🔥 TRENDING Delhi HC Rejects PIL, Approves Closure... One Student, One Teacher: Andhra Prade... Andhra Pradesh Literacy Rate Tops Nati... UP Announces 70,000 New Jobs Ahead of... Pickup overturns on way from Jamwaramg... Morbi Ceramics Shift to Propane Amid G...
02 Sep 2026
ગુજરાતી मराठी ਪੰਜਾਬੀ বাংলা
Politics

ਹਰਗੋਬਿੰਦਪੁਰ ਦੇ ਸਿੱਧਵਾਂ ਪਿੰਡ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ

✍️ Reporter: Tarlok Singh 🗓 02 Sep 2026, 09:04 PM 👁 26
Share: 💬 WhatsApp 📘 Facebook 𝕏 Post

ਸਾਬਕਾ ਸਰਪੰਚ ਗੁਰਨਾਮ ਸਿੰਘ ਦੇ ਘਰ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਪੂਰਵ ਚੇਅਰਮੈਨ ਅਤੇ ਕਾਂਗਰਸੀ ਆਗੂ ਹਾਜ਼ਰ ਰਹੇ।

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸਿੱਧਵਾਂ ਵਿੱਚ ਸਾਬਕਾ ਸਰਪੰਚ ਗੁਰਨਾਮ ਸਿੰਘ ਜੀ ਦੇ ਗ੍ਰਹਿ ਵਿਖੇ ਮਾਣਯੋਗ ਵਿਰੋਧੀ ਧਿਰ ਦੇ ਨੇਤਾ ਸ.ਪ੍ਰਤਾਪ ਸਿੰਘ ਬਾਜਵਾ ਜੀ ਅਤੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਪ੍ਰਿੰਸੀਪਲ ਸ.ਸੁਲੱਖਣ ਸਿੰਘ ਭੇਟ ਪਤਣ ਜੀ ਦੀ ਅਗਵਾਈ ਹੇਠ ਕਰਵਾਈ ਗਈ।

ਮੀਟਿੰਗ ਦੌਰਾਨ ਪਾਰਟੀ ਦੇ ਅੰਦਰੂਨੀ ਮਸਲਿਆਂ, ਖੇਤਰੀ ਵਿਕਾਸ ਅਤੇ ਸਮਾਜਿਕ ਮੁੱਦਿਆਂ ’ਤੇ ਚਰਚਾ ਕੀਤੀ ਗਈ। ਹਾਜ਼ਰ ਲੋਕਾਂ ਨੇ ਇਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਭਵਿੱਖੀ ਰਾਜਨੀਤਿਕ ਰਣਨੀਤੀਆਂ ’ਤੇ ਰੂਪਰੇਖਾ ਤਿਆਰ ਕੀਤੀ।

ਇਸ ਮੌਕੇ ’ਤੇ ਸਾਬਕਾ ਚੇਅਰਮੈਨ ਸੁਆਮੀਪਾਲ ਖੌਸਲਾ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ, ਸਾਬਕਾ ਸਰਪੰਚ ਗੁਰਨਾਮ ਸਿੰਘ ਅਠਵਾਲ, ਜੋਗਿੰਦਰ ਸਿੰਘ ਮਡਿਆਲਾ, ਸਰਪੰਚ ਮਨਦੀਪ ਸਿੰਘ (ਮਹਿਮਦਪੁਰ), ਸਾਬਕਾ ਸਰਪੰਚ ਜਸਵੰਤ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਗੰਡੇ, ਕਾਂਗਰਸੀ ਆਗੂ ਲਖਾ ਸਿੰਘ ਦਕੋਹਾ, ਜੋਗਿੰਦਰ ਸਿੰਘ ਦਕੋਹਾ, ਬਲਕਾਰ ਸਿੰਘ, ਫੌਜੀ ਸਾਬਕਾ ਸੰਮਤੀ ਮੈਂਬਰ ਮੇਜਰ ਸਿੰਘ ਵੀਲਾਬਜੂ, ਗੋਰਾ ਵੀਲਾਬੱਜੂ ਆਦਿ ਵਿਅਕਤੀ ਹਾਜ਼ਰ ਰਹੇ।
📲Get App