🔥 ट्रेंडिंग Reduced Air Pollution in Bay of Bengal... बिहार के होटल में बाइक की चाबी विवाद म... Heavy Rainfall in Karnataka Brings Rel... India Sees Strong Growth in Pomegranat... ਪੰਜਾਬ : ਇੱਟਾਂ ਦੇ ਭੱਠਿਆਂ ਲਈ ਜਾਰੀ ਹੋਏ ਨਵ... Banking Union Launches Cyber Security...
25 अक्टू. 2026•
ગુજરાતી मराठी ਪੰਜਾਬੀ বাংলা
राजनीति

''ਮਨ ਕੀ ਬਾਤ'' ''ਚ ਹੋਇਆ ਪੰਜਾਬ ਦਾ ਜ਼ਿਕਰ ! PM ਮੋਦੀ ਨੇ ''ਨਵ ਤ੍ਰਿੰਝਣ'' ਦੀ ਰੱਜ ਕੇ ਕੀਤੀ ਸ਼ਲਾਘਾ

✍️ रिपोर्टर: Shamsher Singh 🗓 25 अक्टू. 2026, 02:06 PM 👁 20
शेयर करें: 💬 WhatsApp 📘 Facebook 𝕏 Post

''ਮਨ ਕੀ ਬਾਤ'' ''ਚ ਹੋਇਆ ਪੰਜਾਬ ਦਾ ਜ਼ਿਕਰ ! PM ਮੋਦੀ ਨੇ ''ਨਵ ਤ੍ਰਿੰਝਣ'' ਦੀ ਰੱਜ ਕੇ ਕੀਤੀ ਸ਼ਲਾਘਾ

''ਮਨ ਕੀ ਬਾਤ'' ''ਚ ਹੋਇਆ ਪੰਜਾਬ ਦਾ ਜ਼ਿਕਰ ! PM ਮੋਦੀ ਨੇ ''ਨਵ ਤ੍ਰਿੰਝਣ'' ਦੀ ਰੱਜ ਕੇ ਕੀਤੀ ਸ਼ਲਾਘਾ
‎Sunday, Oct 25, 2026 ।
‎ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 139ਵੇਂ ਐਪੀਸੋਡ ਦੌਰਾਨ ਪੰਜਾਬ ਦੇ ਮਾਲਵਾ ਖੇਤਰ 'ਚ ਚੱਲ ਰਹੇ 'ਖੇਤੀ ਵਿਰਾਸਤ ਮਿਸ਼ਨ' ਅਤੇ ਉਨ੍ਹਾਂ ਦੀ ਖਾਸ ਪਹਿਲਕਦਮੀ 'ਨਵ ਤ੍ਰਿੰਝਣ' ਦੀ ਰੱਜ ਕੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਸਥਾ ਕੁਦਰਤੀ ਕਪਾਹ ਦੀ ਖੇਤੀ ਅਤੇ ਪੰਜਾਬ ਦੀ ਪਰੰਪਰਾਗਤ ਬੁਣਾਈ ਨੂੰ ਸੁਰਜੀਤ ਕਰ ਕੇ ਜਿੱਥੇ ਵਾਤਾਵਰਣ ਦੀ ਰਾਖੀ ਕਰ ਰਹੀ ਹੈ, ਉੱਥੇ ਹੀ ਪੇਂਡੂ ਔਰਤਾਂ ਦੇ ਜੀਵਨ 'ਚ ਵੀ ਵੱਡੀ ਤਬਦੀਲੀ ਲਿਆ ਰਹੀ ਹੈ।
‎ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਾਲਵਾ ਖੇਤਰ 'ਚ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਤੋਂ ਬਿਨਾਂ ਆਰਗੈਨਿਕ ਕਪਾਹ ਉਗਾਈ ਜਾ ਰਹੀ ਹੈ। ਇੱਥੋਂ ਤੱਕ ਕਿ ਕੁਦਰਤੀ ਰੰਗਾਂ ਵਾਲੀ ਕਪਾਹ ਵੀ ਉਗਾਈ ਜਾ ਰਹੀ ਹੈ, ਤਾਂ ਜੋ ਧਾਗੇ ਅਤੇ ਕੱਪੜੇ ਨੂੰ ਰੰਗਣ ਲਈ ਕਿਸੇ ਵੀ ਰਸਾਇਣਕ ਡਾਈ ਦੀ ਲੋੜ ਨਾ ਪਵੇ, ਜੋ ਵਾਤਾਵਰਨ ਲਈ ਬਹੁਤ ਵੱਡਾ ਵਰਦਾਨ ਹੈ।
‎ਨਵ ਤ੍ਰਿੰਝਣ' ਵੱਲੋਂ ਸ਼ੁਰੂ ਕੀਤੇ ਗਏ ਬੁਣਾਈ ਸਕੂਲ ਰਾਹੀਂ ਪਰੰਪਰਾਗਤ ਹੈਂਡਲੂਮ ਦੀ ਕਲਾ ਅਗਲੀ ਪੀੜ੍ਹੀ ਤੱਕ ਪਹੁੰਚਾਈ ਜਾ ਰਹੀ ਹੈ। ਇਸ ਨਾਲ ਕਦੇ ਮਜ਼ਦੂਰੀ ਜਾਂ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਹੁਣ ਬੁਣਾਈ ਦੇ ਮਾਹਿਰ ਬਣ ਕੇ ਆਤਮ-ਨਿਰਭਰ ਹੋ ਰਹੀਆਂ ਹਨ।
‎
‎ਇਸ ਦੌਰਾਨ ਪੀ.ਐੱਮ. ਮੋਦੀ ਨੇ ਰੇਖਾ ਰਾਣੀ ਨਾਂ ਦੀ ਇਕ ਔਰਤ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਸ ਨੇ ਇਸ ਸਕੂਲ ਤੋਂ ਟ੍ਰੇਨਿੰਗ ਲੈ ਕੇ ਇੱਕ ਖੂਬਸੂਰਤ ਸ਼ਾਲ ਤਿਆਰ ਕੀਤੀ, ਜਿਸ ਨੂੰ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਨੂੰ ਭੇਂਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਪੰਜਾਬ ਦੀਆਂ ਕਈ ਔਰਤਾਂ ਦਾ ਵੀ ਖ਼ਾਸ ਜ਼ਿਕਰ ਕੀਤਾ, ਜਿਨ੍ਹਾਂ 'ਚ ਪਹਿਲਾਂ ਖੇਤਾਂ 'ਚ ਮਜ਼ਦੂਰੀ ਕਰਨ ਵਾਲੀ ਰਮਨਦੀਪ ਕੌਰ, ਜੋ ਹੁਣ ਇੱਕ ਮਾਨਤਾ ਪ੍ਰਾਪਤ ਹੈਂਡਲੂਮ ਮਾਹਿਰ ਹੈ, ਸੁਨੇਹਾ ਦੇਵੀ ਜੋ ਕਿ ਪਹਿਲਾਂ ਘਰਾਂ 'ਚ ਕੰਮ ਕਰਦੀ ਸੀ ਤੇ ਹੁਣ ਹੈਂਡਲੂਮ 'ਤੇ ਸ਼ਾਨਦਾਰ ਕੱਪੜਾ ਤਿਆਰ ਕਰ ਰਹੀ ਹੈ ਤੇ ਖੇਤਾਂ 'ਚ ਮਜ਼ਦੂਰੀ ਛੱਡ ਕੇ ਬੁਣਾਈ ਰਾਹੀਂ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰਨ ਵਾਲੀ ਰਜਨੀ ਕੌਰ ਦਾ ਨਾਂ ਸ਼ਾਮਲ ਹੈ।
‎ਪ੍ਰਧਾਨ ਮੰਤਰੀ ਨੇ 'ਰਾਸ਼ਟਰੀ ਹੈਂਡਲੂਮ ਦਿਵਸ' ਮੌਕੇ ਇਸ ਟੀਮ ਨਾਲ ਹੋਈ ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ 'ਨਵ ਤ੍ਰਿੰਝਣ' ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
📲Get App