🔥 TRENDING ગોવિંદભાઈ ચોયાને પોરબંદર અને દેવભૂમિ દ... हजारीबाग में बरही हाई स्कूल में छात्रा... हजारीबाग की झील में नया फ्लोटिंग डेक क... Delhi's Chawri Bazar Collapse: Tax for... Life sentence handed to Faizal Khatki... Maharashtra Raises Age Limit for State...
05 Nov 2026•
ગુજરાતી मराठी ਪੰਜਾਬੀ বাংলা
ਧੰਨ ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਬਟਾਲਾ ਵਿੱਚ  ਸ਼ਾਨਦਾਰ ਉਦਘਾਟਨ
Local

ਧੰਨ ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਬਟਾਲਾ ਵਿੱਚ ਸ਼ਾਨਦਾਰ ਉਦਘਾਟਨ

✍️ Reporter: Tarlok Singh 🗓 17 Sep 2026, 01:16 PM 👁 79
Watch on: ▶️ YouTube
Share: 💬 WhatsApp 📘 Facebook 𝕏 Post

ਜਲੰਧਰ-ਬਟਾਲਾ ਬਾਈਪਾਸ 'ਤੇ ਧੰਨ ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਉਦਘਾਟਨ ਵਿਧਾਇਕ ਸ਼ੈਰੀ ਕਲਸੀ ਦੀ ਹਾਜ਼ਰੀ ਵਿੱਚ ਆਤਿਸ਼ਬਾਜ਼ੀ ਨਾਲ ਹੋਇਆ।

ਬਟਾਲਾ, 17 ਸਤੰਬਰ 2023 – ਜਲੰਧਰ-ਬਟਾਲਾ ਬਾਈਪਾਸ 'ਤੇ ਧੰਨ ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਬਟਾਲਾ ਵਾਸੀਆਂ ਦੀ ਮੌਜੂਦਗੀ ਵਿੱਚ ਆਤਿਸ਼ਬਾਜ਼ੀ ਦੀ ਰੋਸ਼ਨੀ 'ਚ ਸ਼ਾਨਦਾਰ ਉਦਘਾਟਨ ਕੀਤਾ ਗਿਆ।

ਇਸ ਮੌਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਗੇਟ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਵਿੱਚ ਵਾਧਾ ਕਰੇਗਾ, ਸਗੋਂ ਮਾਤਾ ਸੁਲੱਖਣੀ ਜੀ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਨਾਲ ਵੀ ਲੋਕਾਂ ਨੂੰ ਜੋੜੇ ਰੱਖੇਗਾ।

ਉਨ੍ਹਾਂ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਲੜੀ ਜਾਰੀ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਸੰਗਤਾਂ ਅਤੇ ਇਲਾਕਾ ਵਾਸੀਆਂ ਨੇ ਗੇਟ ਦੇ ਨਿਰਮਾਣ ਲਈ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ।

ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਅੰਮ੍ਰਤ ਕਲਸੀ, ਐਕਸੀਅਨ ਨਿਰਮਲ ਸਿੰਘ ਸਮੇਤ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ, ਧਾਰਮਿਕ ਆਗੂ ਅਤੇ ਸਥਾਨਕ ਵਸਨੀਕ ਹਾਜ਼ਰ ਸਨ।
📲Get App