🔥 TRENDING મેઘરજ માર્ગમાં નાયરા પેટ્રોલ પંપ પાસે... એટા કલ્યાણપુરા ગ્રામ પંચાયત ચૂંટણી: જન... ਇਟਲੀ ਤੋਂ ਮੰਦਭਾਗੀ ਖ਼ਬਰ, ਪੰਜਾਬੀ ਵਿਅਕਤੀ ਦ... ઉજ્જૈનનું શ્રી મહાકાલેશ્વર મંદિર: હજાર... ભગવાન બિરસ મુંડાની 151મી જન્મજયંતિ પર... West Bengal CM Mamata Banerjee Promise...
05 Nov 2026•
ગુજરાતી मराठी ਪੰਜਾਬੀ বাংলা
ਕਰਤਾਰਪੁਰ ਤੋਂ ਦਰਬਾਰ ਸਾਹਿਬ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਬੱਸ ਰਵਾਨਾ
Local

ਕਰਤਾਰਪੁਰ ਤੋਂ ਦਰਬਾਰ ਸਾਹਿਬ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਬੱਸ ਰਵਾਨਾ

✍️ Reporter: Sandeep Kumar Joshi 🗓 14 Sep 2026, 06:00 PM 👁 95
Watch on: ▶️ YouTube
Share: 💬 WhatsApp 📘 Facebook 𝕏 Post

ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਤਹਿਤ ਕਰਤਾਰਪੁਰ ਦੇ ਪਿੰਡ ਵਾਸੀਆਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਲਈ ਬੱਸ ਰਵਾਨਾ ਕੀਤੀ ਗਈ।

ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਤਹਿਤ ਕਰਤਾਰਪੁਰ ਦੇ ਪਿੰਡ ਵਾਸੀਆਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਲਈ ਬੱਸ ਰਵਾਨਾ ਕੀਤੀ ਗਈ।

ਬੱਸ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਸਮੂਹ ਸੰਗਤਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਵਿਧਾਇਕ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸੂਬੇ ਦੀ ਸੰਗਤ ਨੂੰ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਨੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਪ੍ਰਬੰਧ ਧਾਰਮਿਕ ਆਸਥਾ ਵਾਲਿਆਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ।

ਬੱਸ ਰਵਾਨਾ ਹੋਣ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਚੌਧਰੀ ਚਮਨ ਭਾਟੀਆ, ਚੌਧਰੀ ਸ਼ਾਮ ਕਸਾਣਾ, ਓਮੀ ਭਾਟੀਆ, ਸ਼ਿੰਦਰ ਕਸਾਨਾ, ਹੁਸਨ ਸਰਪੰਚ, ਬਲਵੰਤ ਸੂਬੇਦਾਰ, ਮਨਿੰਦਰ ਕਸਾਨਾ, ਰਮੇਸ਼ ਕਸਾਨਾ, ਭਜਨ ਭਾਟੀਆ, ਸ਼ੋਕੀ ਕਸਾਨਾ, ਕਾਕਾ ਫੌਜੀ, ਬਿੰਦਰ ਕਸਾਨਾ, ਅਸ਼ਵਨੀ ਕੈਪਟਨ, ਬਲਵੀਰ ਖੇਹਪੜ, ਸੁਭਾਸ਼ ਕਸਾਨਾ, ਸੋਢੀ ਲੰਬੜਦਾਰ ਅਤੇ ਰੋਸ਼ਨ ਕਸਾਨਾ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।
📲Get App