🔥 TRENDING આહવા પોલીસ સ્ટેશનની ટીમ દ્વારા બસ સ્ટે... ડીસા રૂરલ પોલીસ દ્વારા ગુમ થયેલ મોબાઇલ... માંગરોળ માં એક અભિયાન ના પ્રણેતા દર્પણ... Sikkim proposes ban on two‑wheelers in... Sikkim launches BHASHINI workshop to d... Sikkim's CAP Calls for Vigilance Probe...
20 Aug 2026
ગુજરાતી मराठी ਪੰਜਾਬੀ বাংলা

ਪ੍ਰੈਸ਼ਰ ਹਾਰਨਾ 'ਤੇ ਪਾਬੰਦੀ ਸਬੰਧੀ ਹੁਕਮ ਦੇਣਾ ਭੁੱਲੇ ਡਿਪਟੀ ਕਮਿਸ਼ਨਰ ਸਾਹਿਬ ਸਕੂਲ ਬੱਸ/ਵੈਨ ਚਾਲਕਾਂ ਲਈ ਡਿਪਟੀ ਕਮਿਸ਼ਨਰ ਦਾ ਸੰਦੇਸ਼ “

✍️ Reporter: Paras Sharma 🗓 19 Aug 2026, 11:12 PM 👁 17
Share: 💬 WhatsApp 📘 Facebook 𝕏 Post

ਪ੍ਰੈਸ਼ਰ ਹਾਰਨਾ 'ਤੇ ਪਾਬੰਦੀ ਸਬੰਧੀ ਹੁਕਮ ਦੇਣਾ ਭੁੱਲੇ ਡਿਪਟੀ ਕਮਿਸ਼ਨਰ ਸਾਹਿਬ ਸਕੂਲ ਬੱਸ/ਵੈਨ ਚਾਲਕਾਂ ਲਈ ਡਿਪਟੀ ਕਮਿਸ਼ਨਰ ਦਾ ਸੰਦੇਸ਼ “

ਪ੍ਰੈਸ਼ਰ ਹਾਰਨਾ 'ਤੇ ਪਾਬੰਦੀ ਸਬੰਧੀ ਹੁਕਮ ਦੇਣਾ ਭੁੱਲੇ ਡਿਪਟੀ ਕਮਿਸ਼ਨਰ ਸਾਹਿਬ
ਸਕੂਲ ਬੱਸ/ਵੈਨ ਚਾਲਕਾਂ ਲਈ ਡਿਪਟੀ ਕਮਿਸ਼ਨਰ ਦਾ ਸੰਦੇਸ਼
“ਬੱਚਿਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਸੇਫ ਸਕੂਲ ਸੇਫ ਵਾਹਨ ਪਾਲਸੀ ਤਹਿਤ ਜਾਰੀ ਸਾਰੀਆਂ ਹਦਾਇਤਾਂ ਨੂੰ ਸਕੂਲ ਬੱਸਾਂ ਅਤੇ ਵੈਨਾਂ ਦੇ ਚਾਲਕ ਤੇ ਪ੍ਰਬੰਧਕ ਸਖ਼ਤੀ ਨਾਲ ਲਾਗੂ ਕਰਨ। ਵਾਹਨ ਦੇ ਸਾਰੇ ਕਾਗਜ਼ਾਤ, ਵੈਧ ਡਰਾਈਵਿੰਗ ਲਾਈਸੰਸ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਫਸਟ ਏਡ ਕਿੱਟ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਕੰਮਲ ਹੋਣੀਆਂ ਚਾਹੀਦੀਆਂ ਹਨ।
ਚਾਲਕ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਹਰ ਚੀਜ਼ ਤੋਂ ਉੱਪਰ ਰੱਖਣ। ਲੜਕੀਆਂ ਦੀ ਸੁਰੱਖਿਆ ਲਈ ਸਕੂਲ ਬੱਸ/ਵੈਨ ਵਿੱਚ ਲੇਡੀਜ਼ ਅਟੈਂਡੈਂਟ ਦੀ ਮੌਜੂਦਗੀ ਯਕੀਨੀ ਬਣਾਈ ਜਾਵੇ। ਜੇਕਰ ਕਿਸੇ ਵਾਹਨ ਵੱਲੋਂ ਸੇਫ ਸਕੂਲ ਸੇਫ ਵਾਹਨ ਪਾਲਸੀ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਮੋਟਰ ਵਹੀਕਲ ਐਕਟ ਅਧੀਨ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਪਿਆਂ ਨੂੰ ਵੀ ਅਪੀਲ ਹੈ ਕਿ ਬੱਚਿਆਂ ਨੂੰ ਸਕੂਲ ਬੱਸ ਜਾਂ ਵੈਨ ਵਿੱਚ ਬਿਠਾਉਣ ਤੋਂ ਪਹਿਲਾਂ ਵਾਹਨ ਦੇ ਕਾਗਜ਼ਾਤ ਅਤੇ ਡਰਾਈਵਰ ਦਾ ਵੈਧ ਲਾਈਸੰਸ ਜ਼ਰੂਰ ਚੈੱਕ ਕਰਨ। ਆਓ, ਸਾਰੇ ਮਿਲ ਕੇ ਆਪਣੇ ਬੱਚਿਆਂ ਲਈ ਸੁਰੱਖਿਅਤ ਸਕੂਲੀ ਆਵਾਜਾਈ ਯਕੀਨੀ ਬਣਾਈਏ।”

ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ
📲Get App