🔥 TRENDING Mr Arif Raja bjp state Secretary ut J... नेलवाड में श्रमिक एवं कायकबंधु विकास स... Bihar declared Naxal‑free after last a... BJP Launches March in Nagpur as Worker... Maharashtra CM Shinde Announces New Su... Maharashtra MPSC Sets 16,000+ Group‑C...
05 Nov 2026•
ગુજરાતી मराठी ਪੰਜਾਬੀ বাংলা
ਡੇਰਾਬਾਸੀ ​ਦੇ ਮਾਹੀਵਾਲਾ ਬੀੜ 'ਚੋਂ ਮਿਲੀ ਮੋਮੋਜ਼ ਵਿਕਰੇਤਾ ਦੀ ਲਾਸ਼; ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ
Crime

ਡੇਰਾਬਾਸੀ ​ਦੇ ਮਾਹੀਵਾਲਾ ਬੀੜ 'ਚੋਂ ਮਿਲੀ ਮੋਮੋਜ਼ ਵਿਕਰੇਤਾ ਦੀ ਲਾਸ਼; ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ

✍️ Reporter: Gaurav Sharma 🗓 17 Sep 2026, 05:20 PM 👁 167
Watch on: ▶️ YouTube
Share: 💬 WhatsApp 📘 Facebook 𝕏 Post

ਡੇਰਾਬਾਸੀ ​ਦੇ ਮਾਹੀਵਾਲਾ ਬੀੜ 'ਚੋਂ ਮਿਲੀ ਮੋਮੋਜ਼ ਵਿਕਰੇਤਾ ਦੀ ਲਾਸ਼; ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ

ਡੇਰਾਬਾਸੀ ​ਦੇ ਮਾਹੀਵਾਲਾ ਬੀੜ 'ਚੋਂ ਮਿਲੀ ਮੋਮੋਜ਼ ਵਿਕਰੇਤਾ ਦੀ ਲਾਸ਼; ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ
ਡੇਰਾਬੱਸੀ, (ਗੌਰਵ ਸ਼ਰਮਾ)
ਡੇਰਾਬੱਸੀ ਅਧੀਨ ਪੈਂਦੇ ਪਿੰਡ ਮਾਹੀਵਾਲਾ ਨੇੜੇ ਸਥਿਤ ਇੱਕ ਬੀੜ (ਜੰਗਲੀ ਖੇਤਰ) ਵਿੱਚ ਬੁੱਧਵਾਰ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਸਥਾਨਕ ਲੋਕਾਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਤੁਰੰਤ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਲਾਸ਼ ਮਿਲਣ ਦੀ ਖ਼ਬਰ ਫੈਲਦਿਆਂ ਹੀ ਘਟਨਾ ਸਥਾਨ 'ਤੇ ਆਸ-ਪਾਸ ਦੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਇਲਾਕੇ ਵਿੱਚ ਰਹਿ ਰਿਹਾ ਸੀ। ਮੁੱਢਲੀ ਜਾਂਚ ਮੁਤਾਬਕ ਅਭਿਸ਼ੇਕ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਇੱਥੇ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ।
ਬਰਵਾਲਾ ਰੋਡ 'ਤੇ ਲਗਾਉਂਦਾ ਸੀ ਮੋਮੋਜ਼ ਦੀ ਰੇਹੜੀ
ਮਿਲੀ ਜਾਣਕਾਰੀ ਅਨੁਸਾਰ, ਅਭਿਸ਼ੇਕ ਬਰਵਾਲਾ ਰੋਡ 'ਤੇ ਮੋਮੋਜ਼ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਅਚਾਨਕ ਇਸ ਸੁੰਨਸਾਨ ਬੀੜ ਵਿੱਚ ਕਦੋਂ ਅਤੇ ਕਿਨ੍ਹਾਂ ਹਾਲਾਤਾਂ ਅਧੀਨ ਪਹੁੰਚਿਆ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਹਾਲੇ ਕੋਈ ਅੰਤਿਮ ਸਿੱਟਾ ਨਹੀਂ ਕੱਢਿਆ ਗਿਆ ਹੈ; ਪੋਸਟਮਾਰਟਮ ਰਿਪੋਰਟ ਆਉਣ ਅਤੇ ਜਾਂਚ ਦੇ ਤੱਥਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
📲Get App