🔥 TRENDING PM Modi to Inaugurate Neetish Setu in... Knife Attack on Police Officer in Jaba... Madhya Pradesh BJP Revamps Structure,... UPSC Sends Three Names for Madhya Prad... Congress rebounds in Rajasthan Panchay... ಗ್ರಾಮ ಸಂಪರ್ಕ ಕಾರ್ಯಕ್ರಮ: ಗಡಿಭಾಗದ ಜನರಿಗೆ...
20 Nov 2026•
ગુજરાતી मराठी ਪੰਜਾਬੀ বাংলা
Entertainment

IND vs PAK: ਕ੍ਰਿਕਟ ''ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ ਬਣੀ ਪਾਕਿਸਤਾਨ

✍️ Reporter: Shamsher Singh 🗓 20 Nov 2026, 09:26 PM 👁 20
Share: 💬 WhatsApp 📘 Facebook 𝕏 Post

IND vs PAK: ਕ੍ਰਿਕਟ ''ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ ਬਣੀ ਪਾਕਿਸਤਾਨ

IND vs PAK: ਕ੍ਰਿਕਟ ''ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ ਬਣੀ ਪਾਕਿਸਤਾਨ
‎Friday, Nov 20, 2026 ।
‎ਸਪੋਰਟਸ ਡੈਸਕ : ਢਾਕਾ 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਣ ਵਾਲਾ ਬਲਾਇੰਡ ਏਸ਼ੀਆ ਕੱਪ 2026 ਦਾ ਫਾਈਨਲ ਮੁਕਾਬਲਾ ਭਾਰੀ ਬਾਰਿਸ਼ ਕਾਰਨ ਬਿਨਾਂ ਟਾਸ ਹੋਏ ਹੀ ਰੱਦ ਕਰ ਦਿੱਤਾ ਗਿਆ। ਮੈਚ ਰੱਦ ਹੋਣ ਤੋਂ ਬਾਅਦ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਨੇ ਦੋਵਾਂ ਟੀਮਾਂ ਨੂੰ ਸੰਯੁਕਤ ਜੇਤੂ (ਜੁਆਇੰਟ ਵਿਨਰਜ਼) ਐਲਾਨਣ ਦਾ ਫੈਸਲਾ ਲਿਆ ਸੀ। ਪਰ ਵਰਲਡ ਬਲਾਇੰਡ ਕ੍ਰਿਕਟ ਕੌਂਸਲ (WBCC) ਦੇ ਪ੍ਰਧਾਨ ਸਯਦ ਸੁਲਤਾਨ ਸ਼ਾਹ ਨੇ ਇਸ ਫੈਸਲੇ ਨੂੰ ਰੱਦ ਕਰਦਿਆਂ ਟਰਾਫੀ ਪਾਕਿਸਤਾਨ ਦੀ ਟੀਮ ਦੇ ਹਵਾਲੇ ਕਰਨ ਦਾ ਹੁਕਮ ਸੁਣਾ ਦਿੱਤਾ।
‎ਇਸ ਫੈਸਲੇ ਪਿੱਛੇ ਇਹ ਤਰਕ ਦਿੱਤਾ ਗਿਆ ਕਿ ਪਾਕਿਸਤਾਨ ਦੀ ਟੀਮ ਗਰੁੱਪ ਗੇੜ ਵਿੱਚ ਸਿਖਰ 'ਤੇ ਰਹੀ ਸੀ। ਜ਼ਿਕਰਯੋਗ ਹੈ ਕਿ ਸਯਦ ਸੁਲਤਾਨ ਸ਼ਾਹ ਖੁਦ ਪਾਕਿਸਤਾਨ ਬਲਾਇੰਡ ਕ੍ਰਿਕਟ ਕੌਂਸਲ ਦੇ ਵੀ ਪ੍ਰਧਾਨ ਹਨ। ਉਨ੍ਹਾਂ ਉੱਤੇ ਟੂਰਨਾਮੈਂਟ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਹੀ ਦੇਸ਼ ਨੂੰ ਜੇਤੂ ਐਲਾਨਣ ਦੇ ਦੋਸ਼ ਲੱਗ ਰਹੇ ਹਨ।
‎ਇਸ ਫੈਸਲੇ ਨੂੰ ਸਰੇਆਮ ਬੇਇਨਸਾਫ਼ੀ ਕਰਾਰ ਦਿੰਦਿਆਂ ਭਾਰਤੀ ਬਲਾਇੰਡ ਕ੍ਰਿਕਟ ਟੀਮ ਨੇ ਇਨਾਮ ਵੰਡ (ਪ੍ਰੈਜ਼ੈਂਟੇਸ਼ਨ) ਸਮਾਰੋਹ ਤੋਂ ਵਾਕਆਊਟ ਕਰ ਦਿੱਤਾ। ਭਾਰਤੀ ਟੀਮ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਧੱਕਾ ਕੀਤਾ ਗਿਆ ਹੈ।
‎ਗਰੁੱਪ ਸਟੇਜ ਦੇ ਮੁਕਾਬਲਿਆਂ ਵਿੱਚ ਪਾਕਿਸਤਾਨ ਨੇ ਆਪਣੇ ਤਿੰਨੋਂ ਮੈਚ ਜਿੱਤੇ ਸਨ, ਜਿਸ ਵਿੱਚ ਭਾਰਤ ਖ਼ਿਲਾਫ਼ ਆਖਰੀ ਗੇਂਦ 'ਤੇ 1 ਵਿਕਟ ਨਾਲ ਮਿਲੀ ਜਿੱਤ ਵੀ ਸ਼ਾਮਲ ਸੀ। ਦੂਜੇ ਪਾਸੇ, ਭਾਰਤੀ ਟੀਮ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਫਾਈਨਲ ਵਿੱਚ ਬਿਨਾਂ ਖੇਡੇ ਪਾਕਿਸਤਾਨ ਨੂੰ ਚੈਂਪੀਅਨ ਐਲਾਨੇ ਜਾਣ ਨਾਲ ਖੇਡ ਜਗਤ ਵਿੱਚ ਵਿਵਾਦ ਗਰਮਾ ਗਿਆ ਹੈ।
📲Get App