🔥 TRENDING Telugu Actor Sharwanand’s Film ‘Bhogi’... Anaswara Rajan Claims Telugu Cinema Ou... Gujarat, Uttarakhand, Arunachal Prades... Arunachal Releases Four Protesters Ove... Indian Army Refutes Allegations of Chi... Pulwama MLA Urges Raising Jammu Kashmi...
07 Nov 2026•
ગુજરાતી मराठी ਪੰਜਾਬੀ বাংলা
Politics

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ''ਚ ਪੰਜਾਬ ਦੀ ਸੱਤਾ ''ਚ ਪਰਤੇਗੀ ਕਾਂਗਰਸ

✍️ Reporter: Shamsher Singh 🗓 07 Nov 2026, 08:20 PM 👁 13
Share: 💬 WhatsApp 📘 Facebook 𝕏 Post

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ''ਚ ਪੰਜਾਬ ਦੀ ਸੱਤਾ ''ਚ ਪਰਤੇਗੀ ਕਾਂਗਰਸ

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ''ਚ ਪੰਜਾਬ ਦੀ ਸੱਤਾ ''ਚ ਪਰਤੇਗੀ ਕਾਂਗਰਸ
‎Saturday, Nov 07, 2026।
‎ਜਲੰਧਰ (ssm)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ 'ਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ਆਯੋਜਿਤ 'ਇਨਸਾਫ਼ ਰੈਲੀ' 'ਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ 'ਚ ਲੋਕਾਂ ਦਾ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਸੂਬੇ 'ਚ ਕਾਂਗਰਸ ਦੇ ਪੱਖ ’ਚ ਮਾਹੌਲ ਬਣ ਰਿਹਾ ਹੈ।
‎ਚੰਨੀ ਨੇ ਕਿਹਾ ਕਿ ਰੈਲੀ 'ਚ ਉਮੜੀ ਭਾਰੀ ਭੀੜ ਨੇ ਕਾਂਗਰਸ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਜ਼ਾਹਿਰ ਕੀਤਾ ਹੈ। ਸੂਬੇ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ ਅਤੇ ਬਦਲਾਅ ਚਾਹੁੰਦੀ ਹੈ। ਲੋਕ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ, ਰੁਜ਼ਗਾਰ, ਗੁਣਵੱਤਾਪੂਰਨ ਸਿੱਖਿਆ, ਸਿਹਤ ਸਹੂਲਤਾਂ ਅਤੇ ਪੰਜਾਬ ਦੇ ਵਿਕਾਸ ਦੀ ਉਮੀਦ ਕਾਂਗਰਸ ਤੋਂ ਲਗਾ ਰਹੇ ਹਨ।
‎
‎ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨਸਾਫ਼ ਰੈਲੀ 'ਚ ਸਾਰੇ ਵਰਗਾਂ ਦੀ ਭਾਗੀਦਾਰੀ ਨੇ ਕਾਂਗਰਸ ਦੀ ਮਜ਼ਬੂਤੀ ਦਾ ਸੰਦੇਸ਼ ਦਿੱਤਾ ਹੈ। ਚੰਨੀ ਨੇ ਕਿਹਾ ਕਿ ਸਾਲ 2027 'ਚ ਕਾਂਗਰਸ ਸੱਤਾ 'ਚ ਪਰਤ ਕੇ ਪੰਜਾਬ 'ਚ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਦਾ ਨਵਾਂ ਅਧਿਆਏ ਸ਼ੁਰੂ ਕਰੇਗੀ।
📲Get App