨਰਾਂ ਅਤੇ ਅਫ਼ਿਸ਼ੀਅਲਜ਼ ਸਮੇਤ ਸਰੀਰਕ ਸਿੱਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਛੋਟੀ ਖ਼ਬਰ

ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਸਪੋਰਟਸ ਸਕੂਲ ਘੁੱਦਾ ਵਿਖੇ ਵੱਖ-ਵੱਖ ਉਮਰ ਵਰਗਾਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਡਿਸਕਸ ਥ੍ਰੋ, ਸ਼ਾਟਪੁੱਟ, 1500 ਤੇ 5000 ਮੀਟਰ ਦੌੜ, ਵਾਕ, ਲੰਬੀ ਛਾਲ ਅਤੇ ਉੱਚੀ ਛਾਲ ਵਿੱਚ ਅਥਲੀਟਾਂ ਨੇ ਆਪਣੀ ਪ੍ਰਤਿਭਾ ਦਿਖਾਈ। ਜੇਤੂ ਖਿਡਾਰੀਆਂ ਨੂੰ ਮਮਤਾ ਖੁਰਾਣਾ ਸੇਠੀ ਅਤੇ ਜਸਵੀਰ ਸਿੰਘ ਗਿੱਲ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਸਾਰ ਅੰਸ

ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਵੱਖ-ਵੱਖ ਈਵੈਂਟਾਂ ਵਿੱਚ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਜੇਤੂਆਂ ਨੂੰ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ।
📲Get App