🔥 ट्रेंडिंग एमपी सरकार ने मनीष भारद्वाज को जबलपुर... नवी मुंबई पुलिस ने 726 किग्रा मादक पदा... ખંભાળિયા ખાતે ગાડી ચેકિંગ વર્ક અંગેની... એટ્રોસિટી એક્ટની ફરિયાદ નોંધવા માંગણી:... અગોલ પ્રાથમિક શાળાના બાળ વૈજ્ઞાનિકે વે... गुमला में दो बाइकों की टक्कर, स्कूल यू...
30 सित. 2026•
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਾਰਟੀ ਨੀਤੀਆਂ ਅਤੇ ਜਥੇਬੰਦਕ ਮਾਮਲਿਆਂ 'ਤੇ ਵਿਚਾਰ-ਵਟਾਂਦਰਾ
राजनीति

ਰੂਪਨਗਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਾਰਟੀ ਨੀਤੀਆਂ ਅਤੇ ਜਥੇਬੰਦਕ ਮਾਮਲਿਆਂ 'ਤੇ ਵਿਚਾਰ-ਵਟਾਂਦਰਾ

✍️ रिपोर्टर: Sandeep Kumar Joshi 🗓 30 सित. 2026, 06:45 PM 👁 16
शेयर करें: 💬 WhatsApp 📘 Facebook 𝕏 Post

ਅਕਾਲੀ ਦਲ ਵਾਰਿਸ ਪੰਜਾਬ ਦੇ ਹਰਿਆਣਾ ਸੂਬਾ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਨੇ ਰੂਪਨਗਰ ਪਹੁੰਚ ਕੇ ਪਾਰਟੀ ਵਰਕਰਾਂ ਨਾਲ ਨੀਤੀਆਂ ਅਤੇ ਜਥੇਬੰਦਕ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ।

ਰੂਪਨਗਰ, 30 ਸਤੰਬਰ: ਅਕਾਲੀ ਦਲ ਵਾਰਿਸ ਪੰਜਾਬ ਦੇ ਹਰਿਆਣਾ ਸੂਬਾ ਪ੍ਰਧਾਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਅੱਜ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਰੂਪਨਗਰ ਪਹੁੰਚੇ। ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਜਥੇਬੰਦਕ ਮਾਮਲਿਆਂ ਸਬੰਧੀ ਵਰਕਰਾਂ ਨਾਲ ਵਿਚਾਰ-ਚਰਚਾ ਕੀਤੀ, ਜਿਸ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਚੰਡੀਗੜ੍ਹ-ਜਲੰਧਰ ਬਾਈਪਾਸ ਰੋਡ 'ਤੇ ਸਥਿਤ 5 ਆਬ ਢਾਬਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਰੂਪਨਗਰ ਟੀਮ ਅਤੇ ਸਰਕਾਰ-ਏ-ਖਾਲਸਾ ਫੈਡਰੇਸ਼ਨ ਵੱਲੋਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਅਤੇ ਉਨ੍ਹਾਂ ਦੇ ਨਾਲ ਆਈ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ ਬੈਂਸ, ਭਾਈ ਦਲਬੀਰ ਸਿੰਘ ਜਟਾਣਾ ਅਤੇ ਸਰਕਾਰ-ਏ-ਖਾਲਸਾ ਫੈਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਵੱਲੋਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਅਤੇ ਉਨ੍ਹਾਂ ਦੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਮੀਟਿੰਗ ਦੌਰਾਨ ਹੋਈ ਵਿਚਾਰ-ਵਟਾਂਦਰੇ ਤੋਂ ਬਾਅਦ, ਭਾਈ ਦਲਬੀਰ ਸਿੰਘ ਜਟਾਣਾ ਨੇ ਰੂਪਨਗਰ ਪਹੁੰਚਣ ਵਾਲੇ ਸਾਰੇ ਮਹਿਮਾਨਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਿਆਣਾ ਇਕਾਈ ਦੇ ਸੂਬਾ ਜਨਰਲ ਸਕੱਤਰ ਗੁਰਵੀਰ ਸਿੰਘ, ਕੋਆਰਡੀਨੇਟਰ ਹਰਸ਼ਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਦੀਦਾਰ ਸਿੰਘ, ਮੁਖਤਿਆਰ ਸਿੰਘ, ਜਗਮੋਹਨ ਸਿੰਘ ਮੁੰਧੋਂ, ਰਾਜਵਿੰਦਰ ਕੌਰ ਸਰਾੜੀ, ਨਰੇਸ਼ ਸਿੰਘ ਨੂਰਪੁਰ ਬੇਦੀ, ਜਰਨੈਲ ਸਿੰਘ ਸੈਣੀ, ਅਮਰਜੀਤ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
📲Get App