🔥 ट्रेंडिंग नूंह पुलिस ने नासिर-जुनैद के भाई जाबिर... केरेडारी में जेएलकेएम की बैठक: प्रखंड... બાળકો વિનામૂલ્ય રહેવાની સગવડ સાથે મફત... बीदर की बेटी सृष्टि पाटिल इंग्लैंड अंड... जोरदाग में 10 दिवसीय श्रीरामलीला महोत्... કોલેજ પાસ યુવાનો માટે સરકારી નોકરીની ઉ...
12 अक्टू. 2026•
ગુજરાતી मराठी ਪੰਜਾਬੀ বাংলা
IND Vs WI ਮੈਚ ਦੌਰਾਨ ਹਾਈ ਵੋਲਟੇਜ਼ ਡਰਾਮਾ ! 2 ਖਿਡਾਰੀ ਦੋਸ਼ੀ ਕਰਾਰ, ICC ਨੇ ਕਰ ''ਤੀ ਕਾਰਵਾਈ
खेल

IND Vs WI ਮੈਚ ਦੌਰਾਨ ਹਾਈ ਵੋਲਟੇਜ਼ ਡਰਾਮਾ ! 2 ਖਿਡਾਰੀ ਦੋਸ਼ੀ ਕਰਾਰ, ICC ਨੇ ਕਰ ''ਤੀ ਕਾਰਵਾਈ

✍️ रिपोर्टर: Shamsher Singh 🗓 12 अक्टू. 2026, 07:56 PM 👁 18
शेयर करें: 💬 WhatsApp 📘 Facebook 𝕏 Post

IND Vs WI ਮੈਚ ਦੌਰਾਨ ਹਾਈ ਵੋਲਟੇਜ਼ ਡਰਾਮਾ ! 2 ਖਿਡਾਰੀ ਦੋਸ਼ੀ ਕਰਾਰ, ICC ਨੇ ਕਰ ''ਤੀ ਕਾਰਵਾਈ

IND Vs WI ਮੈਚ ਦੌਰਾਨ ਹਾਈ ਵੋਲਟੇਜ਼ ਡਰਾਮਾ ! 2 ਖਿਡਾਰੀ ਦੋਸ਼ੀ ਕਰਾਰ, ICC ਨੇ ਕਰ ''ਤੀ ਕਾਰਵਾਈ
‎Monday, Oct 12, 2026 ।ਸਪੋਰਟਸ ਡੈਸਕ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਲੜੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੈਸਟਇੰਡੀਜ਼ ਦੇ ਦੋ ਖਿਡਾਰੀਆਂ ਖਿਲਾਫ਼ ਕਾਰਵਾਈ ਕੀਤੀ ਹੈ। ਰਾਂਚੀ ਦੇ JSCA ਇੰਟਰਨੈਸ਼ਨਲ ਸਟੇਡੀਅਮ 'ਚ ਭਾਰਤ ਖਿਲਾਫ਼ 252 ਦੌੜਾਂ ਬਣਾ ਕੇ ਜਿੱਤ ਦਰਜ ਕਰਨ ਵਾਲੀ ਵੈਸਟਇੰਡੀਜ਼ ਟੀਮ ਦੇ ਖਿਡਾਰੀ ਰੋਵਮੈਨ ਪੋਵੈਲ ਅਤੇ ਸ਼ੇਰਫੇਨ ਰਦਰਫੋਰਡ ਨੂੰ ਆਚਾਰ ਸੰਹਿਤਾ ਦੇ ਲੈਵਲ-1 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਹੈ।
‎ਮੈਚ ਦੌਰਾਨ ਰੋਵਮੈਨ ਪੋਵੈਲ ਨੇ ਪਾਰੀ ਦੇ 6ਵੇਂ ਓਵਰ 'ਚ ਭਾਰਤੀ ਗੇਂਦਬਾਜ਼ ਮਯੰਕ ਯਾਦਵ ਦੀ ਗੇਂਦ 'ਤੇ ਆਊਟ ਹੋਣ ਤੋਂ ਬਾਅਦ ਗੁੱਸੇ 'ਚ ਆਪਣੇ ਬੱਲੇ ਨਾਲ ਗੇਂਦ ਨੂੰ ਦੂਰ ਮਾਰਿਆ, ਜੋ ਕਿ ਕ੍ਰਿਕਟ ਉਪਕਰਨਾਂ ਦੀ ਦੁਰਵਰਤੋਂ ਨਾਲ ਜੁੜੇ ਆਰਟੀਕਲ 2.2 ਦਾ ਉਲੰਘਣ ਹੈ। ਦੂਜੇ ਪਾਸੇ, 37 ਗੇਂਦਾਂ ਵਿੱਚ 84 ਦੌੜਾਂ ਬਣਾਉਣ ਵਾਲੇ ਸ਼ੇਰਫੇਨ ਰਦਰਫੋਰਡ 13ਵੇਂ ਓਵਰ ਵਿੱਚ ਅੰਪਾਇਰ ਵੱਲੋਂ ਗੇਂਦ ਨੂੰ ਵਾਈਡ ਨਾ ਦਿੱਤੇ ਜਾਣ 'ਤੇ ਅੰਪਾਇਰ 'ਤੇ ਗੁੱਸੇ ਨਾਲ ਬੋਲਿਆ, ਜੋ ਕਿ ਆਰਟੀਕਲ 2.8 ਦਾ ਉਲੰਘਣ ਹੈ।
‎ਐਮੀਰੇਟਸ ਆਈ.ਸੀ.ਸੀ. ਇੰਟਰਨੈਸ਼ਨਲ ਪੈਨਲ ਦੇ ਮੈਚ ਰੈਫ਼ਰੀ ਪ੍ਰਕਾਸ਼ ਭੱਟ ਨੇ ਦੋਵਾਂ ਖਿਡਾਰੀਆਂ ਖਿਲਾਫ਼ ਸਜ਼ਾ ਤੈਅ ਕੀਤੀ। ਦੋਵਾਂ ਖਿਡਾਰੀਆਂ ਨੇ ਆਪਣੀ ਗਲਤੀ ਅਤੇ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ, ਜਿਸ ਕਾਰਨ ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ। ਪਿਛਲੇ 24 ਮਹੀਨਿਆਂ ਵਿੱਚ ਦੋਵਾਂ ਖਿਡਾਰੀਆਂ ਦਾ ਇਹ ਪਹਿਲਾ ਉਲੰਘਣ ਸੀ, ਇਸ ਲਈ ਦੋਵਾਂ ਨੂੰ ਆਧਿਕਾਰਿਕ ਫਿਟਕਾਰ ਲਗਾਈ ਗਈ ਹੈ ਅਤੇ ਉਨ੍ਹਾਂ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ-ਇੱਕ ਡਿਸਮੈਰਿਟ ਪੁਆਇੰਟ ਜੋੜਿਆ ਗਿਆ ਹੈ।
📲Get App