🔥 TRENDING NDA allies lock seat-sharing for Andhr... Aspirants Protest 15-Year Delay in And... Gujarat Broadens Shramik Annapurna Mea... Investors Eye Gujarat Fluoro’s Prospec... Gujarat launches Bet Dwarka Corridor t... ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaal...
16 Oct 2026•
ગુજરાતી मराठी ਪੰਜਾਬੀ বাংলা
Sports

ਰੱਦ ਹੋ ਜਾਵੇਗਾ IND vs WI ਸੀਰੀਜ਼ ਦਾ 5ਵਾਂ ਮੁਕਾਬਲਾ ? ਬੈਂਗਲੁਰੂ ਤੋਂ ਆਈ ''ਮਾੜੀ'' ਖ਼ਬਰ

✍️ Reporter: Shamsher Singh 🗓 16 Oct 2026, 01:32 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਰੱਦ ਹੋ ਜਾਵੇਗਾ IND vs WI ਸੀਰੀਜ਼ ਦਾ 5ਵਾਂ ਮੁਕਾਬਲਾ ? ਬੈਂਗਲੁਰੂ ਤੋਂ ਆਈ ''ਮਾੜੀ'' ਖ਼ਬਰ

ਰੱਦ ਹੋ ਜਾਵੇਗਾ IND vs WI ਸੀਰੀਜ਼ ਦਾ 5ਵਾਂ ਮੁਕਾਬਲਾ ? ਬੈਂਗਲੁਰੂ ਤੋਂ ਆਈ ''ਮਾੜੀ'' ਖ਼ਬਰ
‎Friday, Oct 16, 2026 ।
‎
‎ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ 2-2 ਦੀ ਬਰਾਬਰੀ 'ਤੇ ਚੱਲ ਰਹੀ ਹੈ। ਪਹਿਲੇ ਦੋਵੇਂ ਮੁਕਾਬਲੇ ਜਿੱਤਣ ਵਾਲੀ ਟੀਮ ਇੰਡੀਆ ਨੂੰ ਅਗਲੇ ਦੋਵਾਂ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ 2-0 ਨਾਲ ਅੱਗੇ ਚੱਲਣ ਵਾਲੀ ਟੀਮ ਇੰਡੀਆ ਨੂੰ ਵੈਸਟਇੰਡੀਜ਼ ਨੇ ਜ਼ਬਰਦਸਤ ਟੱਕਰ ਦਿੰਦੇ ਹੋਏ ਸੀਰੀਜ਼ ਨੂੰ 2-2 ਦੀ ਬਰਾਬਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੀਰੀਜ਼ ਦਾ 5ਵਾਂ ਅਤੇ ਆਖਰੀ ਫੈਸਲਾਕੁੰਨ ਮੈਚ 17 ਅਕਤੂਬਰ, ਸ਼ਨੀਵਾਰ ਨੂੰ ਬੈਂਗਲੁਰੂ ਦੇ 'ਐੱਮ. ਚਿੰਨਾਸਵਾਮੀ ਸਟੇਡੀਅਮ' 'ਚ ਖੇਡਿਆ ਜਾਵੇਗਾ। ਹਾਲਾਂਕਿ, ਇਸ ਬੇਹੱਦ ਰੋਮਾਂਚਕ ਮੈਚ 'ਤੇ ਖ਼ਰਾਬ ਮੌਸਮ ਅਤੇ ਭਾਰੀ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ।
‎
‎ਮੌਸਮ ਵਿਭਾਗ ਅਤੇ 'ਅਕਿਊਵੈਦਰ' ਵੱਲੋਂ ਬੈਂਗਲੁਰੂ 'ਚ ਹੋਣ ਵਾਲੇ ਮੈਚ ਦੌਰਾਨ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਾਤਾਰ ਬਾਰਿਸ਼ ਤੇ ਟਾਸ 'ਚ ਦੇਰੀ ਕਾਰਨ ਮੈਚ ਨੂੰ ਛੋਟਾ ਕੀਤਾ ਜਾ ਸਕਦਾ ਹੈ, ਪਰ ਜੇਕਰ ਬਾਰਿਸ਼ ਨਾ ਰੁਕੀ ਤਾਂ ਮੈਚ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਚਿੰਨਾਸਵਾਮੀ ਸਟੇਡੀਅਮ 'ਚ ਵਰਲਡ ਲੈਵਲ 'ਸਬ-ਏਅਰ' ਡ੍ਰੇਨੇਜ ਸਿਸਟਮ ਲੱਗਿਆ ਹੋਇਆ ਹੈ, ਜੋ ਮੀਂਹ ਰੁਕਣ ਦੇ ਸਿਰਫ਼ 15 ਤੋਂ 20 ਮਿੰਟਾਂ ਦੇ ਅੰਦਰ ਹੀ ਮੈਦਾਨ ਨੂੰ ਦੁਬਾਰਾ ਖੇਡਣ ਯੋਗ ਬਣਾ ਦਿੰਦਾ ਹੈ।
📲Get App