🔥 TRENDING Central Government Announces Dearness... AI Architects, Data Scientists and Clo... गढ़मुक्तेश्वर और आसपास के इलाकों में ध... बड़ौनी एवं दतिया में साधू तिवारी की भक... Special Documentary on Nagarahole Nati... Documentary on Nagarhole National Park...
21 Oct 2026•
ગુજરાતી मराठी ਪੰਜਾਬੀ বাংলা
Crime

ਨਿਹੰਗਾਂ ਵਲੋਂ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ PGI ਲਿਜਾਣ ਦਾ ਵਿਰੋਧ, ਕਰ ਦਿੱਤਾ ਸਪੱਸ਼ਟ ਐਲਾਨ

✍️ Reporter: Shamsher Singh 🗓 21 Oct 2026, 01:40 PM 👁 9
Share: 💬 WhatsApp 📘 Facebook 𝕏 Post

ਨਿਹੰਗਾਂ ਵਲੋਂ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ PGI ਲਿਜਾਣ ਦਾ ਵਿਰੋਧ, ਕਰ ਦਿੱਤਾ ਸਪੱਸ਼ਟ ਐਲਾਨ

ਨਿਹੰਗਾਂ ਵਲੋਂ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ PGI ਲਿਜਾਣ ਦਾ ਵਿਰੋਧ, ਕਰ ਦਿੱਤਾ ਸਪੱਸ਼ਟ ਐਲਾਨ
‎Wednesday, Oct 21, 2026 ।
‎ਮਾਨਸਾ (need24) : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੀ. ਜੀ. ਆਈ. ਚੰਡੀਗੜ੍ਹ ਲਿਜਾਣ ਦੇ ਮਾਮਲੇ 'ਚ ਕੁਝ ਨਿਹੰਗ ਸਿੰਘਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਨਿਹੰਗ ਸਿੰਘਾਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਸਿਵਲ ਹਸਪਤਾਲ ਨਹੀਂ ਪਹੁੰਚਦੇ, ਉਦੋਂ ਤੱਕ ਉਹ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚੋਂ ਚੁੱਕਣ ਨਹੀਂ ਦੇਵਾਂਗੇ।
‎ਇਸ ਵਿਰੋਧ ਕਾਰਨ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਜਾਣ ਦੀ ਪ੍ਰਕਿਰਿਆ ਨੂੰ ਲੈ ਕੇ ਸਥਿਤੀ ਬਣੀ ਹੋਈ ਹੈ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਮੌਜੂਦਗੀ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇ।
‎ਇਸ ਘਟਨਾਕ੍ਰਮ ਕਾਰਨ ਸਿਵਲ ਹਸਪਤਾਲ 'ਚ ਮੌਜੂਦ ਲੋਕਾਂ ਦੀ ਨਜ਼ਰ ਹੁਣ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੇ ਪਹੁੰਚਣ ਅਤੇ ਅਗਲੇ ਫ਼ੈਸਲੇ ’ਤੇ ਟਿਕੀ ਹੋਈ ਹੈ। ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਪੀ. ਜੀ. ਆਈ. 'ਚ ਕਰਵਾਇਆ ਜਾਣਾ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਪਰਵਿੰਦਰ ਝੋਟਾ ਦੇ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ।
📲Get App