🔥 ट्रेंडिंग टीएनएमसी ने तेलंगाना में डॉक्टरों व नि... तेलंगाना के ₹1,286 करोड़ के रोड प्रोजे... जगतसिंघपुर में फायरक्रैकर विस्फोट से ए... एयर इंडिया और इंडीगो ने हमले के बाद रि... ओडिशा ने ओबीसी कोटा पहल के लिए नई आयोग... सुप्रीम कोर्ट जस्टिस शील नागू ने पंजाब...
09 अक्टू. 2026•
ગુજરાતી मराठी ਪੰਜਾਬੀ বাংলা
अपराध

LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ

✍️ रिपोर्टर: Shamsher Singh 🗓 09 अक्टू. 2026, 12:58 PM 👁 26
यहाँ देखें: ▶️ YouTube
शेयर करें: 💬 WhatsApp 📘 Facebook 𝕏 Post

LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ

ਫਗਵਾੜਾ ( ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੀ ਜਾਂਚ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਸ ਨੇ ਕਥਿਤ ਤੌਰ 'ਤੇ ਕੁੜੀ ਨਾਲ ਜਬਰ-ਜ਼ਿਨਾਹ ਦੀ ਵਾਇਰਲ ਸੋਸ਼ਲ ਮੀਡੀਆ ਪੋਸਟ ਦੇ ਮੂਲ ਸਰੋਤ ਦਾ ਪਤਾ ਲਗਾ ਲਿਆ ਹੈ। ਇਹ ਪੋਸਟ ਐੱਲ. ਪੀ. ਯੂ. ਦੀ ਪਹਿਲੇ ਸਾਲ ਦੀ ਇਕ ਵਿਦਿਆਰਥਣ ਨੇ ਰੈਡਿਟ 'ਤੇ ਪਾਈ ਸੀ।
‎
‎ਪੁਲਸ ਨੂੰ ਰੈਡਿਟ ਦੇ ਅਮਰੀਕਾ ਸਥਿਤ ਹੈੱਡਕੁਆਰਟਰ ਨਾਲ ਸੰਬੰਧਤ ਉਪਯੋਗ ਕਰਤਾ ਦਗੀ ਜਾਣਕਾਰੀ ਮਿਲੀ। ਪੰਜਾਬ ਪੁਲਸ ਦੀਆਂ ਤਕਨੀਕੀ ਅਤੇ ਸਾਈਬਰ ਟੀਮਾਂ ਨੇ ਵਿਦਿਆਰਥਣ ਦੀ ਪਛਾਣ ਉਸ ਦੇ ਆਈ. ਪੀ. ਨੂੰ ਟਰੈਕ ਕਰਕੇ ਕੀਤੀ। ਵਿਸ਼ੇਸ਼ ਜਾਂਚ ਟੀਮ ਨੇ ਵਿਦਿਆਰਥਣ ਤੋਂ ਪੁੱਛਗਿੱਛ ਕਰਕੇ ਉਸ ਦਾ ਵਿਸਤ੍ਰਿਤ ਬਿਆਨ ਦਰਜ ਕੀਤਾ। ਵਿਦਿਆਰਥਣ ਨੇ ਮੰਨਿਆ ਹੈ ਕਿ ਉਸ ਨੇ ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਆਪਣੀ ਰਾਏ ਜ਼ਾਹਰ ਕੀਤੀ ਸੀ।ਉਸ ਦੀ ਜਾਣਕਾਰੀ ਪ੍ਰਤੱਖ ਨਹੀਂ ਸੀ। ਇਹ ਪੋਸਟ 24 ਸਤੰਬਰ ਅਤੇ ਫਿਰ 26 ਸਤੰਬਰ ਨੂੰ ਦੋ ਵਾਰ ਪੋਸਟ ਕੀਤੀ ਗਈ ਸੀ। ਬਾਅਦ 'ਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਪੋਸਟ ਦੇ ਤੇਜ਼ੀ ਨਾਲ ਵਾਇਰਲ ਹੋਣ ਨਾਲ ਵਿਦਿਆਰਥੀਆਂ ਵਿਚ ਗੁੱਸਾ ਵਧਿਆ ਅਤੇ ਹਿੰਸਾ ਭੜਕ ਗਈ। ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਅਗਜ਼ਨੀ, ਭੰਨਤੋੜ ਅਤੇ ਹਿੰਸਾ ਦੇ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਫੈਲੀ ਕਥਿਤ ਗਲਤ ਜਾਣਕਾਰੀ ਬਾਰੇ ਸਰਕਾਰ ਤੋਂ ਸਵਾਲ ਕੀਤੇ।ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ 'ਚ ਅਜੇ ਤੱਕ ਜਬਰ-ਜ਼ਿਨਾਹ ਜਾਂ ਖ਼ੁਦਕੁਸ਼ੀ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਜਾਂਚ ਜਾਰੀ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਹਿੰਸਾ 'ਚ ਸ਼ਾਮਲ 15 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਦਾਲਤ ਨੇ ਪਟੀਸ਼ਨ ਕਰਤਾ ਨੂੰ ਸੋਮਵਾਰ ਤੱਕ ਸਥਿਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰਦੇ ਹੋਏ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਗਿਆ ਕਿ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ ?
📲Get App