🔥 ट्रेंडिंग मुरतगंज (कौशांबी) में नगरपालिका की लाप... हजारीबाग के केरेडारी में चंद्रगुप्त को... नव निर्वाचित एमएलसी राहुल राज ने मुख्य... LG monoj sinha Reconstitutes j&k Haj... बिहार के बांका में रजौन थाना के पास मह... एशियन पैरा गेम्स के स्वर्ण पदक विजेता...
31 अक्टू. 2026•
ગુજરાતી मराठी ਪੰਜਾਬੀ বাংলা
राजनीति

PM ਮੋਦੀ ਦੀ ਰਹਿਨੁਮਾਈ ਹੇਠ ਪੰਜਾਬ 'ਚ ਵੀ ਭਾਜਪਾ ਸਰਕਾਰ ਬਣੇਗੀ: ਹਰਿਆਣਾ CM ਨਇਬ ਸੈਣੀ

✍️ रिपोर्टर: Shamsher Singh 🗓 31 अक्टू. 2026, 07:53 PM 👁 20
शेयर करें: 💬 WhatsApp 📘 Facebook 𝕏 Post

PM ਮੋਦੀ ਦੀ ਰਹਿਨੁਮਾਈ ਹੇਠ ਪੰਜਾਬ 'ਚ ਵੀ ਭਾਜਪਾ ਸਰਕਾਰ ਬਣੇਗੀ: ਹਰਿਆਣਾ CM ਨਇਬ ਸੈਣੀ

PM ਮੋਦੀ ਦੀ ਰਹਿਨੁਮਾਈ ਹੇਠ ਪੰਜਾਬ 'ਚ ਵੀ ਭਾਜਪਾ ਸਰਕਾਰ ਬਣੇਗੀ: ਹਰਿਆਣਾ CM ਨਇਬ ਸੈਣੀ
‎Saturday, Oct 31, 2026 ।
‎ਬਲਾਚੌਰ/ਕਾਠਗੜ੍ਹ (need24)— ਭਾਰਤੀ ਜਨਤਾ ਪਾਰਟੀ ਵੱਲੋਂ ਖੇਡ ਪ੍ਰੇਮੀ ਸਮਾਜ ਸੇਵੀ ਰਵੀਇੰਦਰ ਸਿੰਘ ਬਾਗੋਵਾਲ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਕਰਨ ਲਈ ਇਕ ਨਵਯੁੱਗ ਸੰਮੇਲਨ ਪਿੰਡ ਬਾਗੋਵਾਲ ਵਿਖੇ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਸਨ।  ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਸੰਬੋਧਨ ਕਰਦੇ ਕਿਹਾ ਕਿ ਨੌਜਵਾਨ ਰਵੀਇੰਦਰ ਬਾਗੋਵਾਲ ਨੇ ਖੇਡਾਂ ਲਈ ਕੰਮਤ ਕੀਤਾ। ਰਵੀ ਨੇ ਸਮਾਜ ਨੂੰ ਤਰੱਕੀਆਂ ਵੱਲ ਲਿਜਾਉਣ ਦੇ ਯਤਨ ਕੀਤੇ। ਅੱਜ ਰਵੀਇੰਦਰ ਦੀ ਭਾਜਪਾ 'ਚ ਸ਼ਮੂਲੀਅਤ ਲਈ ਉਹ ਇਨ੍ਹਾਂ ਦਾ ਸਵਾਗਤ ਕਰਦੇ ਹਨ ਅਤੇ ਪਾਰਟੀ ਵਿਚ ਰਵੀ ਨੂੰ ਪੂਰਾ ਬਣਦਾ ਸਨਮਾਨ ਮਿਲੇਗਾ। ਰਵੀ ਦੇ ਪਾਰਟੀ ਵਿਚ ਆਉਣ ਨਾਲ ਬਲਾਚੌਰ ਵਿਚ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ।  ਇਸ ਮੌਕੇ ਮੁੱਖ ਮੰਤਰੀ ਹਰਿਆਣਾ ਨੇ ਅੱਜ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਪਟੇਲ ਦੀ ਬਦੌਲਤ ਹੀ ਭਾਰਤ ਦੇ ਵੱਖ-ਵੱਖ ਭਾਗਾਂ ਨੂੰ ਇਕ ਮਾਲਾ ਵਿਚ ਪਰੋ ਕੇ ਅਖੰਡ ਭਾਰਤ ਦੀ ਨੀਂਹ ਰੱਖੀ ਸੀ, ਜਿਸ ਕਰਕੇ ਅੱਜ ਉਨ੍ਹਾਂ ਨੂੰ ਉਹ ਨਮਨ ਕਰਦੇ ਹਨ।
‎ਇਸ ਮੌਕੇ ਪੰਜਾਬ ਸੂਬੇ ਅੰਦਰ ਭਿ੍ਸ਼ਟਾਚਾਰ ਅਤੇ ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ 'ਤੇ ਚਿੰਤਾ ਪ੍ਰਗਟ ਕਰਦਿਆਂ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ 'ਆਪ' ਨੇ ਸਿਰਫ਼ ਚੁਟਕਲੇ ਸੁਣਾ ਕੇ ਲੋਕਾਂ ਦਾ ਪੇਟ ਭਰਿਆ ਹੈ। ਸਰਦਾਰ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਜੋ ਆਪਣੇ ਆਪ ਨੂੰ ਕੱਟੜ ਈਮਾਨਦਾਰ ਦੱਸਦੇ ਹਨ, ਇਹ ਤਾਂ ਕਾਂਗਰਸ ਪਾਰਟੀ ਤੋਂ ਵੀ ਵੱਡੇ ਭ੍ਰਿਸ਼ਟਾਚਾਰ ਸਾਬਤ ਹੋਏ ਹਨ। ਉਨ੍ਹਾਂ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨ੍ਹਾਂ ਦੀ 25 ਲੱਖ ਨੌਕਰੀਆਂ ਦੇਣਗੇ ਪਰ ਇਹ ਵਾਅਦਾ ਵੀ ਇਨ੍ਹਾਂ ਦੀ ਗੱਪ ਸਾਬਤ ਹੋਇਆ। ਬਿਨਾਂ ਵਿਧਾਇਕ, ਮੰਤਰੀ ਦੀ ਸਿਫਾਰਿਸ਼ ਉਤੇ ਨੌਕਰੀਆਂ ਨਹੀਂ ਮਿਲਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਐਕਸਾਈਜ਼ ਇੰਸਪੈਕਟਰਾਂ ਦੀ ਜੋ ਭਰਤੀ ਕੀਤੀ ਗਈ, ਉਸ ਵਿਚ ਵੱਡਾ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ। ਇਕੋ ਉਮੀਦਵਾਰ ਦੋ ਪ੍ਰੀਖਿਆ ਕੇਂਦਰਾਂ 'ਚ ਇਕੋ ਸਮੇਂ ਪੇਪਰ ਆਉਂਦੇ ਦੇ ਅੰਕੜੇ ਜਨਤਕ ਹੋਏ। ਉਨ੍ਹਾਂ ਸੂਬਾ ਸਰਕਾਰ ਉਤੇ ਉਕਤ ਭਰਤੀ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਗਾਇਆ।
‎ਸੈਣੀ ਨੇ ਦੱਸਿਆ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਧੱਸ ਗਿਆ ਹੈ। ਇਹ ਦਿਨਾਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦੇ ਸਨ ਸਗੋਂ ਸਾਲਾਂ ਵਿਚ ਨਸ਼ਾ ਦੁੱਗਣਾ ਹੋਇਆ। ਉਨ੍ਹਾਂ ਕਿਹਾ ਕਿ ਮਾਨ ਅਤੇ ਕੇਜਰੀਵਾਲ ਵੋਟ ਲਈ ਰਾਜਨੀਤੀ ਕਰਦੇ ਹਨ, ਲੋਕਾਂ ਦੀ ਸੇਵਾ ਲਈ ਨਹੀਂ। ਹਰਿਆਣਾ ਸਬੇ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ 'ਚ ਹਰਿਆਣਾ ਸੂਬਾ ਬਹੁਤ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਭੈਣਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ, ਉਹ ਪਹਿਲੇ ਹੀ ਬਜਟ 'ਚ 2100 ਦੀ ਪੈਨਸ਼ਨ ਲਈ ਢਾਈ ਹਜ਼ਾਰ ਕਰੋੜ ਰੁਪਏ ਭੈਣਾਂ ਨੂੰ ਦਿੱਤੇ ਪਰ ਸੂਬਾ ਪੰਜਾਬ ਦੀ ਮਾਨ ਸਰਕਾਰ ਪੰਜਵਾਂ ਸਾਲ ਪੂਰਾ ਕਰਨ ਜਾ ਰਹੀ ਹੈ, ਹੁਣ ਉਹ ਵੀ ਇਕ ਹਜ਼ਾਰ ਰੁਪਏ ਦੇਣ ਦੀਆਂ ਝੂਠੀਆਂ ਬਿਆਨਬਾਜ਼ੀਆਂ ਕਰ ਰਹੇ ਹਨ, ਜਦਕਿ ਇਹ ਰਕਮ ਸਰਕਾਰ ਬਣਨ ਸਮੇਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਮੁਕਾਬਲੇ ਹਰਿਾਣਾ ਸੂਬਾ ਔਰਤਾਂ ਨੂੰ 2100 ਰੁਪਏ ਦੇ ਰਿਹਾ। ਪੰਜਾਬ 'ਚ ਸਰਕਾਰ ਬਣਨ 'ਤੇ 'ਆਪ' ਪਾਰਟੀ ਨਾਲੋਂ ਦੁੱਗਣੇ ਅਤੇ ਪਹਿਲੇ ਸਾਲ ਹੀ ਸ਼ੁਰੂ ਕਰ ਦਿੱਤੇ ਜਾਣਗੇ | ਸੈਣੀ ਨੇ ਕਿਹਾ ਕਿ ਹੜ੍ਹਾਂ ਸਮੇਂ ਪੰਜਾਬ ਵਿਚ ਕੇਂਦਰ ਸਰਕਾਰ ਨੇ 16 ਸੌ ਕਰੋੜ ਪੰਜਾਬ ਨੂੰ ਦਿੱਤੇ ਸਨ ਪਰ ਇਸ ਸਰਕਾਰ ਨੇ ਕਿਸਾਨਾਂ ਨੂੰ ਨਹੀਂ ਦਿੱਤੇ ਸਗੋਂ ਹੋਰ ਨਿੱਜੀ ਪਾਰਟੀ ਦੇ ਫਾਇਦੇ ਲਈ ਖ਼ਰਚੇ ਅਤੇ ਦੂਜੇ ਪਾਸੇ ਕੇਂਦਰ ਵੱਲੋਂ ਦਿੱਤੇ ਪੈਸਿਆਂ ਬਾਰੇ ਗਲਤ ਭਰਮ ਪੈਦਾ ਕੀਤਾ। ਸੈਣੀ ਨੇ ਕਿਹਾ ਕਿ ਅਸੀਂ ਆਪਣੇ ਪੰਜਾਬੀ ਕਿਸਾਨਾਂ ਲਈ ਹਰਿਆਣਾ ਸਰਕਾਰ ਨੇ ਤਿੰਨ ਕਰੋੜ ਦਵਾਈਆਂ ਭੇਜੀਆਂ ਸਨ ਪਰ ਮਾਨ ਸਰਕਾਰ ਨੇ ਸਾਨੂੰ ਪੰਜਾਬ ਵਿਚ ਵੰਡਣ ਦੀ ਇਜਾਜ਼ਤ ਨਾ ਦਿੱਤੀ |
‎ਉਨ੍ਹਾਂ ਮੰਚ ਉਤੋਂ ਪਿੰਡ ਬਾਗੋਵਾਲ ਦੇ ਸਰਪੰਚ ਨੂੰ ਪੁੱਛਿਆ ਕਿ ਤੁਹਾਨੂੰ ਪੰਜਾਬ ਸਰਕਾਰ ਨੇ ਕਿੰਨੀ ਗ੍ਰਾਂਟ ਦਿੱਤੀ ਹੈ ਤਾਂ ਸਰਪੰਚ ਨਰੇਸ਼ ਕੁਮਾਰ ਵੱਲੋਂ ਜਾਣਕਾਰੀ ਮੁਤਾਬਕ ਸੈਣੀ ਨੇ ਕਿਹਾ ਕਿ 18 ਲੱਖ ਰੁਪਏ ਕੇਂਦਰ ਸਰਕਾਰ ਦੇ ਆਏ, ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ। ਸੈਣੀ ਨੇ ਇਸ ਨੂੰ ਮੰਦਭਾਗਾ ਦੱਸਿਆ।
‎ਕਿਸਾਨਾਂ ਦੀ ਗੱਲ ਕਰਦਿਆਂ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਕਿਸਾਨਾਂ ਨੂੰ ਫ਼ਸਲਾਂ ਦੀ ਐੱਮ. ਐੱਸ. ਪੀ. ਦਿੱਤੀ ਜਾ ਰਹੀ ਹੈ ਪਰ ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਰਵੀਇੰਦਰ ਬਾਗੋਵਾਲ ਨੇ ਕਿਹਾ ਕਿ ਅੱਜ ਬਲਾਚੌਰ ਨਿਵਾਸੀਆਂ ਨੇ ਨਵਯੁੱਗ ਸੰਮੇਲਨ ਪਾਰਟੀ ਦੇ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕਰਕੇ ਇਹ ਦਰਸਾ ਦਿੱਤਾ ਹੈ ਕਿ ਲੋਕ ਬਲਾਚੌਰ ਵਿਚ ਭਾਜਪਾ ਦੀ ਸਰਕਾਰ ਲਿਆਉਣ ਲਈ ਤਿਆਰ ਹਨ। ਉਨ੍ਹਾਂ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ, ਓਮ ਪ੍ਰਕਾਸ਼ ਚੌਧਰੀ ਚੇਅਰਮੈਨ ਹਰਿਆਣਾ ਅਤੇ ਸਮੁੱਚੀ ਹਾਜ਼ਰ ਬਾਹਰੋਂ ਆਈ ਲੀਡਰਸ਼ਿਪ ਅਤੇ ਭਾਜਪਾ ਦੇ ਸਥਾਨਕ ਆਗੂਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ |
📲Get App