🔥 TRENDING West Bengal Renames Workplace Harassme... Business Today Releases 22‑ and 24‑Car... West Bengal Police Inspector Suspended... Supreme Court rules public servant det... Delhi Announces November 16 Holiday fo... Bihar Board Launches Free JEE‑NEET Coa...
10 Nov 2026•
ગુજરાતી मराठी ਪੰਜਾਬੀ বাংলা

ਬਠਿੰਡਾ ਪੁਲਿਸ ਦੀ PCR ECO-7 ਟੀਮ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਸੜਕ ਕਿਨਾਰੇ ਮਹਿਲਾ ਦੀ ਕਰਵਾਈ ਸੁਰੱਖਿਅਤ ਡਿਲੀਵਰੀ

✍️ Reporter: Jiwan kumar 🗓 10 Nov 2026, 07:57 PM 👁 16
Share: 💬 WhatsApp 📘 Facebook 𝕏 Post

ਬਠਿੰਡਾ ਪੁਲਿਸ ਦੀ PCR ECO-7 ਟੀਮ ਨੇ ਜਨਤਾ ਨਗਰ ਵਿੱਚ ਜਣੇਪੇ ਦੇ ਦਰਦ ਨਾਲ ਪੀੜਤ ਮਹਿਲਾ ਦੀ ਮਦਦ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਨੇੜਲੇ ਘਰ ਦੀਆਂ ਮਹਿਲਾਵਾਂ ਦੇ ਸਹਿਯੋਗ ਨਾਲ ਬੱਚੀ ਦਾ ਜਨਮ ਹੋਇਆ ਅਤੇ ਪੁਲਿਸ ਨੇ ਮਾਂ-ਧੀ ਨੂੰ ਸੁਰੱਖਿਅਤ ਘਰ ਪਹੁੰਚਾਇਆ।

ਬਠਿੰਡਾ, 10 ਨਵੰਬਰ (ਜੀਵਨ ਬਾਂਸਲ): ਬਠਿੰਡਾ ਪੁਲਿਸ ਦੀ PCR ECO-7 ਟੀਮ ਨੇ ਆਪਣੀ ਡਿਊਟੀ ਦੇ ਨਾਲ-ਨਾਲ ਮਨੁੱਖਤਾ ਅਤੇ ਸੇਵਾ ਭਾਵਨਾ ਦੀ ਮਿਸਾਲ ਪੇਸ਼ ਕਰਦਿਆਂ ਜਣੇਪੇ ਦੇ ਦਰਦ ਨਾਲ ਤੜਫ ਰਹੀ ਇੱਕ ਮਹਿਲਾ ਦੀ ਮਦਦ ਕੀਤੀ। ਪੁਲਿਸ ਮੁਲਾਜ਼ਮਾਂ ਦੀ ਸਮੇਂ ਸਿਰ ਪਹੁੰਚ ਅਤੇ ਸੂਝ-ਬੂਝ ਸਦਕਾ ਮਹਿਲਾ ਨੇ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਟੀਮ ਨੇ ਮਾਂ ਅਤੇ ਨਵਜੰਮੀ ਬੱਚੀ ਦੀ ਦੇਖਭਾਲ ਕਰਦਿਆਂ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ।
ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, 9 ਨਵੰਬਰ ਨੂੰ PCR ECO-7 ਦੀ ਟੀਮ ਨੂੰ ਸੀਰਾ ਮਹੰਤ, ਜਨਤਾ ਨਗਰ ਵੱਲੋਂ ਸੂਚਨਾ ਮਿਲੀ ਕਿ ਜਨਤਾ ਨਗਰ ਦੀ ਮੇਨ ਰੋਡ ’ਤੇ ਸਰਹਿੰਦ ਨਹਿਰ ਨੇੜੇ ਇੱਕ ਮਹਿਲਾ ਦਰਦ ਨਾਲ ਤੜਫ ਰਹੀ ਹੈ ਅਤੇ ਉਸ ਨੂੰ ਤੁਰੰਤ ਮਦਦ ਦੀ ਲੋੜ ਹੈ।
ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚ ਗਈ। ਮਹਿਲਾ ਦੀ ਹਾਲਤ ਦੇਖਣ ’ਤੇ ਪਤਾ ਲੱਗਾ ਕਿ ਉਹ ਗਰਭਵਤੀ ਹੈ ਅਤੇ ਉਸ ਨੂੰ ਜਣੇਪੇ ਦਾ ਤੇਜ਼ ਦਰਦ ਹੋ ਰਿਹਾ ਹੈ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਸਰਕਾਰੀ ਗੱਡੀ ਰਾਹੀਂ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ, ਪਰ ਮਹਿਲਾ ਦੀ ਹਾਲਤ ਅਜਿਹੀ ਸੀ ਕਿ ਉਹ ਅੱਗੇ ਸਫ਼ਰ ਕਰਨ ਦੇ ਸਮਰੱਥ ਨਹੀਂ ਸੀ।
ਇਸ ਨਾਜ਼ੁਕ ਸਥਿਤੀ ਵਿੱਚ ਪੁਲਿਸ ਪਾਰਟੀ ਨੇ ਸਮਝਦਾਰੀ ਦਿਖਾਉਂਦਿਆਂ ਨੇੜਲੇ ਘਰ ਵਿੱਚ ਮੌਜੂਦ ਮਹਿਲਾਵਾਂ ਦੀ ਮਦਦ ਲਈ। ਉਨ੍ਹਾਂ ਦੇ ਸਹਿਯੋਗ ਨਾਲ ਮਹਿਲਾ ਨੇ ਇੱਕ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੁਲਿਸ ਟੀਮ ਨੇ ਮਾਂ ਅਤੇ ਬੱਚੀ ਦੀ ਦੇਖਭਾਲ ਕੀਤੀ ਅਤੇ ਤੁਰੰਤ ਲੋੜੀਂਦੇ ਕੱਪੜਿਆਂ ਦਾ ਪ੍ਰਬੰਧ ਵੀ ਕੀਤਾ।
ਪੁਲਿਸ ਵੱਲੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਤੋਂ ਬਾਅਦ PCR ECO-7 ਦੀ ਟੀਮ ਨੇ ਮਾਂ ਅਤੇ ਨਵਜੰਮੀ ਬੱਚੀ ਨੂੰ ਪਰਿਵਾਰ ਸਮੇਤ ਸਰਕਾਰੀ ਗੱਡੀ ਵਿੱਚ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ।
ਪਰਿਵਾਰ ਵੱਲੋਂ ਇਸ ਮੁਸ਼ਕਲ ਸਮੇਂ ਵਿੱਚ ਸਹਾਇਤਾ ਕਰਨ ਅਤੇ ਮਾਂ-ਧੀ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਪੁਲਿਸ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਬਠਿੰਡਾ ਪੁਲਿਸ ਨੇ ਕਿਹਾ ਕਿ ਪੁਲਿਸ ਸਿਰਫ਼ ਕਾਨੂੰਨ-ਵਿਵਸਥਾ ਕਾਇਮ ਰੱਖਣ ਤੱਕ ਹੀ ਸੀਮਤ ਨਹੀਂ, ਸਗੋਂ ਲੋੜ ਪੈਣ ’ਤੇ ਨਾਗਰਿਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਵੀ ਵਚਨਬੱਧ ਹੈ।
📲Get App