🔥 ट्रेंडिंग સુઈ ગામના સુપરસ્ટાર એવા ચંદનભાઈ રાઠોડ... ફતેપુરામાં યસસ્વી વડાપ્રધાનના જન્મદિવસ... 2,500 Illegal PG Shops Uncovered in Ba... UPI नियमों के बदलाव से व्यापारियों में... BESCOM posts ₹293.62 crore profit desp... विश्वकर्मा पूजा में माँ पथरखणी की विशे...
17 सित. 2026
ગુજરાતી मराठी ਪੰਜਾਬੀ বাংলা
राजनीति

ਡੇਰਾਬਾਸੀ ਚ ਬਿਜਲੀ-ਪਾਣੀ ਸੰਕਟ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ;

✍️ रिपोर्टर: Gaurav Sharma 🗓 17 सित. 2026, 06:15 PM 👁 20
शेयर करें: 💬 WhatsApp 📘 Facebook 𝕏 Post

ਡੇਰਾਬਾਸੀ ਚ ਬਿਜਲੀ-ਪਾਣੀ ਸੰਕਟ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ;

ਡੇਰਾਬਾਸੀ ਚ ਬਿਜਲੀ-ਪਾਣੀ ਸੰਕਟ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ; ਐੱਨ.ਕੇ. ਸ਼ਰਮਾ ਬੋਲੇ— ਸਰਕਾਰ ਦੀ ਨਾਕਾਮੀ ਕਾਰਨ ਹਰ ਵਰਗ ਪ੍ਰੇਸ਼ਾਨ

ਡੇਰਾਬਾਸੀ (ਗੌਰਵ ਸ਼ਰਮਾ)

ਪੰਜਾਬ ਵਿੱਚ ਲਗਾਤਾਰ ਲੱਗ ਰਹੇ ਲੰਮੇ ਅਣ-ਐਲਾਨੇ ਬਿਜਲੀ ਕੱਟਾਂ ਅਤੇ ਵਿਗੜੀ ਜਲ ਸਪਲਾਈ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਵਰਕਰਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਅੱਜ ਬਿਜਲੀ ਤੇ ਪਾਣੀ ਦੀ ਕਿੱਲਤ ਕਾਰਨ ਕਿਸਾਨ, ਵਪਾਰੀ, ਉਦਯੋਗਪਤੀ, ਮੁਲਾਜ਼ਮ ਅਤੇ ਆਮ ਸ਼ਹਿਰੀ ਪੂਰੀ ਤਰ੍ਹਾਂ ਬੇਹਾਲ ਹੋ ਚੁੱਕੇ ਹਨ।
ਅਕਾਲੀ ਸਰਕਾਰ ਵੇਲੇ ਸਰਪਲੱਸ ਸੀ ਬਿਜਲੀ
ਐੱਨ.ਕੇ. ਸ਼ਰਮਾ ਨੇ ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ਸੂਬੇ ਦੀ ਬਿਜਲੀ ਉਤਪਾਦਨ ਸਮਰੱਥਾ ਲਗਭਗ 6,000 ਮੈਗਾਵਾਟ ਤੋਂ ਵਧਾ ਕੇ 12,000 ਮੈਗਾਵਾਟ ਕੀਤੀ ਗਈ ਸੀ, ਜਿਸ ਨਾਲ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਅਤੇ ਹਰ ਵਰਗ ਨੂੰ ਨਿਰਵਿਘਨ ਬਿਜਲੀ ਮਿਲੀ। ਇਸ ਦੇ ਉਲਟ ਅੱਜ ਲੋਕਾਂ ਨੂੰ ਰੋਜ਼ਾਨਾ 5-5 ਘੰਟੇ ਦੇ ਲੰਮੇ ਪਾਵਰ ਕੱਟ ਝੱਲਣੇ ਪੈ ਰਹੇ ਹਨ।
ਭਾਰੀ-ਭਰਕਮ ਬਿੱਲ ਅਤੇ ਪਾਣੀ ਦੀ ਕਿੱਲਤ
ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ, ਦੂਜੇ ਪਾਸੇ ਖਪਤਕਾਰਾਂ ਨੂੰ 50 ਹਜ਼ਾਰ, 80 ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਦੇ ਭਾਰੀ ਬਿੱਲ ਭੇਜੇ ਜਾ ਰਹੇ ਹਨ। ਬਿਜਲੀ ਸੰਕਟ ਦਾ ਸਿੱਧਾ ਅਸਰ ਜਲ ਸਪਲਾਈ 'ਤੇ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ 2 ਤੋਂ 3 ਦਿਨਾਂ ਤੱਕ ਪੀਣ ਵਾਲਾ ਪਾਣੀ ਨਹੀਂ ਪਹੁੰਚ ਰਿਹਾ ਅਤੇ ਪਿੰਡਾਂ-ਸ਼ਹਿਰਾਂ ਦੇ ਨਹਿਰੀ ਪਾਣੀ ਪ੍ਰੋਜੈਕਟ ਵੀ ਠੱਪ ਪੈ ਗਏ ਹਨ।
ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਤੁਰੰਤ ਬਹਾਲ ਕਰਨ ਲਈ ਠੋਸ ਕਦਮ ਨਾ ਚੁੱਕੇ, ਤਾਂ ਲੋਕਾਂ ਦਾ ਗੁੱਸਾ ਹੋਰ ਭੜਕੇਗਾ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
📲Get App