🔥 TRENDING Eknath Shinde Targets Uddhav Thackeray... Prince William and Kate Middleton atte... ਪ੍ਰਾਚੀਨ ਸ੍ਰੀ ਹਨੁਮਾਨ ਮੰਦਿਰ ਬਰਨੇ ਵਾਲਾ, ਧ... Maharashtra Bans Children Under 12 fro... એસીબીની સફળ ટ્રેપ કેસ ਪੰਜਾਬ ''ਚ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਖੇ...
17 Nov 2026•
ગુજરાતી मराठी ਪੰਜਾਬੀ বাংলা
Politics

ਸੁਖਬੀਰ ਬਾਦਲ ਨੇ ਦੂਜੀ ਵਾਰ ਰੱਦ ਕੀਤੀ 'ਬੱਸ ਯਾਤਰਾ', PM ਮੋਦੀ ਦੇ ਪੰਜਾਬ ਆਉਣ ਦੀ ਚਰਚਾ

✍️ Reporter: Shamsher Singh 🗓 17 Nov 2026, 07:58 PM 👁 17
Share: 💬 WhatsApp 📘 Facebook 𝕏 Post

ਸੁਖਬੀਰ ਬਾਦਲ ਨੇ ਦੂਜੀ ਵਾਰ ਰੱਦ ਕੀਤੀ 'ਬੱਸ ਯਾਤਰਾ', PM ਮੋਦੀ ਦੇ ਪੰਜਾਬ ਆਉਣ ਦੀ ਚਰਚਾ

ਸੁਖਬੀਰ ਬਾਦਲ ਨੇ ਦੂਜੀ ਵਾਰ ਰੱਦ ਕੀਤੀ 'ਬੱਸ ਯਾਤਰਾ', PM ਮੋਦੀ ਦੇ ਪੰਜਾਬ ਆਉਣ ਦੀ ਚਰਚਾ
‎Tuesday, Nov 17, 2026 ।
‎ਬਠਿੰਡਾ/ਚੰਡੀਗੜ੍ਹ (ssm) : ਪੰਜਾਬ ਦੀ ਸਿਆਸਤ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਗਠਜੋੜ ਹੋਣ ਦੀਆਂ ਚਰਚਾਵਾਂ ਨੇ ਇੱਕ ਵਾਰ ਫਿਰ ਜ਼ੋਰ ਫੜ੍ਹ ਲਿਆ ਹੈ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਜ਼ਿਲ੍ਹੇ ਦੇ ਧਾਰਮਿਕ ਅਤੇ ਸਿਆਸੀ ਪੱਖੋਂ ਮਹੱਤਵਪੂਰਨ ਹਲਕੇ ਤਲਵੰਡੀ ਸਾਬੋ 'ਚ ਪ੍ਰਸਤਾਵਿਤ ਆਪਣੀ ਬੱਸ ਯਾਤਰਾ ਦੂਜੀ ਵਾਰ ਰੱਦ ਕਰ ਦਿੱਤੀ ਹੈ। ਪਹਿਲਾਂ 10 ਨਵੰਬਰ ਨੂੰ ਤੈਅ ਕੀਤਾ ਗਿਆ ਇਹ ਪ੍ਰੋਗਰਾਮ 16 ਨਵੰਬਰ ਲਈ ਮੁਲਤਵੀ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਮੁੜ ਰੱਦ ਕਰ ਦਿੱਤਾ ਗਿਆ ਹੈ। ਫਿਲਹਾਲ ਪਾਰਟੀ ਵੱਲੋਂ ਪ੍ਰੋਗਰਾਮ ਦੀ ਕੋਈ ਨਵੀਂ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ। ਸੁਖਬੀਰ ਬਾਦਲ ਦੀ ਬੱਸ ਯਾਤਰਾ ਰੱਦ ਹੋਣ ਦਾ ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਨੂੰ ਲੈ ਕੇ ਗੱਲਬਾਤ ਦੀਆਂ ਚਰਚਾਵਾਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਸਿਆਸੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਤੇ 22 ਨਵੰਬਰ ਨੂੰ ਬਠਿੰਡਾ ਪਹੁੰਚ ਸਕਦੇ ਹਨ। ਉਨ੍ਹਾਂ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਿਆਸੀ ਕਿਆਸ ਲਗਾਏ ਜਾ ਰਹੇ ਹਨ। ਚਰਚਾ ਹੈ ਕਿ ਇਸ ਦੌਰੇ ਦੌਰਾਨ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਬਾਰੇ ਕੋਈ ਵੱਡਾ ਐਲਾਨ ਹੋ ਸਕਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੇ ਦੌਰੇ ਅਤੇ ਗਠਜੋੜ ਦੇ ਰਸਮੀ ਐਲਾਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
📲Get App