🔥 TRENDING अरवल: डीएम अमृषा बैंस की अध्यक्षता में... কোজাগরী লক্ষ্মীপুজোর পরের দিন পাত্রসায়... ਨਸ਼ਿਆਂ ਦੇ 20 ਹੌਟਸਪੌਟਾਂ ’ਤੇ ਸਫ਼ਾਈ ਤੇ ਸੁ... रांची में अधिवक्ता अनुष्का चक्रवर्ती क... अरवल जिला पदाधिकारी अमृषा बैंस एवं एसप... ਪੰਜਾਬ ਦੀ ਸਿਆਸਤ ''ਚ ਹਲਚਲ ਤੇਜ਼! ਅਕਾਲੀ ਦਲ...
26 Oct 2026•
ગુજરાતી मराठी ਪੰਜਾਬੀ বাংলা
Crime

ਵੱਡੀ ਵਾਰਦਾਤ: ਅੰਮ੍ਰਿਤਸਰ ''ਚ GYM ''ਤੇ ਚੱਲੀਆਂ ਤਾਬੜਤੋੜ ਗੋਲੀਆਂ

✍️ Reporter: Shamsher Singh 🗓 26 Oct 2026, 08:18 PM 👁 15
Share: 💬 WhatsApp 📘 Facebook 𝕏 Post

ਵੱਡੀ ਵਾਰਦਾਤ: ਅੰਮ੍ਰਿਤਸਰ ''ਚ GYM ''ਤੇ ਚੱਲੀਆਂ ਤਾਬੜਤੋੜ ਗੋਲੀਆਂ

ਵੱਡੀ ਵਾਰਦਾਤ: ਅੰਮ੍ਰਿਤਸਰ ''ਚ GYM ''ਤੇ ਚੱਲੀਆਂ ਤਾਬੜਤੋੜ ਗੋਲੀਆਂ
‎Monday, Oct 26, 2026 ।
‎
‎
‎ਅੰਮ੍ਰਿਤਸਰ (need24)- ਚੌਂਕ ਮਹਿਤਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਸਵੇਰੇ ਕਰੀਬ 5:15 ਵਜੇ ਕਸਬਾ ਚੌਂਕ ਮਹਿਤਾ ਸਥਿਤ JD RED GYM 'ਤੇ ਗੋਲੀਆਂ ਚਲਾਉਣ ਦੀ ਵਾਰਦਾਤ ਹੋਈ ਹੈ। ਥਾਣਾ ਮਹਿਤਾ ਦੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਸਵਾਰ 2 ਨਕਾਬਪੋਸ਼ ਜਿੰਮ ਦੇ ਬਾਹਰ ਆਏ। ਪਿੱਛੇ ਬੈਠੇ ਵਿਅਕਤੀ ਨੇ ਪਿਸਟਲ ਨਾਲ ਸਿੱਧੀਆਂ 3 ਗੋਲੀਆਂ ਚਲਾ ਦਿੱਤੀਆਂ, ਜੋ ਜਿੰਮ ਦੇ ਬਾਹਰ ਲੱਗੇ ਸ਼ੀਸ਼ੇ ਨੂੰ ਚੀਰਦੀ ਹੋਈ ਅੰਦਰ ਕਾਊਂਟਰ 'ਚ ਜਾ ਲੱਗੀਆਂ।
‎ਇਸ ਦੌਰਾਨ ਰਿਸੈਪਸ਼ਨ 'ਤੇ ਬੈਠਾ ਵਿਅਕਤੀ ਵਾਲ-ਵਾਲ ਬਚ ਗਿਆ। ਮਾਮਲੇ ਸਬੰਧੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿੰਮ ਮਾਲਕ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਪੈਸਿਆਂ ਦੀ ਮੰਗ ਨੂੰ ਲੈ ਕੇ ਫੋਨ ਅਤੇ ਮੈਸੇਜ ਆਏ ਸਨ, ਜਿਸ ਤੋਂ ਬਾਅਦ ਇਹ ਵਾਰਦਾਤ ਵਾਪਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ ਅਤੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
📲Get App