🔥 TRENDING जयपुर के मंडोर गांव में कांग्रेस प्रत्... Bihar Leaders Secure Key Roles in BJP... खैर में 5 किमी का जाम, किसानों को हुई... Bengaluru Police Arrest Bihar Man Over... Bihar Rail Police Officers Arrested fo... বিশ্ব বাংলা গেটের রেস্তোরাঁয় হঠাৎ আগু...
21 Oct 2026•
ગુજરાતી मराठी ਪੰਜਾਬੀ বাংলা
International

''ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!'', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

✍️ Reporter: Shamsher Singh 🗓 21 Oct 2026, 10:00 PM 👁 5
Share: 💬 WhatsApp 📘 Facebook 𝕏 Post

''ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!'', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

''ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!'', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ
‎Wednesday, Oct 21, 2026 ।
‎
‎ਨਵੀਂ ਦਿੱਲੀ- ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਆਪਣੇ 3 ਦਿਨਾ ਦੌਰੇ 'ਤੇ ਭਾਰਤ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਨਾਲ ਵਾਸ਼ਿੰਗਟਨ ਦੇ ਸਬੰਧਾਂ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਕਦੇ ਵੀ ਭਾਰਤ ਨਾਲ ਆਪਣੇ ਸਬੰਧ ਵਿਗਾੜ ਕੇ ਕਿਸੇ ਹੋਰ ਦੇਸ਼ ਨਾਲ ਦੋਸਤੀ ਨਹੀਂ ਕਰੇਗਾ। ਇਕ ਇੰਟਰਵਿਊ ਦੌਰਾਨ ਰੂਬੀਓ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀ ਰਣਨੀਤਕ ਸਾਂਝੇਦਾਰੀ ਬੇਹੱਦ ਮਜ਼ਬੂਤ ਹੈ ਅਤੇ ਅਮਰੀਕਾ ਇਸ ਨੂੰ ਕਿਸੇ ਹੋਰ ਦੇਸ਼ ਦੇ ਚਸ਼ਮੇ ਨਾਲ ਨਹੀਂ ਦੇਖਦਾ।
‎ਪਾਕਿਸਤਾਨ ਨਾਲ ਰਿਸ਼ਤਿਆਂ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਰੂਬੀਓ ਨੇ ਟਰੰਪ ਪ੍ਰਸ਼ਾਸਨ ਦੀ ਤੁਲਨਾ 1970 ਦੇ ਦਹਾਕੇ ਦੇ ਨਿਕਸਨ-ਕਿਸਿੰਜਰ ਦੌਰ ਨਾਲ ਕੀਤੀ, ਜਦੋਂ ਅਮਰੀਕਾ ਦਾ ਝੁਕਾਅ ਪਾਕਿਸਤਾਨੀ ਫੌਜੀ ਸ਼ਾਸਕ ਜਨਰਲ ਯਾਹੀਆ ਖਾਨ ਵੱਲ ਜ਼ਿਆਦਾ ਸੀ। ਉਨ੍ਹਾਂ ਕਿਹਾ, "1970 ਦਾ ਦੌਰ ਅੱਜ ਵਰਗਾ ਬਿਲਕੁਲ ਨਹੀਂ ਸੀ। ਉਦੋਂ Cold War ਦਾ ਸਮਾਂ ਸੀ ਅਤੇ ਉਸ ਵੇਲੇ ਵਾਲੇ ਹਾਲਾਤ ਹੁਣ ਪੂਰੀ ਤਰ੍ਹਾਂ ਬਦਲ ਚੁੱਕੇ ਹਨ।
‎ਟਰੰਪ ਸਰਕਾਰ ਦੀ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨਾਲ ਨੇੜਤਾ 'ਤੇ ਬੋਲਦਿਆਂ ਰੂਬੀਓ ਨੇ ਕਿਹਾ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧ ਜ਼ਰੂਰੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਆਪਣੇ ਇਸ ਪ੍ਰਭਾਵ ਦੀ ਵਰਤੋਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਕਰ ਸਕਦਾ ਹੈ ਜੋ ਭਾਰਤ ਲਈ ਚਿੰਤਾ ਦਾ ਕਾਰਨ ਬਣਦੀਆਂ ਹਨ ਜਾਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੇ ਖ਼ਤਰੇ ਨੂੰ ਜਨਮ ਦੇ ਸਕਦੀਆਂ ਹਨ। ਰੂਬੀਓ ਨੇ ਕਿਹਾ, "ਮੇਰੇ ਭਾਰਤ ਦੌਰੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਕਰਨ ਦੀ ਸਾਡੀ ਵਚਨਬੱਧਤਾ ਅਤੇ ਸਾਡਾ ਸਾਂਝਾ ਕੰਮ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ।
‎ਰੂਸ-ਯੂਕ੍ਰੇਨ ਵਿਚਾਲੇ ਪਿਛਲੇ 4 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਨੂੰ ਖ਼ਤਮ ਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕੁਝ ਰੁਕਾਵਟਾਂ ਜ਼ਰੂਰ ਆ ਰਹੀਆਂ ਹਨ, ਕਿਉਂਕਿ ਇਹ ਮਾਮਲਾ ਕਾਫ਼ੀ ਪੇਚਿਦਾ ਹੈ। ਜੇਕਰ ਇਹ ਜੰਗ ਆਸਾਨੀ ਨਾਲ ਸੁਲਝਣ ਵਾਲੀ ਹੁੰਦੀ, ਤਾਂ ਇਹ ਬਹੁਤ ਪਹਿਲਾਂ ਖ਼ਤਮ ਹੋ ਚੁੱਕੀ ਹੁੰਦੀ, ਇੰਨਾ ਲੰਬਾ ਸਮਾਂ ਨਾ ਲਗਾਉਂਦੀ।"
📲Get App