🔥 TRENDING AXP Faces Multiple Price Target Cuts A... US Woman Arrested After Threatening Sh... Soori's Rs 150 Crore Blockbuster 'Mand... AMCએ સમાજમાં બંને રસ્તાઓ બંધ કરી બુદ્ધ... केरेडारी प्रखंड कांग्रेस कमेटी में भार... રાજકોટના ખોખળદળ અને આસપાસના ગ્રામ્ય વિ...
05 Oct 2026•
ગુજરાતી मराठी ਪੰਜਾਬੀ বাংলা
ਸ਼ੋਕ ਸੰਦੇਸ਼

ਸ਼ੋਕ ਸੰਦੇਸ਼

✍️ Reporter: Paras Sharma 🗓 19 Aug 2026, 10:14 AM 👁 47
Watch on: ▶️ YouTube
Share: 💬 WhatsApp 📘 Facebook 𝕏 Post

ਸ਼ੋਕ ਸੰਦੇਸ਼

ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਾਹੁਲ ਸਿੰਘ ਸਿੱਧੂ ਜੀ ਦੀ ਭੂਆ ਜੀ ਸ੍ਰੀਮਤੀ ਗੁਰਜਿੰਦਰ ਕੌਰ ਜੀ ਅੱਜ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਨਾਲ ਸਮੂਹ ਪਰਿਵਾਰ, ਸਾਕ-ਸਬੰਧੀਆਂ ਅਤੇ ਸਨੇਹੀਆਂ ਵਿੱਚ ਗਹਿਰੇ ਦੁੱਖ ਦੀ ਲਹਿਰ ਹੈ।

ਵਾਹਿਗੁਰੂ ਜੀ ਵਿਛੜੀ ਹੋਈ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਇਹ ਅਸਹਿ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਅਤੇ ਹੌਸਲਾ ਪ੍ਰਦਾਨ ਕਰਨ।

ਸ੍ਰੀਮਤੀ ਗੁਰਜਿੰਦਰ ਜੀ ਕੌਰ ਜੀ ਦਾ ਅੰਤਿਮ ਸੰਸਕਾਰ ਅੱਜ, ਮਿਤੀ 19 ਅਗਸਤ 2026, ਦਿਨ ਬੁੱਧਵਾਰ ਨੂੰ ਠੀਕ ਦੁਪਹਿਰ 12:00 ਵਜੇ ਬਠਿੰਡਾ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਇਸ ਦੁੱਖ ਦੀ ਘੜੀ ਵਿੱਚ ਆਓ, ਅਸੀਂ ਸਾਰੇ ਭਾਈ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਏ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਆਪਣਾ ਸਹਿਯੋਗ ਅਤੇ ਹੌਸਲਾ ਪ੍ਰਦਾਨ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
📲Get App